ਨੇਤਾਜੀ ਸੁਭਾਸ਼ ਚੰਦਰ ਬੋਸ ਜਯੰਤੀ 'ਤੇ ਪੀ. ਐੱਮ. ਮੋਦੀ ਨੇ ਵੀਡੀਓ ਟਵੀਟ ਕਰ ਦਿੱਤੀ ਸ਼ਰਧਾਂਜਲੀ

01/23/2020 12:12:25 PM

ਨਵੀਂ ਦਿੱਲੀ— ਪੀ. ਐੱਮ. ਨਰਿੰਦਰ ਮੋਦੀ ਨੇ ਆਜ਼ਾਦੀ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ 123ਵੀਂ ਜਯੰਤੀ 'ਤੇ ਸ਼ਰਧਾਂਜਲੀ ਦਿੱਤੀ ਹੈ | ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਦੇ ਸੰਸਥਾਪਕ ਰਹੇ ਸੁਭਾਸ਼ਚੰਦਰ ਬੋਸ ਨੂੰ ਵੱਖਰੇ ਹੀ ਅੰਦਾਜ਼ 'ਚ ਯਾਦ ਕਰਦੇ ਹੋਏ ਟਵੀਟ ਕੀਤਾ | ਪੀ. ਐੱਮ. ਮੋਦੀ ਨੇ ਸੁਭਾਸ਼ ਚੰਦਰ ਬੋਸ ਦੇ ਪਿਤਾ ਦੀ ਡਾਇਰੀ ਦਾ ਜ਼ਿਕਰ ਕਰਦੇ ਹੋਏ ਲਿਖਿਆ,  23 ਜਨਵਰੀ 1897 ਨੂੰ ਜਾਨਕੀਨਾਥ ਬੋਸ ਨੇ ਆਪਣੀ ਡਾਇਰੀ 'ਚ ਲਿਖਿਆ, ਇਕ ਬੇਟੇ ਦਾ ਦੁਪਹਿਰ 'ਚ ਜਨਮ ਹੋਇਆ |PunjabKesari

ਪੀ. ਐੱਮ ਮੋਦੀ ਨੇ ਲਿਖਿਆ, ਇਹ ਪੁੱਤਰ ਭਵਿੱਖ 'ਚ ਭਾਰਤ ਦਾ ਵੀਰ ਆਜ਼ਾਦੀ ਸੈਨਾਨੀ ਬਣਿਆ | ਅਜਿਹਾ ਚਿੰਤਕ ਬਣਾ, ਜਿਨ੍ਹੇ ਆਪਣੀ ਪੂਰੀ ਜਿੰਦਗੀ ਭਾਰਤ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤੀ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਜਯੰਤੀ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਮਾਣ ਦਾ ਅਨੁਭਵ ਹੋ ਰਿਹਾ ਹੈ |PunjabKesariਪੀ. ਐੱਮ. ਮੋਦੀ ਨੇ ਟਵੀਟ ਕੀਤੀ ਵੀਡੀਓ
ਇਨਾਂ ਹੀ ਨਹੀਂ ਪੀ. ਐੱਮ. ਨਰਿੰਦਰ ਮੋਦੀ ਨੇ ਸੁਭਾਸ਼ ਚੰਦਰ ਬੋਸ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਵੀ ਟਵੀਟ ਕੀਤੀ | ਵੀਡੀਓ 'ਚ ਪੀ. ਐੱਮ ਨਰਿੰਦਰ ਮੋਦੀ ਕਹਿੰਦੇ ਹਨ ਕਿ ਸੁਭਾਸ਼ ਚੰਦਰ ਬੋਸ ਅਜਿਹੀ ਸ਼ਖਸੀਅਤ ਸਨ,  ਜਿਨ੍ਹਾਂ ਨੂੰ ਯਾਦ ਕਰਦੇ ਹੋਏ ਪੀੜ੍ਹੀ ਦਰ ਪੀੜ੍ਹੀ ਪ੍ਰੇਰਨਾ ਮਿਲਦੀ ਹੈ |

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦਿੱਤੀ ਸ਼ਰਧਾਂਜਲੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ | ਉਨ੍ਹਾਂ ਨੇ ਲਿਖਿਆ, ਉਹ ਸਾਡੇ ਸਭ ਤੋਂ ਲੋਕਪਿ੍ਯ ਰਾਸ਼ਟਰੀ ਨਾਇਕਾਂ ਅਤੇ ਆਜ਼ਾਦੀ ਸੰਘਰਸ਼ ਦੇ ਮਹਾਨਤਮ ਸੈਨਾਨੀਆਂ 'ਚੋਂ ਹਨ | ਉਨ੍ਹਾਂ ਦੇ ਕਹਿਣ 'ਤੇ, ਲੱਖਾਂ ਭਾਰਤੀ ਆਜ਼ਾਦੀ ਅੰਦੋਲਨ 'ਚ ਸ਼ਾਮਲ ਹੋ ਗਏ ਅਤੇ ਆਪਣਾ ਸਭ ਕੁਝ ਕੁਰਬਾਨ ਕੀਤਾ | ਉਨ੍ਹਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਸਾਨੂੰ ਪ੍ਰੇਰਨਾ ਦਿੰਦੀ ਰਹੇਗੀ |


Related News