ਭਾਰਤ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ

Thursday, Nov 11, 2021 - 06:05 PM (IST)

ਭਾਰਤ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ

ਨਵੀਂ ਦਿੱਲੀ (ਵਾਰਤਾ)— ਭਾਰਤ ਯਾਤਰਾ ’ਤੇ ਆਉਣ ਤੋਂ ਪਹਿਲਾਂ ਸਾਰੇ ਵਿਦੇਸ਼ੀਆਂ ਨੂੰ ਆਰ. ਟੀ-ਪੀ. ਸੀ. ਆਰ. ਟੈਸਟ ਕਰਾਉਣਾ ਹੋਵੇਗਾ ਅਤੇ ਘੱਟੋ-ਘੱਟ 8 ਦਿਨ ਤੱਕ ਖ਼ੁਦ ਦੀ ਮੈਡੀਕਲ ਨਿਗਰਾਨੀ ਕਰਨੀ ਹੋਵੇਗੀ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਵੀਰਵਾਰ ਨੂੰ ਇੱਥੇ ਜਾਰੀ ਇਕ ਸਰਕੂਲਰ ’ਚ ਕਿਹਾ ਕਿ ਭਾਰਤ ਆਉਣ ਤੋਂ ਪਹਿਲਾਂ ਸਾਰੇ ਵਿਦੇਸ਼ੀ ਯਾਤਰਾ ਨੂੰ ਏਅਰ ਸਹੂਲਤ ਪੋਰਟਲ ’ਤੇ ਆਪਣੀ ਆਰ. ਟੀ-ਪੀ. ਸੀ. ਆਰ ਨੈਗੇਟਿਵ ਰਿਪੋਰਟ ਡਾਊਨਲੋਡ ਕਰਨੀ ਹੋਵੇਗੀ। ਇਹ ਰਿਪੋਰਟ ਭਾਰਤ ਪਹੁੰਚਣ ਦੇ 72 ਘੰਟਿਆਂ ਦੇ ਅੰਦਰ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕੋਵੈਕਸੀਨ ਤੇ ਕੋਵਿਸ਼ੀਲਡ ਨੂੰ 96 ਦੇਸ਼ਾਂ 'ਚ ਮਿਲੀ ਮਾਨਤਾ, ਜਾਣੋ ਕਿਹੜੇ-ਕਿਹੜੇ ਦੇਸ਼ ਇਸ ਲਿਸਟ 'ਚ ਹਨ ਸ਼ਾਮਲ

ਇਸ ਤੋਂ ਇਲਾਵਾ ਘੋਸ਼ਣਾ ਪੱਤਰ ਵੀ ਇਸ ਪੋਰਟਲ ’ਤੇ ਡਾਊਨਡੋਲ ਕਰਨਾ ਹੋਵੇਗਾ, ਜਿਸ ’ਚ ਖ਼ੁਦ ਨੂੰ ਕੋਵਿਡ ਮੁਕਤ ਐਲਾਨ ਕਰਨਾ ਹੋਵੇਗਾ। ਭਾਰਤ ਪਹੁੰਚਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਥਰਮਲ ਸਕ੍ਰੀਨਿੰਗ ਤੋਂ ਲੰਘਣਾ ਹੋਵੇਗਾ, ਹਾਲਾਂਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ पਆਰ. ਟੀ-ਪੀ. ਸੀ. ਆਰ  ਰਿਪੋਰਟ ਜ਼ਰੂਰੀ ਨਹੀਂ ਹੋਵੇਗੀ। ਨਵੇਂ ਦਿਸ਼ਾ-ਨਿਰਦੇਸ਼ ਅੱਜ ਰਾਤ ਮੱਧ ਰਾਤ ਤੋਂ ਬਾਅਦ ਲਾਗੂ ਹੋ ਜਾਣਗੇ। ਸਰਕੂਲਰ ਮੁਤਾਬਕ ਜੇਕਰ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੇ ਇਕ ਹੀ ਟੀਕਾ ਲਗਵਾਇਆ ਹੈ, ਤਾਂ ਉਨ੍ਹਾਂ ਨੂੰ 8 ਦਿਨ ਇਕਾਂਤਵਾਸ ਰਹਿਣਾ ਹੋਵੇਗਾ। 

ਇਹ ਵੀ ਪੜ੍ਹੋ : ਜ਼ਾਈਡਸ ਕੈਡਿਲਾ ਨੂੰ ਸੂਈ ਰਹਿਤ ਟੀਕੇ ਦੀਆਂ ਇਕ ਕਰੋੜ ਖੁਰਾਕਾਂ ਖਰੀਦਣ ਦੇ ਹੁਕਮ

ਸਰਕੂਲਰ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੇ ਕਈ ਹਿੱਸਿਆਂ ’ਚ ਕੋਵਿਡ-19 ਦਾ ਕਹਿਰ ਫਿਰ ਵਧ ਰਿਹਾ ਹੈ, ਅਜਿਹੇ ਜ਼ੋਖਮ ਵਾਲੇ ਰਾਸ਼ਟਰਾਂ ਤੋਂ ਆਉਣ ਵਾਲੇ ਵਿਦੇਸ਼ੀਆਂ ਨੂੰ ਵਿਸ਼ੇਸ਼ ਮਾਪਦੰਡਾਂ ਦਾ ਪਾਲਣ ਕਰਨਾ ਹੋਵੇਗਾ। ਅਜਿਹੇ ਰਾਸ਼ਟਰਾਂ ਦੀ ਸੂਚੀ ਇਹ ਏਅਰ ਸਹੂਲਤ ਪੋਰਟਲ ’ਤੇ ਉਪਲੱਬਧ ਹੋਵੇਗੀ ਅਤੇ ਇਸ ਦੀ ਸਮੇਂ-ਸਮੇਂ ’ਤੇ ਸਮੀਖਿਆ ਹੋਵੇਗੀ। ਜਿਨ੍ਹਾਂ ਦੇਸ਼ਾਂ ਨਾਲ ਭਾਰਤ ਨੇ ਕੋਵਿਡ ਟੀਕਾ ਅਤੇ ਟੀਕਾਕਰਨ ਸਰਟੀਫ਼ਿਕੇਟ ਨੂੰ ਮਾਨਤਾ ਦੇਣ ਦਾ ਸਮਝੌਤਾ ਕੀਤਾ ਹੈ, ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਕੁਆਰੰਟੀਨ (ਇਕਾਂਤਵਾਸ) ਦੀ ਲੋੜ ਨਹੀਂ ਹੋਵੇਗੀ। ਦੱਸ ਦੇਈਏ ਕਿ  96 ਦੇਸ਼ਾਂ ਨੇ ਭਾਰਤ ਨਾਲ ਭਾਰਤੀ ਕੋਵਿਡ ਟੀਕੇ ਅਤੇ ਟੀਕਾਕਰਨ ਦੇ ਸਰਟੀਫ਼ਿਕੇਟ ਨੂੰ ਮਾਨਤਾ ਦੇਣ ’ਤੇ ਸਹਿਮਤੀ ਜਤਾਈ ਹੈ।

ਇਹ ਵੀ ਪੜ੍ਹੋ : ‘ਬੀਜ ਮਾਤਾ’ ਦੇ ਨਾਂ ਨਾਲ ਮਸ਼ਹੂਰ ਰਾਹੀਬਾਈ ਸੋਮਾ ਨੂੰ ਪਦਮ ਸ਼੍ਰੀ ਐਵਾਰਡ, ਵਿਗਿਆਨੀ ਵੀ ਮੰਨਦੇ ਨੇ ਲੋਹਾ


author

Tanu

Content Editor

Related News