NEET UG Exam ਵਿਵਾਦ: ਸੁਪਰੀਮ ਕੋਰਟ ''ਚ ਕੇਂਦਰ ਨੇ ਨਕਾਰੀ ਧਾਂਦਲੀ, ਕਿਹਾ- ਨਹੀਂ ਹੋਈ ਕੋਈ ਗੜਬੜ

Thursday, Jul 11, 2024 - 01:14 PM (IST)

ਨਵੀਂ ਦਿੱਲੀ- ਨੀਟ 2024 'ਤੇ ਸੁਪਰੀਮ ਕੋਰਟ ਵਿਚ ਅੱਜ ਸੁਣਵਾਈ ਹੋਈ। ਕੇਂਦਰ ਸਰਕਾਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਦੋਹਾਂ ਨੇ ਆਪਣੇ ਜਵਾਬ ਨਾਲ ਹਲਫ਼ਨਾਮਾ ਦਾਇਰ ਕੀਤਾ ਹੈ। ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮੈਡੀਕਲ ਪ੍ਰਵੇਸ਼ ਪ੍ਰੀਖਿਆ (NEET-UG 2024) ਡਾਟਾ ਵਿਸ਼ਲੇਸ਼ਣ ਵਿਚ ਵੱਡੇ ਪੱਧਰ 'ਤੇ ਗਲਤੀਆਂ ਦਾ ਕੋਈ ਸੰਕੇਤ ਨਹੀਂ। ਕੇਂਦਰ ਨੇ ਕਿਸੇ ਵੀ ਤਰ੍ਹਾਂ ਦੀ ਧਾਂਦਲੀ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਨਾਲ ਹੀ ਕਿਹਾ ਕਿ ਨਾ ਹੀ ਅਜਿਹੇ ਸੰਕੇਤ ਹਨ ਕਿ ਸਥਾਨਕ ਉਮੀਦਵਾਰਾਂ ਦੇ ਕਿਸੇ ਸਮੂਹ ਨੂੰ ਲਾਭ ਪਹੁੰਚਿਆ ਹੋਵੇ।

NEET-UG 2024 ਵਿਚ ਕੁੱਲ 67 ਵਿਦਿਆਰਥੀਆਂ ਨੇ 720 ਅੰਕ ਪ੍ਰਾਪਤ ਕੀਤੇ, ਜੋ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਇਤਿਹਾਸ ਵਿਚ ਬੇਮਿਸਾਲ ਹੈ। ਸੂਚੀ ਵਿਚ ਹਰਿਆਣਾ ਦੇ ਇਕ ਕੇਂਦਰ ਦੇ 6 ਵਿਦਿਆਰਥੀ ਸ਼ਾਮਲ ਹਨ, ਜਿੱਥੇ ਪ੍ਰੀਖਿਆ 'ਚ ਬੇਨਿਯਮੀਆਂ ਨੂੰ ਲੈ ਕੇ ਸ਼ੱਕ ਪੈਦਾ ਹੋਇਆ ਸੀ। ਦੋਸ਼ ਹੈ ਕਿ ਗ੍ਰੇਸ ਨੰਬਰਾਂ ਨੇ 67 ਵਿਦਿਆਰਥੀਆਂ ਨੂੰ ਰੈਂਕ ਹਾਸਲ ਕਰਨ ਵਿਚ ਮਦਦ ਮਿਲੀ। ਕੇਂਦਰ ਨੇ ਕਿਹਾ ਕਿ NEET-UG 2024 ਦੇ ਨਤੀਜਿਆਂ ਦਾ ਡਾਟਾ ਵਿਸ਼ਲੇਸ਼ਣ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਮਦਰਾਸ ਵਲੋਂ ਕਰਵਾਇਆ ਗਿਆ ਸੀ ਅਤੇ ਮਾਹਿਰਾਂ ਦੇ ਨਤੀਜਿਆਂ ਮੁਤਾਬਕ ਅੰਕਾਂ ਦੀ ਵੰਡ ਆਕਾਰ ਦੇ ਕਰਵ ਦੇ ਬਾਅਦ ਕੀਤੀ ਗਈ ਸੀ ਜੋ ਕਿਸੇ ਵੀ ਵੱਡੇ ਪੱਧਰ 'ਤੇ ਕਰਵਾਈ ਜਾਣ ਵਾਲੀ ਕਿਸੇ ਪ੍ਰੀਖਿਆ 'ਚ ਦਿੱਸਦਾ ਹੈ, ਜਿਸ ਤੋਂ ਕਿਸੇ ਬੇਨਿਯਮੀ ਦਾ ਸੰਕੇਤ ਨਹੀਂ ਮਿਲਦਾ। 

ਸੁਪਰੀਮ ਕੋਰਟ ਵਿਚ ਦਾਇਰ ਇਕ ਵਾਧੂ ਹਲਫ਼ਨਾਮੇ ਵਿਚ ਕੇਂਦਰ ਨੇ ਕਿਹਾ ਕਿ 2024-25 ਲਈ ਅੰਡਰਗਰੈਜੂਏਟ ਸੀਟਾਂ ਲਈ ਕਾਉਂਸਲਿੰਗ ਪ੍ਰਕਿਰਿਆ ਜੁਲਾਈ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੇ ਚਾਰ ਪੜਾਵਾਂ ਵਿਚ ਕੀਤੀ ਜਾਵੇਗੀ। ਇਸ ਦੌਰਾਨ ਨੈਸ਼ਨਲ ਟੈਸਟਿੰਗ ਏਜੰਸੀ (NTA), ਜੋ ਵੱਕਾਰੀ ਪ੍ਰੀਖਿਆ ਦਾ ਆਯੋਜਨ ਕਰਦੀ ਹੈ, ਨੇ ਵੀ ਵੱਖਰੇ ਤੌਰ 'ਤੇ ਸੁਪਰੀਮ ਕੋਰਟ ਵਿਚ ਇਕ ਵਾਧੂ ਹਲਫ਼ਨਾਮਾ ਦਾਇਰ ਕੀਤਾ ਅਤੇ ਕਿਹਾ ਕਿ ਉਸ ਨੇ ਰਾਸ਼ਟਰੀ, ਰਾਜ, ਸ਼ਹਿਰ ਅਤੇ ਕੇਂਦਰ ਪੱਧਰ 'ਤੇ NEET-UG 2024 'ਚ ਅੰਕਾਂ ਦੀ ਵੰਡ ਦਾ ਵਿਸ਼ਲੇਸ਼ਣ ਕੀਤਾ ਹੈ। 

NTA ਨੇ ਆਪਣੇ ਹਲਫ਼ਨਾਮੇ ਵਿਚ ਕਿਹਾ ਕਿ ਇਹ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅੰਕਾਂ ਦੀ ਵੰਡ ਬਿਲਕੁਲ ਆਮ ਹੈ ਅਤੇ ਅਜਿਹਾ ਕੋਈ ਬਾਹਰੀ ਕਾਰਕ ਨਹੀਂ ਜਾਪਦਾ ਜੋ ਅੰਕਾਂ ਦੀ ਵੰਡ ਨੂੰ ਪ੍ਰਭਾਵਿਤ ਕਰੇ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਅੱਜ ਵਿਵਾਦਪੂਰਨ ਮੈਡੀਕਲ ਦਾਖ਼ਲਾ ਪ੍ਰੀਖਿਆ ਨਾਲ ਜੁੜੀਆਂ ਕਈ ਪਟੀਸ਼ਨਾਂ 'ਤੇ ਸੁਣਵਾਈ ਕਰੇਗੀ। ਇਨ੍ਹਾਂ ਪਟੀਸ਼ਨਾਂ ਵਿਚ 5 ਮਈ ਨੂੰ ਆਯੋਜਿਤ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ-ਗ੍ਰੈਜੂਏਟ (NEET-UG) ਪ੍ਰੀਖਿਆ 'ਚ ਬੇਨਿਯਮੀਆਂ ਅਤੇ ਦੁਰਵਿਵਹਾਰਾਂ ਦਾ ਦੋਸ਼ ਲਗਾਉਣ ਵਾਲੀਆਂ ਪਟੀਸ਼ਨਾਂ ਵੀ ਸ਼ਾਮਲ ਹਨ ਅਤੇ ਇਸ ਨੂੰ ਮੁੜ ਕਰਵਾਉਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। 8 ਜੁਲਾਈ ਨੂੰ ਇਸ ਮਾਮਲੇ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ NEET-UG 2024 ਦੀ ਸ਼ੁੱਧਤਾਦੀ ਭੰਗ ਹੋਈ ਹੈ।


Tanu

Content Editor

Related News