NIT ਜਲੰਧਰ ਨੇ 2026 ਦੀ ਰੈਂਕਿੰਗ ''ਚ ਦਰਜ ਕੀਤੀ ਨਵੀਂ ਉਪਲੱਬਧੀ
Friday, Oct 10, 2025 - 05:18 PM (IST)

ਜਲੰਧਰ- ਡਾ. ਬੀ. ਆਰ. ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੋਲੋਜੀ (ਐੱਨ. ਆਈ. ਟੀ) ਜਲੰਧਰ ਨੇ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ। ਇੰਸਟੀਚਿਊਟ ਨੂੰ ਟਾਈਮਜ਼ ਹਾਇਅਰ ਐਜੂਕੇਸ਼ਨ (THE) ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ #1001-1200 ਸ਼੍ਰੇਣੀ ਵਿੱਚ ਸਥਾਨ ਮਿਲਿਆ ਹੈ। ਇਹ ਪ੍ਰਾਪਤੀ ਐੱਨ. ਆਈ. ਟੀ. ਜਲੰਧਰ ਦੀ ਅੰਤਰਰਾਸ਼ਟਰੀ ਪਛਾਣ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਇਸ ਦੀ ਤਰੱਕੀ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ: ਪੰਜ ਤੱਤਾਂ 'ਚ ਵਿਲੀਨ ਹੋਏ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
1987 ਵਿੱਚ ਸਥਾਪਿਤ ਐੱਨ. ਆਈ. ਟੀ ਜਲੰਧਰ ਹਮੇਸ਼ਾ ਸਿੱਖਿਆ ਤੇ ਖੋਜ ਵਿੱਚ ਉੱਤਮਤਾ ਲਈ ਯਤਨਸ਼ੀਲ ਰਿਹਾ ਹੈ। ਇੰਸਟੀਚਿਊਟ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਆਂ ਸੋਚਾਂ, ਖੋਜ ਅਤੇ ਉਦਯੋਗਕ ਸਹਿਯੋਗ 'ਤੇ ਖਾਸ ਧਿਆਨ ਦਿੰਦਾ ਹੈ। ਇਸ ਰੈਂਕਿੰਗ ਨਾਲ ਐੱਨ. ਆਈ. ਟੀ ਜਲੰਧਰ ਹੁਣ ਵਿਸ਼ਵ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋ ਗਿਆ ਹੈ।
ਇਹ ਵੀ ਪੜ੍ਹੋ: ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਸਸਕਾਰ ਮੌਕੇ ਮਾਂ ਦੇ ਕਲੇਜਾ ਪਾੜਦੇ ਬੋਲ, 'ਮੇਰਾ ਪੁੱਤ ਮੇਰੀ ਝੋਲੀ ਪਾ ਦਿਓ' (ਵੀਡੀਓ)
ਇਸ ਸਾਲ ਰਾਸ਼ਟਰੀ ਪੱਧਰ ਦੀ ਰੈਂਕਿੰਗ ਵਿੱਚ ਵੀ ਸੰਸਥਾਨ ਨੇ ਮਜ਼ਬੂਤ ਪ੍ਰਗਤੀ ਦਰਸਾਈ ਹੈ।ਐੱਨ. ਆਈ. ਆਰ. ਐੱਫ਼. ਰੈਂਕਿੰਗ 2025 (ਇੰਜੀਨੀਅਰਿੰਗ ਸ਼੍ਰੇਣੀ) ਵਿੱਚ ਐੱਨ. ਆਈ. ਟੀ ਜਲੰਧਰ ਨੇ 55ਵਾਂ ਸਥਾਨ ਪ੍ਰਾਪਤ ਕੀਤਾ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਸੰਸਥਾਨ ਸਿੱਖਿਆ, ਖੋਜ ਅਤੇ ਉਦਯੋਗ ਨਾਲ ਸਬੰਧਾਂ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ। ਇਸ ਉਪਲੱਬਧੀ ਤੇਸੰਸਥਾਨ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਮਾਣ ਪ੍ਰਗਟ ਕਰਦਿਆਂ ਕਿਹਾ, ਇਹ ਰੈਕਿੰਗ ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਸਾਂਝੇ ਯਤਨਾਂ ਦਾ ਪਰਿਣਾਮ ਹੈ। ਇਸ ਮੌਕੇ 'ਤੇਸੰਸਥਾਨ ਦੇ ਰਜਿਸਟਰਾਰ ਪ੍ਰੋ. ਅਜੈ ਬੰਸਲ ਨੇ ਕਿਹਾ, ਸਾਨੂੰ ਐਨਆਈਟੀ ਜਲੰਧਰ ਦੀ ਰਾਸ਼ਟਰੀ ਅਤੇ ਵਿਸ਼ਵ ਪੱਧਰੀ ਪ੍ਰਗਤੀ 'ਤੇ ਮਾਣ ਹੈ।ਇਹ ਰੈਕਿੰਗ ਗੁਣਵੱਤਾ ਵਾਲੀ ਸਿੱਖਿਆ, ਨਵੀਨਤਾ ਅਤੇ ਖੋਜ ਪ੍ਰਤੀ ਸੰਸਥਾਨ ਦੀ ਸਮਰਪਣਤਾ ਨੂੰ ਦਰਸਾਉਂਦੀ ਹੈ। ਭਵਿੱਖ ਵਿੱਚ ਐੱਨ. ਆਈ. ਟੀ. ਜਲੰਧਰ ਆਪਣੇ ਅਕਾਦਮਿਕ ਪ੍ਰੋਗਰਾਮਾਂ ਅਤੇ ਖੋਜ ਸਮਰੱਥਾ ਨੂੰ ਹੋਰ ਮਜ਼ਬੂਤ ਕਰਦਾ ਰਹੇਗਾ ਅਤੇ ਵਿਦਿਆਰਥੀਆਂ ਨੂੰ ਵਿਦੇਸ਼ੀ ਮੌਕਿਆਂ ਨਾਲ ਜੋੜਨ ਲਈ ਨਵੇਂ ਉਪਰਾਲੇ ਕਰੇਗਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪ੍ਰਵਾਸੀ ਦਾ ਫਿਰ ਸ਼ਰਮਨਾਕ ਕਾਰਾ! ਮੁੰਡੇ ਨੂੰ ਕਬਰਿਸਤਾਨ ਲਿਜਾ ਕੇ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8