6 ਸਾਲ ਪਹਿਲਾਂ 4 ਗੁਆਂਢੀਆਂ ਨੂੰ ਕੱਟਣ ਵਾਲੇ ਕੁੱਤੇ ਦੇ ਮਾਲਕ ਨੂੰ ਇਕ ਸਾਲ ਕੈਦ

01/09/2020 1:59:57 PM

ਅਹਿਮਦਾਬਾਦ— ਭਾਵੇਂ ਕੁੱਤੇ ਸਵਾਮੀ ਭਗਤ ਮੰਨੇ ਜਾਂਦੇ ਹਨ ਪਰ ਦੇਸ਼ ਦੇ ਲੋਕਾਂ 'ਚ ਖਤਰਨਾਕ ਕਿਸਮ ਦੇ ਵਿਦੇਸ਼ੀ ਕੁੱਤੇ ਪਾਲਣ ਦਾ ਕਾਫੀ ਚਲਣ ਵੱਧ ਗਿਆ ਹੈ। ਇਹ ਖਤਰਨਾਕ ਵਿਦੇਸ਼ੀ ਕੁੱਤੇ ਕਈ ਵਾਰ ਆਲੇ-ਦੁਆਲੇ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਕੱਟ ਕੇ ਜ਼ਖਮੀ ਕਰ ਦਿੰਦੇ ਹਨ। ਸਰਕਾਰ ਅਤੇ ਅਦਾਲਤਾਂ ਵੀ ਕੁੱਤਿਆਂ ਨੂੰ ਖੁੱਲ੍ਹੇ ਛੱਡਣ ਵਾਲਿਆਂ ਨੂੰ ਹੁਣ ਬਖਸ਼ਣ ਲਈ ਤਿਆਰ ਨਹੀਂ ਹੈ। ਗੁਜਰਾਤ 'ਚ ਅਜਿਹੇ ਇਕ ਮਾਮਲੇ 'ਚ ਡਾਬਰਮੈਨ ਕੁੱਤੇ ਦੇ ਮਾਲਕ ਨੂੰ ਇਸ ਲਈ ਜੇਲ ਦੀਆ ਸੀਖਾਂ ਪਿੱਛੇ ਜਾਣਾ ਪਵੇਗਾ ਕਿਉਂਕਿ ਉਸ ਦੇ 'ਲਾਡਲੇ' ਨੇ ਗੁਆਂਢ ਦੇ 4 ਲੋਕਾਂ ਨੂੰ ਕੱਟ ਦਿੱਤਾ ਸੀ। ਕੁੱਤੇ ਨੇ ਸਾਲ 2012 ਤੋਂ 2014 ਦੇ ਦੌਰਾਨ ਕੱਟਿਆ ਸੀ ਪਰ ਮਾਲਕ ਨੂੰ ਸਜ਼ਾ ਹੁਣ 6 ਸਾਲ ਬਾਅਦ ਮਿਲੀ ਹੈ।

ਅਹਿਮਦਾਬਾਦ ਜ਼ਿਲੇ ਗੌੜਸਰ ਦੇ ਰਹਿਣ ਵਾਲੇ ਭਾਰੇਸ਼ ਪਾਂਡੇ ਦੇ 'ਸ਼ਕਤੀ' ਨਾਮਕ ਡਾਬਰਮੈਨ ਕੁੱਤੇ ਨੇ ਇਕ ਵਿਅਕਤੀ ਅਤੇ 3 ਬੱਚਿਆਂ ਨੂੰ ਕੱਟ ਕੇ ਜ਼ਖਮੀ ਕਰ ਦਿੱਤਾ ਸੀ। ਸ਼ਕਤੀ ਦੇ ਹਮਲੇ 'ਚ ਪਾਂਡੇ ਦੇ ਗੁਆਂਢੀ ਅਵਿਨਾਸ਼ ਪਟੇਲ ਭੱਜਦੇ ਹੋਏ ਡਿੱਗ ਪਏ ਸਨ, ਜਿਸ ਨਾਲ ਉਨ੍ਹਾਂ ਦੀਆਂ ਹੱਡੀਆਂ ਟੁੱਟ ਗਈਆਂ ਸਨ। ਪਟੇਲ ਨੇ 2014 'ਚ ਪਾਂਡੇ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਈ ਸੀ।

ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਯੂ.ਐੱਨ. ਸਿੰਧੀ ਨੇ ਪਾਂਡੇ ਨੂੰ ਦੋਸ਼ੀ ਠਹਿਰਾਉਂਦੇ ਇਕ ਸਾਲ ਦੀ ਕੈਦ ਅਤੇ 1500 ਰੁਪਏ ਦਾ ਜੁਰਮਾਨਾ ਕੀਤਾ। ਜੱਜ ਨੇ ਕਿਹਾ ਕਿ ਭਾਵੇ ਪਾਂਡੇ ਲੋਕਾਂ ਨੂੰ ਜ਼ਖਮੀ ਕਰਨ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀਂ ਹਨ ਪਰ ਉਨ੍ਹਾਂ ਨੇ ਆਪਣੇ ਕੁੱਤੇ ਨੂੰ ਖੁੱਲ੍ਹਾ ਛੱਡਿਆ ਜਿਸ ਨੇ 4 ਲੋਕਾਂ ਨੂੰ ਜ਼ਖਮੀ ਕਰ ਦਿੱਤਾ, ਜਿਹੜਾ ਕਿ ਲਾਪਰਵਾਹੀ ਵਾਲਾ ਕੰਮ ਮੰਨਿਆ ਜਾਵੇਗਾ।


DIsha

Content Editor

Related News