ਛੇ ਸਾਲਾ ਬੱਚੀ ਨਾਲ ਗੁਆਂਢੀ ਨੇ ਕੀਤੀ ਦਰਿੰਦਗੀ, ਹਾਲਤ ਗੰਭੀਰ

Thursday, Aug 12, 2021 - 12:50 AM (IST)

ਛੇ ਸਾਲਾ ਬੱਚੀ ਨਾਲ ਗੁਆਂਢੀ ਨੇ ਕੀਤੀ ਦਰਿੰਦਗੀ, ਹਾਲਤ ਗੰਭੀਰ

ਨਵੀਂ ਦਿੱਲੀ - ਰਾਜਧਾਨੀ ਦਿੱਲੀ ਵਿੱਚ ਬੱਚਿਆਂ ਨਾਲ ਦਰਿੰਦਗੀ ਦੇ ਮਾਮਲੇ ਘੱਟ ਹੋਣ ਦਾ ਨਾਮ ਨਹੀਂ ਲੈ ਰਹੇ ਹਨ। ਬੁੱਧਵਾਰ ਨੂੰ ਤ੍ਰਿਲੋਕਪੁਰੀ ਵਿੱਚ ਛੇ ਸਾਲਾ ਬੱਚੀ ਨਾਲ ਗੁਆਂਢੀ ਨੇ ਹੀ ਰੇਪ ਕੀਤਾ। ਬੱਚੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਸ ਗੁਆਂਢੀ ਨੂੰ ਗ੍ਰਿਫਤਾਰ ਕਰ ਜਾਂਚ ਪੜਤਾਲ ਵਿੱਚ ਜੁਟੀ ਹੈ। 

ਇਹ ਵੀ ਪੜ੍ਹੋ - ਮਹਾਰਾਸ਼ਟਰ: ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲੈਣ ਵਾਲੇ 15 ਅਗਸਤ ਤੋਂ ਕਰ ਸਕਣਗੇ ਲੋਕਲ ਟ੍ਰੇਨ ਦੀ ਯਾਤਰਾ

ਦਿੱਲੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਸਵੇਰੇ 11 ਵਜੇ ਹਸਪਤਾਲ ਤੋਂ ਹੋਈ। ਉੱਥੋ ਦੱਸਿਆ ਗਿਆ ਕਿ ਇੱਕ ਛੇ ਸਾਲ ਦੀ ਬੱਚੀ ਨੂੰ ਗੰਭੀਰ ਹਾਲਤ ਵਿੱਚ ਦਾਖਲ ਕਰਾਇਆ ਗਿਆ ਹੈ। ਇਲਾਜ ਦੌਰਾਨ ਹੀ ਪਤਾ ਚੱਲਿਆ ਕਿ ਬੱਚੀ  ਦੇ ਨਾਲ ਰੇਪ ਕੀਤਾ ਗਿਆ ਹੈ। ਰੇਪ ਅਤੇ ਦਰਿੰਦਗੀ ਕਾਰਨ ਹੀ ਬੱਚੀ ਦੀ ਹਾਲਤ ਵਿਗੜੀ ਹੈ। ਪੁਲਸ ਨੇ ਪੁੱਛਗਿੱਛ ਕੀਤੀ ਤਾਂ ਬੱਚੀ ਦੇ ਪਰਿਵਾਰ ਵਾਲਿਆਂ ਨੇ ਗੁਆਂਢੀ 'ਤੇ ਦਰਿੰਦਗੀ ਦਾ ਦੋਸ਼ ਲਗਾਇਆ। 

ਇਹ ਵੀ ਪੜ੍ਹੋ - ਕਿੰਨੌਰ ਹਾਦਸੇ 'ਚ ਹੁਣ ਤੱਕ 10 ਲੋਕਾਂ ਦੀ ਮੌਤ, ਰੈਸਕਿਊ ਆਪਰੇਸ਼ਨ 'ਚ ਦੇਰੀ ਕਾਰਨ ਭੜਕੇ ਲੋਕ

ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਮੋਰ ਵਿਹਾਰ ਪੁਲਸ ਨੇ ਰਿਪੋਰਟ ਦਰਜ ਕਰ ਲਈ। ਦੋਸ਼ੀ ਗੁਆਂਢੀ ਖ਼ਿਲਾਫ਼ ਪਾਕਸੋ ਸਮੇਤ ਹੋਰ ਧਾਰਾਵਾਂ ਵਿੱਚ ਮਾਮਲਾ ਦਰਜ ਕਰ ਲਿਆ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦਰਿੰਦਗੀ ਕਾਰਨ ਬੱਚੀ ਨੂੰ ਗੰਭੀਰ ਸੱਟ ਆਈ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News