ਗੁਰਦਾਸਪੁਰ 'ਚ ਵੱਡੀ ਵਾਰਦਾਤ, ਪਤੀ-ਪਤਨੀ ਵੱਲੋਂ ਵਿਅਕਤੀ ਦਾ ਕਤਲ

Tuesday, Oct 07, 2025 - 11:47 AM (IST)

ਗੁਰਦਾਸਪੁਰ 'ਚ ਵੱਡੀ ਵਾਰਦਾਤ, ਪਤੀ-ਪਤਨੀ ਵੱਲੋਂ ਵਿਅਕਤੀ ਦਾ ਕਤਲ

ਗੁਰਦਾਸਪੁਰ (ਵਿਨੋਦ)-ਇਕ ਵਿਅਕਤੀ ਦੇ ਕਤਲ ਦੇ ਮਾਮਲੇ ’ਚ ਕਲਾਨੌਰ ਪੁਲਸ ਨੇ ਪਤੀ-ਪਤਨੀ ਦੇ ਖਿਲਾਫ ਮਾਮਲਾ ਦਰਜ ਕਰਕੇ ਪਤਨੀ ਨੂੰ ਕਾਬੂ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਲਖਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਕਾਦੀਆਂ ਵਾਲੀ ਥਾਣਾ ਸਦਰ ਗੁਰਦਾਸਪੁਰ ਨੇ ਬਿਆਨ ਦਿੱਤਾ ਕਿ ਉਹ ਆਪਣੇ ਪੇਕੇ ਪਿੰਡ ਬਿਸ਼ਨਕੋਟ ਆਪਣੇ ਭਰਾ ਬਹਾਦਰ ਸਿੰਘ ਨੂੰ ਮਿਲਣ ਆਈ ਸੀ।

ਇਹ ਵੀ ਪੜ੍ਹੋ-ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਵੱਡੇ ਹੁਕਮ

ਬੀਤੀ ਰਾਤ ਉਹ ਅਤੇ ਉਸ ਦਾ ਭਰਾ ਬਹਾਦਰ ਸਿੰਘ ਅਤੇ ਇਸ ਦਾ ਲੜਕਾ ਮਨਜੋਤ ਸਿੰਘ ਘਰ ’ਚ ਮੌਜੂਦ ਸੀ ਤਾਂ ਬਾਹਰ ਗਲੀ ਵਿਚ ਉੱਚੀ-ਉੱਚੀ ਰੋਲੇ ਦੀ ਆਵਾਜ਼ ਸੁਣ ਕੇ ਜਦ ਉਹ ਬਾਹਰ ਗਏ ਤਾਂ ਉੱਥੇ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਬਿੱਟਾ ਪੁੱਤਰ ਹਰਭਜਨ ਸਿੰਘ, ਪਾਲ ਕੌਰ ਪਤਨੀ ਹਰਭਜਨ ਸਿੰਘ ਵਾਸੀਆਨ ਬਿਸ਼ਨਕੋਟ ਖੜੇ ਸਨ, ਜਿਨ੍ਹਾਂ ਨੇ ਵੇਖਦੇ ਹੀ ਵੇਖਦੇ ਦਸਤੀ ਰਾਡ ਲੋਹਾ ਉਸ ਦੇ ਭਰਾ ਬਹਾਦਰ ਸਿੰਘ ਦੇ ਸਿਰ 'ਚ ਮਾਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ ਅਤੇ ਇਲਾਜ ਲਈ ਉਸ ਨੂੰ ਪ੍ਰਾਈਵੇਟ ਹਸਪਤਾਲ ਗੁਰਦਾਸਪੁਰ ਦਾਖ਼ਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ

ਇਸ ਦੌਰਾਨ ਬਹਾਦਰ ਸਿੰਘ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਅੰਮ੍ਰਿਤਸਰ ਤੋਂ ਪੀ.ਜੀ.ਆਈ ਚੰਡੀਗੜ੍ਹ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲਖਵਿੰਦਰ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਬਿੱਟਾ ਅਤੇ ਉਸ ਦੀ ਪਤਨੀ ਪਾਲ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਪਤਨੀ ਪਾਲ ਕੌਰ ਨੂੰ ਕਾਬੂ ਕਰ ਲਿਆ ਹੈ। ਜਦਕਿ ਸੁਖਵਿੰਦਰ ਸਿੰਘ ਅਜੇ ਫਰਾਰ ਹੈ। ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 6, 7 ਤੇ 8 ਅਕਤੂਬਰ ਤੱਕ ਜਾਰੀ ਹੋਏ ਵੱਡੇ ਹੁਕਮ, ਇਹ ਦੁਕਾਨਾਂ ਰਹਿਣਗੀਆਂ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News