ਨੇਪਾਲ ਨੇ ਤਪੋਵਨ ਵੱਲ ਮੋੜਿਆ ਕਾਲੀ ਨਦੀ ਦਾ ਵਹਾਅ

Monday, Jun 21, 2021 - 11:21 PM (IST)

ਨੇਪਾਲ ਨੇ ਤਪੋਵਨ ਵੱਲ ਮੋੜਿਆ ਕਾਲੀ ਨਦੀ ਦਾ ਵਹਾਅ

ਦੇਹਰਾਦੂਨ– ਪਿਥੌਰਾਗੜ੍ਹ ਦੇ ਤਪੋਵਨ ਖੇਤਰ ਵਿਚ ਆਏ ਹੜ ਲਈ ਗੁਆਂਢੀ ਦੇਸ਼ ਨੇਪਾਲ ਵਿਚ ਚੱਲ ਰਹੇ ਨਿਰਮਾਣ ਕੰਮ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਧਾਰਚੂਲਾ ਵਾਦੀ ਵਿਚ ਅਜੇ ਕਾਫੀ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ- WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ


ਭਾਸ਼ ’ਤੇ ਹੜ ਸੁਰੱਖਿਆ ਉਪਾਵਾਂ ਦੇ ਨਾਲ ਹੜ ਸੰਭਾਵਿਤ ਖੇਤਰਾਂ ਦੀ ਜਾਣਕਾਰੀ ਲਈ। ਇਸੇ ਦੌਰਾਨ ਪਿਥੌਰਾਗੜ੍ਹ ਦੇ ਡੀ. ਐੱਮ. ਆਨੰਦ ਸਵਰੂਪ ਨੇ ਦੱਸਿਆ ਕਿ ਐੱਨ. ਐੱਚ. ਪੀ. ਸੀ. ਤਪੋਵਨ ਦੇ ਨੇੜੇ ਨੇਪਾਲ ਆਪਣੀ ਸਰਹੱਦ ’ਤੇ ਕੁਝ ਕੰਮ ਕਰਵਾ ਰਿਹਾ ਹੈ। ਨੇਪਾਲ ਨੇ ਕਾਲੀ ਨਦੀ ਦਾ ਵਹਾਅ ਤਪੋਵਨ ਵੱਲ ਮੋੜ ਦਿੱਤਾ ਹੈ। ਇਸ ਨਾਲ ਨਦੀ ਦੇ ਕੰਢੇ ਬੁਨਿਆਦ ਵਿਚ ਕਟਾਅ ਸ਼ੁਰੂ ਹੋ ਗਿਆ ਸੀ। ਸਿੰਚਾਈ ਵਿਭਾਗ ਪੱਥਰ ਅਤੇ ਬੋਲਡਰ ਪਾ ਕੇ ਬਾਇਰ ਕ੍ਰੇਟ ਲਗਵਾ ਰਿਹਾ ਹੈ, ਜੋ ਛੇਤੀ ਪੂਰਾ ਹੋ ਜਾਵੇਗਾ। ਸਿੰਚਾਈ ਮੰਤਰੀ ਨੇ ਦੱਸਿਆ ਕਿ ਧਾਰਚੂਲਾ ਵਾਦੀ ਦਾਰਮਾ ਅਤੇ ਹੋਰ ਥਾਵਾਂ ’ਤੇ ਕਾਫੀ ਨੁਕਸਾਨ ਹੋਇਆ ਹੈ। ਸੜਕਾਂ ਬੰਦ ਹੋ ਗਈਆਂ ਹਨ। ਕੁਝ ਪੁਲ ਵੀ ਨੁਕਸਾਨੇ ਗਏ ਹਨ।

ਇਹ ਖ਼ਬਰ ਪੜ੍ਹੋ- ਬ੍ਰਿਟੇਨ 'ਚ ਨਹੀਂ ਹੋਣਾ ਚਾਹੀਦਾ WTC ਫਾਈਨਲ ਵਰਗਾ ਮਹੱਤਵਪੂਰਨ ਮੈਚ : ਪੀਟਰਸਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News