ਫੜੀਆਂ ਗਈਆਂ 25 ਜਨਾਨੀਆਂ, ਸ਼ਰਾਬ ਪੀ ਕੇ ਸ਼ਰੇਆਮ ਸੜਕ ''ਤੇ ਕਰ ਰਹੀਆਂ ਸੀ....

Tuesday, Oct 07, 2025 - 02:54 PM (IST)

ਫੜੀਆਂ ਗਈਆਂ 25 ਜਨਾਨੀਆਂ, ਸ਼ਰਾਬ ਪੀ ਕੇ ਸ਼ਰੇਆਮ ਸੜਕ ''ਤੇ ਕਰ ਰਹੀਆਂ ਸੀ....

ਗੁਰੂਗ੍ਰਾਮ: ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਟ੍ਰੈਫਿਕ ਪੁਲਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ਼ ਵੱਡੀ ਅਤੇ ਸਖ਼ਤ ਕਾਰਵਾਈ ਕੀਤੀ ਹੈ। ਪੁਲਸ ਵੱਲੋਂ ਸਤੰਬਰ ਮਹੀਨੇ ਵਿਚ ਚਲਾਏ ਗਏ ਵਿਸ਼ੇਸ਼ ਅਭਿਆਨ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਪੂਰੇ ਮਹੀਨੇ ਦੌਰਾਨ ਟ੍ਰੈਫਿਕ ਪੁਲਸ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾਏ। ਪੁਲਸ ਨੇ ਕੁੱਲ 2287 ਵਾਹਨ ਚਾਲਕਾਂ ਦੇ ਚਲਾਨ ਕੱਟੇ। ਇਨ੍ਹਾਂ ਕੁੱਲ ਚਲਾਨਾਂ ਵਿੱਚੋਂ, 25 ਔਰਤਾਂ ਨੂੰ ਵੀ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜਿਆ ਗਿਆ ਹੈ।

ਡਰਾਈਵਰ ਲਾਇਸੈਂਸ 3 ਮਹੀਨੇ ਲਈ ਸਸਪੈਂਡ

ਪੁਲਸ ਨੇ 'ਡਰਿੰਕ ਐਂਡ ਡਰਾਈਵ' ਦੇ ਮਾਮਲੇ ਵਿੱਚ ਫੜੀਆਂ ਗਈਆਂ ਇਨ੍ਹਾਂ 25 ਔਰਤਾਂ ਵਿੱਚੋਂ 2 ਦੀਆਂ ਗੱਡੀਆਂ ਜ਼ਬਤ ਕਰ ਲਈਆਂ ਹਨ। ਟ੍ਰੈਫਿਕ ਪੁਲਸ ਨੇ ਇਹ ਵਿਸ਼ੇਸ਼ ਮੁਹਿੰਮ ਸੜਕ ਸੁਰੱਖਿਆ ਵਧਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਉਦੇਸ਼ ਨਾਲ ਚਲਾਈ ਸੀ।ਕਾਰਵਾਈ ਦੌਰਾਨ, ਜੋ ਵੀ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਫੜੇ ਗਏ, ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਵੀ ਤਿੰਨ ਮਹੀਨਿਆਂ ਲਈ ਰੱਦ ਕਰ ਦਿੱਤੇ ਗਏ ਹਨ।

ਇਸ ਵਿਸ਼ੇਸ਼ ਅਭਿਆਨ ਨੂੰ ਪੁਲਸ ਕਮਿਸ਼ਨਰ ਵਿਕਾਸ ਅਰੋੜਾ ਅਤੇ ਡੀ.ਸੀ.ਪੀ. ਟ੍ਰੈਫਿਕ ਡਾ. ਰਾਜੇਸ਼ ਮੋਹਨ ਦੇ ਨਿਰਦੇਸ਼ਾਂ 'ਤੇ ਚਲਾਇਆ ਗਿਆ ਸੀ। ਪੁਲਸ ਟੀਮਾਂ ਰਾਤ ਦੇ ਸਮੇਂ ਵੀ ਵਿਸ਼ੇਸ਼ ਨਾਕੇ ਲਗਾ ਕੇ ਗੱਡੀਆਂ ਦੀ ਜਾਂਚ ਕਰ ਰਹੀਆਂ ਸਨ। ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਗੱਡੀ ਨਾ ਚਲਾਉਣ, ਕਿਉਂਕਿ ਇਹ ਉਨ੍ਹਾਂ ਦੀ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ।


author

DILSHER

Content Editor

Related News