500 ਰੁਪਏ ਲਈ ਗੁਆਂਢੀ ਦੀ ਧੀ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ

Friday, Jan 13, 2023 - 05:08 AM (IST)

500 ਰੁਪਏ ਲਈ ਗੁਆਂਢੀ ਦੀ ਧੀ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ

ਭਾਵਨਗਰ (ਅਨਸ)-ਸਿਰਫ਼ 500 ਰੁਪਏ ਦਾ ਕਰਜ਼ਾ ਨਾ ਮੋੜਨ ’ਤੇ ਇਕ ਭਿਖਾਰੀ ਨੇ ਆਪਣੇ ਗੁਆਂਢੀ ਦੀ 2 ਸਾਲਾਂ ਦੀ ਧੀ ਦਾ ਕਤਲ ਕਰ ਦਿੱਤਾ। ਨੀਲਾਮਬਾਗ ਪੁਲਸ ਨੇ ਦੋਸ਼ੀ ਛਗਨ ਪਰਮਾਰ (62) ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਕਾਂਤਾਬੇਨ ਚਾਰੋਲੀਆ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੀ ਬੇਟੀ ਸੋਨਲ 26 ਦਸੰਬਰ ਨੂੰ ਲਾਪਤਾ ਹੋ ਗਈ ਸੀ। ਸੀ. ਸੀ. ਟੀ. ਵੀ. ਕੈਮਰੇ ਦੀ ਸਕੈਨਿੰਗ ਦੌਰਾਨ ਬੱਚੀ ਨੂੰ ਲਿਜਾਂਦੇ ਹੋਏ ਛਗਨ ਨਜ਼ਰ ਆਇਆ।

ਇਹ ਖ਼ਬਰ ਵੀ ਪੜ੍ਹੋ : JDU ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਦਿਹਾਂਤ, 75 ਸਾਲ ਦੀ ਉਮਰ ’ਚ ਲਏ ਆਖਰੀ ਸਾਹ

ਪੁੱਛਗਿੱਛ ਦੌਰਾਨ ਛਗਨ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਕੁਝ ਸਾਲ ਪਹਿਲਾਂ ਲੜਕੀ ਦੀ ਮਾਂ ਕਾਂਤਾਬੇਨ ਨੂੰ 5,000 ਰੁਪਏ ਉਧਾਰ ਦਿੱਤੇ ਸਨ, ਉਸ ਨੇ 4500 ਰੁਪਏ ਵਾਪਸ ਕਰ ਦਿੱਤੇ ਪਰ ਬਾਕੀ ਬਚੀ ਰਕਮ ਵਾਪਸ ਨਹੀਂ ਕਰ ਰਹੀ ਸੀ। ਇਸ ਨੂੰ ਲੈ ਕੇ ਦੋਵਾਂ ’ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਇਸ ਲਈ ਬਦਲਾ ਲੈਣ ਲਈ ਉਸ ਨੇ ਸੋਨਲ ਨੂੰ ਅਗਵਾ ਕਰ ਲਿਆ ਅਤੇ ਪਲਾਸਟਿਕ ਦੀ ਰੱਸੀ ਨਾਲ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਵਿਚਾਲੇ ਛੱਡ ਕੇ ਗਏ ਰਾਹੁਲ ਗਾਂਧੀ


author

Manoj

Content Editor

Related News