ਜ਼ਮੀਨ ਖਿਸਕਣ ਨਾਲ ਨੇਪਾਲੀ ਮਜ਼ਦੂਰ ਦੀ ਮੌਤ
Wednesday, Aug 09, 2017 - 06:03 AM (IST)

ਊਧਮਪੁਰ— ਜੰਮੂ-ਕਸ਼ਮੀਰ ਦੇ ਖੈਰੀ ਇਲਾਕੇ 'ਚ ਜ਼ਮੀਨ ਖਿਸਕਣ ਨਾਲ ਇਕ ਨੇਪਾਲੀ ਮਜ਼ਦੂਰ ਦੀ ਮੌਤ ਹੋ ਗਈ।
ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਨੇਪਾਲ ਦੇ ਬਗਲਿਆ ਦੇ ਰਹਿਣ ਵਾਲੇ ਦੇਵਰਾਜ (33) ਪੁੱਤਰ ਮਹਾਰਾਜ ਠਾਕੁਰ ਦੀ ਲਾਸ਼ ਨੈਸ਼ਨਲ ਹਾਈਵੇ ਸਥਿਤ ਖੈਰੀ 'ਚ ਜ਼ਮੀਨ ਖਿਸਕਣ ਵਾਲੀ ਥਾਂ 'ਤੇ ਪੱਥਰ ਹੇਠਾਂ ਦੱਬੀ ਹੋਈ ਮਿਲੀ। ਉਨ੍ਹਾਂ ਦੱਸਿਆ ਕਿ ਦੇਵਰਾਜ ਸੋਮਵਾਰ ਸਵੇਰੇ ਉਪਰੋਕਤ ਥਾਂ 'ਤੇ ਜੰਗਲ-ਪਾਣੀ ਗਿਆ ਸੀ। ਪਹਾੜੀ ਤੋਂ ਮਲਬੇ ਦਾ ਪੱਥਰ ਉਸ ਦੇ ਸਰੀਰ ਦੇ ਉਪਰਲੇ ਹਿੱਸੇ 'ਤੇ ਡਿਗਣ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।