ਹੁਣ ਪੱਛਮੀ ਬੰਗਾਲ ਦੇ ਕਾਲਜ ਦੀ ਮੈਰਿਟ ਸੂਚੀ 'ਚ ਨੇਹਾ ਕੱਕੜ

2020-08-31T13:32:18.253

ਕੋਲਕਾਤਾ (ਭਾਸ਼ਾ) : ਪੱਛਮੀ ਬੰਗਾਲ ਨੇ 3 ਕਾਲਜਾਂ ਦੀ ਗ੍ਰੈਜੂਏਸ਼ਨ ਦੀ ਸੂਚੀ 'ਚ ਅਦਾਕਾਰਾ ਸੰਨੀ ਲਿਓਨ ਦਾ ਨਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਮਾਲਦਾ ਜ਼ਿਲ੍ਹੇ ਦੇ ਇਕ ਕਾਲਜ ਦੀ ਮੈਰਿਟ ਸੂਚੀ 'ਚ ਹੁਣ 'ਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਦਾ ਨਾਂ ਆਉਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੇ ਕਾਲਜ ਦੀ ਮੈਰਿਟ ਸੂਚੀ 'ਚ ਨੇਹਾ ਕੱਕੜ ਨੇ ਟਾਪ ਕੀਤਾ ਹੈ, ਜਿਸ ਦੇ ਬਾਅਦ ਦੇਖਦੇ ਹੀ ਦੇਖਦੇ ਇਹ ਸੂਚੀ ਇੰਟਰਨੈੱਟ 'ਤੇ ਵਾਇਰਲ ਹੋ ਗਈ। ਅਧਿਕਾਰੀਆਂ ਨੇ ਇਸ ਨੂੰ ਕੁਝ ਸ਼ਰਾਰਤੀ ਅਨਸਰਾਂ ਦਾ ਕਾਰਾ ਦੱਸਦੇ ਹੋਏ ਕਿਹਾ ਹੈ ਕਿ ਇਸ ਗਲਤੀ ਨੂੰ ਸੁਧਾਰਦੇ ਹੋਏ ਨਵੀਂ ਲਿਸਟ ਪ੍ਰਕਾਸ਼ਿਤ ਕੀਤੀ ਗਈ ਹੈ। ਕਾਲੇਜ ਦੇ ਪ੍ਰਿੰਸੀਪਲ ਅਨੀਰੁੱਧ ਚੱਕਰਵਤੀ ਨੇ ਸਥਾਨਕ ਪੁਲਸ ਸਟੇਸ਼ਨ 'ਚ ਇਸ ਘਟਨਾ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। 

ਇਹ ਵੀ ਪੜ੍ਹੋ : ਕਮਰੇ 'ਚੋਂ ਬਾਹਰ ਨਾ ਨਿਕਲਿਆ ਜਵਾਨ ਪੁੱਤ, ਖਿੜਕੀ 'ਚੋਂ ਝਾਕਦੇ ਹੀ ਮਾਂ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

PunjabKesari

ਇਹ ਵੀ ਪੜ੍ਹੋ : ਜਲੰਧਰ: ਬੰਗਾਲੀ ਡਾਕਟਰ ਦੇ ਕਲੀਨਿਕ 'ਚ ਇਲਾਜ ਕਰਵਾਉਣ ਆਈ ਔਰਤ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਲਕਾਤਾ ਦੇ ਇਕ ਕਾਲਜ 'ਚ ਗ੍ਰੈਜੂਏਸ਼ਨ ਵਿਚ ਦਾਖਲੇ ਲਈ ਬੀਤੇ ਦਿਨੀਂ ਜਾਰੀ ਮੈਰਿਟ ਸੂਚੀ ਵਿਚ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦਾ ਨਾਂ ਟਾਪ 'ਤੇ ਪਾਇਆ ਗਿਆ। ਕੋਲਕਾਤਾ ਦੇ ਆਸ਼ੂਤੋਸ਼ ਕਾਲਜ 'ਚ ਅੰਗਰੇਜ਼ੀ ਬੀ. ਏ. (ਆਨਰਸ) 'ਚ ਦਾਖਲੇ ਲਈ ਜਾਰੀ ਪਹਿਲੀ ਸੂਚੀ ਵਿਚ ਅਦਾਕਾਰਾ ਦਾ ਨਾਂ ਸਭ ਤੋਂ ਟਾਪ 'ਤੇ ਸੀ। ਸੂਚੀ 'ਚ ਨਾਂ ਦੇ ਨਾਲ ਆਵੇਦਨ ਆਈ. ਡੀ., ਰੋਲ ਨੰਬਰ, ਜਮਾਤ 12 ਦੀ ਬੋਰਡ ਪ੍ਰੀਖਿਆਵਾਂ 'ਚ ਸਭ ਤੋਂ ਵੱਧ ਚਾਰ ਸਬਜੈਕਟਾਂ ਵਿਚ ਪ੍ਰਾਪਤ ਅੰਕ ਵੀ ਦਿੱਤੇ ਗਏ ਸਨ। ਕਾਲਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਿਸੇ ਸ਼ਰਾਰਤੀ ਵਿਅਕਤੀ ਨੇ ਜਾਣਬੁੱਝ ਕੇ ਸੰਨੀ ਲਿਓਨ ਦੇ ਨਾਂ ਨਾਲ ਗਲਤ ਆਵੇਦਨ ਜਮਾ ਕੀਤਾ ਹੈ। ਇਸ ਘਟਨਾ ਦੀ ਜਾਂਚ ਹੋਵੇਗੀ। ਹੁਣ ਇਸ ਘਟਨਾ ਨਾਲ ਆਨਲਾਈਨ ਦਾਖਲੇ ਪ੍ਰੀਕਿਰਿਆ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।


Anuradha

Content Editor

Related News