ਵੱਡੀ ਖਬਰ; ਗਾਇਕ ਦੀ ਮੌਤ ਮਗਰੋਂ ਵੱਡੀ ਕਾਰਵਾਈ ! ਸਕਿਓਰਿਟੀ 'ਚ ਤਾਇਨਾਤ 2 ਅਧਿਕਾਰੀ ਸਸਪੈਂਂਡ
Wednesday, Oct 08, 2025 - 03:42 PM (IST)

ਗੁਹਾਟੀ (ਏਜੰਸੀ)- ਆਸਾਮ ਪੁਲਸ ਨੇ ਗਾਇਕ ਜ਼ੂਬੀਨ ਗਰਗ ਦੇ 2 ਨਿੱਜੀ ਸੁਰੱਖਿਆ ਅਧਿਕਾਰੀਆਂ (ਪੀ.ਐੱਸ.ਓ.) ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 1.1 ਕਰੋੜ ਰੁਪਏ ਤੋਂ ਵੱਧ ਦੇ ਵਿੱਤੀ ਲੈਣ-ਦੇਣ ਦਾ ਪਤਾ ਲੱਗਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਪੀ.ਐੱਸ.ਓ. ਨੰਦੇਸ਼ਵਰ ਬੋਰਾ ਅਤੇ ਪ੍ਰਬੀਨ ਬੈਸ਼ਯ ਨੂੰ ਅੰਦਰੂਨੀ ਜਾਂਚ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਦੋਵਾਂ ਨੂੰ ਪਾਬੰਦੀਸ਼ੁਦਾ ਉਲਫਾ ਸਮੂਹ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਇੱਕ ਦਹਾਕੇ ਤੋਂ ਜ਼ੂਬੀਨ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਜਾਨ ਨੂੰ ਖ਼ਤਰਾ ! ਪ੍ਰਸ਼ਾਸਨ ਨੇ ਦਿੱਤੀ 'Y' ਕੈਟਾਗਰੀ ਦੀ ਸਕਿਓਰਟੀ
ਅਪਰਾਧਿਕ ਜਾਂਚ ਵਿਭਾਗ (ਸੀ.ਆਈ.ਡੀ.) ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਮੁੰਨਾ ਪ੍ਰਸਾਦ ਗੁਪਤਾ ਨੇ ਦੱਸਿਆ ਕਿ, "ਸਾਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਵਿੱਤੀ ਬੇਨਿਯਮੀਆਂ ਮਿਲੀਆਂ ਹਨ। ਇੱਕ ਪੀ.ਐੱਸ.ਓ. ਦੇ ਖਾਤੇ ਵਿੱਚ 70 ਲੱਖ ਰੁਪਏ ਹਨ, ਜਦੋਂਕਿ ਦੂਜੇ ਦੇ ਖਾਤੇ ਵਿੱਚ 45 ਲੱਖ ਰੁਪਏ ਹਨ। ਵਿੱਤੀ ਲੈਣ-ਦੇਣ ਦੀ ਇਹ ਰਕਮ ਉਨ੍ਹਾਂ ਦੀ ਜਾਣੀ-ਪਛਾਣੀ ਆਮਦਨ ਤੋਂ ਕਿਤੇ ਵੱਧ ਹੈ।" ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ, ਦੋਵਾਂ ਪੀ.ਐੱਸ.ਓ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਜ਼ੂਬੀਨ ਦੀ ਮੌਤ ਦੇ ਸਬੰਧ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਦੋਵਾਂ ਤੋਂ ਕਈ ਵਾਰ ਪੁੱਛਗਿੱਛ ਕੀਤੀ ਗਈ ਹੈ।
ਇਹ ਵੀ ਪੜ੍ਹੋ: ਭਲਕੇ ਜਗਰਾਉਂ 'ਚ ਹੋਵੇਗਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ
ਜ਼ੂਬੀਨ ਦੀ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਾਕੀ ਕਰਦੇ ਸਮੇਂ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਉਹ ਚੌਥੇ 'ਨਾਰਥ ਇਸਟ ਇੰਡੀਆ ਫੈਸਟੀਵਲ' ਵਿੱਚ ਹਿੱਸਾ ਲੈਣ ਲਈ ਦੱਖਣ-ਪੂਰਬੀ ਏਸ਼ੀਆਈ ਦੇਸ਼ ਗਏ ਸਨ। ਇਸ ਤੋਂ ਪਹਿਲਾਂ, ਨਾਰਥ ਇਸਟ ਇੰਡੀਆ ਫੈਸਟੀਵਲ ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤ, ਗਾਇਕ ਦੇ ਮੈਨੇਜਰ ਸਿਧਾਰਥ ਸ਼ਰਮਾ ਅਤੇ ਉਨ੍ਹਾਂ ਦੇ ਬੈਂਡ ਦੇ 2 ਮੈਂਬਰ, ਸ਼ੇਖਰ ਜੋਤੀ ਗੋਸਵਾਮੀ ਅਤੇ ਅੰਮ੍ਰਿਤਪ੍ਰਭਾ ਮਹੰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਹ ਪੁਲਸ ਹਿਰਾਸਤ ਵਿੱਚ ਹਨ। ਜ਼ੂਬੀਨ ਦੇ ਚਚੇਰੇ ਭਰਾ ਅਤੇ ਆਸਾਮ ਪੁਲਸ ਦੇ ਡੀ.ਐੱਸ.ਪੀ., ਸੰਦੀਪਨ ਗਰਗ ਨੂੰ ਵੀ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 7 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਸੰਦੀਪਨ ਗਰਗ ਸਿੰਗਾਪੁਰ ਵਿੱਚ ਜ਼ੂਬੀਨ ਦੇ ਕਥਿਤ ਤੌਰ 'ਤੇ ਡੁੱਬਣ ਦੀ ਘਟਨਾ ਸਮੇਂ ਕਿਸ਼ਤੀ 'ਤੇ ਮੌਜੂਦ ਸੀ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਇੰਸਟਾਗ੍ਰਾਮ ਪੋਸਟ ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8