ਜਲੰਧਰ ''ਚ ਵਧਿਆ ਧਾਰਮਿਕ ਵਿਵਾਦ, ਮਸ਼ਹੂਰ ਚੌਕ ''ਚ ਹਿੰਦੂ ਜਥੇਬੰਦੀਆਂ ਨੇ ਲਗਾਇਆ ਧਰਨਾ

Saturday, Oct 04, 2025 - 12:14 PM (IST)

ਜਲੰਧਰ ''ਚ ਵਧਿਆ ਧਾਰਮਿਕ ਵਿਵਾਦ, ਮਸ਼ਹੂਰ ਚੌਕ ''ਚ ਹਿੰਦੂ ਜਥੇਬੰਦੀਆਂ ਨੇ ਲਗਾਇਆ ਧਰਨਾ

ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਵਿਚ 'ਆਈ ਲਵ ਮੁਹੰਮਦ' ਦੇ ਮੁੱਦੇ ਨੂੰ ਲੈ ਕੇ ਹੋਏ ਵਿਵਾਦ ਖ਼ਿਲਾਫ਼ ਹਿੰਦੂ ਸੰਗਠਨਾਂ ਨੇ ਸ਼੍ਰੀਰਾਮ (ਕੰਪਨੀ ਬਾਗ) ਚੌਕ 'ਤੇ ਧਰਨਾ ਲਗਾ ਦਿੱਤਾ ਹੈ। ਹਿੰਦੂ ਆਗੂ ਸੜਕ 'ਤੇ ਟੈਂਟ ਲਾ ਕੇ ਬੈਠੇ ਹਨ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਨੂੰ ਅੱਜ ਤੱਕ ਦਾ ਸਮਾਂ ਦਿੱਤਾ ਹੈ। ਧਰਨੇ ਦੇ ਸਥਾਨ 'ਤੇ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਭਾਜਪਾ ਆਗੂ ਸ਼ੀਤਲ ਅੰਗੂਰਾਲ ਸਮੇਤ ਹੋਰ ਵੀ ਕਈ ਆਗੂ ਇਸ ਧਰਨੇ ਵਿਚ ਸ਼ਾਮਲ ਹੋਏ ਹਨ। 

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਲਗਾਤਾਰ ਵੱਧ ਰਹੀ ਇਹ ਭਿਆਨਕ ਬੀਮਾਰੀ, Positive ਨਿਕਲਣ ਲੱਗੇ ਲੋਕ

ਜਾਣੋ ਕੀ ਹੈ ਪੂਰਾ ਮਾਮਲਾ 
ਇਹ ਵਿਵਾਦ ਸ਼ੁੱਕਰਵਾਰ ਸ਼ਾਮ ਨੂੰ ਉਸ ਵੇਲੇ ਭਖਿਆ ਜਦੋਂ ਪ੍ਰੈੱਸ ਕਲੱਬ ਨੇੜੇ ਮੁਸਲਿਮ ਅਤੇ ਹਿੰਦੂ ਧਿਰ ਵਿਚਾਲੇ ਝਗੜਾ ਹੋਇਆ। ਦਰਅਸਲ ਆਲ ਇੰਡੀਆ ਉਲੇਮਾ ਦੇ ਮੈਂਬਰ ਕਮਿਸ਼ਨਰ ਦਫ਼ਤਰ ਵਿੱਚ ਇਕ ਮੰਗ ਪੱਤਰ ਦੇਣ ਜਾ ਰਹੇ ਸਨ। ਇਸ ਦੌਰਾਨ ਪੋਸਟ ਆਫਿਸ ਨੇੜੇ ਸਕੂਟਰੀ 'ਤੇ ਜਾ ਰਹੇ ਯੋਗੇਸ਼ ਨਾਂ ਦੇ ਇਕ ਨੌਜਵਾਨ ਨੇ "ਅੱਲ੍ਹਾ ਹੂ ਅਕਬਰ" ਦਾ ਨਾਅਰਾ ਸੁਣ ਕੇ ਭੀੜ ਵਿੱਚ "ਜੈ ਸ਼੍ਰੀ ਰਾਮ" ਦਾ ਜੈਕਾਰਾ ਲਾਇਆ। ਇਸ ਦੇ ਬਾਅਦ ਮਾਹੌਲ ਭਖ ਗਿਆ। ਯੋਗੇਸ਼ ਦਾ ਦੋਸ਼ ਹੈ ਕਿ ਮੁਸਲਿਮ ਨੌਜਵਾਨਾਂ ਨੇ ਉਸ ਦੀ ਸਕੂਟਰੀ ਨੂੰ ਘੇਰ ਲਿਆ, ਉਸ ਨਾਲ ਧੱਕਾ-ਮੁੱਕੀ ਕੀਤੀ। ਉਸ ਦਾ ਇਹ ਵੀ ਦੋਸ਼ ਹੈ ਕਿ ਉਸ ਨੂੰ ਜ਼ਬਰਦਸਤੀ "ਅੱਲ੍ਹਾ-ਹੂ-ਅਕਬਰ" ਦਾ ਨਾਅਰਾ ਲਾਉਣ ਲਈ ਕਿਹਾ ਗਿਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਦੋਂ ਉਹ ਨਾ ਮੰਨਿਆ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਘਰ ’ਚ ਲੱਗੀ ਭਿਆਨਕ ਅੱਗ, ਪਿਤਾ, ਪੁੱਤਰ ਤੇ ਪੋਤਾ ਸੜੇ, ਹਾਲਾਤ ਵੇਖ ਕੰਬੇ ਲੋਕ

 ਹਿੰਦੂ ਸੰਗਠਨਾਂ ਦਾ ਰੋਸ
ਇਸ ਘਟਨਾ ਦਾ ਪਤਾ ਲੱਗਦੇ ਹੀ ਹਿੰਦੂ ਸੰਗਠਨ ਭੜਕ ਗਏ। ਉਨ੍ਹਾਂ ਨੇ ਪਹਿਲਾਂ ਪ੍ਰੈੱਸ ਕਲੱਬ ਚੌਕ ਅਤੇ ਫਿਰ ਬੀ. ਐੱਮ. ਸੀ. ਚੌਕ 'ਤੇ ਜਾਮ ਲਗਾਇਆ, ਜਿਸ ਕਾਰਨ ਦੇਰ ਸ਼ਾਮ ਤੱਕ ਤਣਾਅਪੂਰਨ ਸਥਿਤੀ ਬਣੀ ਰਹੀ। ਉਨ੍ਹਾਂ ਦੀ ਮੰਗ 'ਤੇ ਪੁਲਿਸ ਨੇ ਮੁਸਲਿਮ ਧਿਰ 'ਤੇ ਐੱਫ਼. ਆਈ. ਆਰ. ਦਰਜ ਕੀਤੀ, ਜਿਸ ਤੋਂ ਬਾਅਦ ਇਹ ਧਰਨਾ ਹਟਾਇਆ ਗਿਆ। ਹਾਲਾਂਕਿ ਇਹ ਪ੍ਰਦਰਸ਼ਨ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਸ਼ਰਤ 'ਤੇ ਖ਼ਤਮ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ! ਦੋ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ

ਮੁਸਲਿਮ ਪੱਖ ਦੀ ਸਫ਼ਾਈ ਅਤੇ FIR
ਇਸ ਮਾਮਲੇ ਵਿੱਚ ਮੁਸਲਿਮ ਪੱਖ ਦੀ ਤਰਫੋਂ ਆਲ ਇੰਡੀਆ ਉਲੇਮਾ ਦੇ ਚੇਅਰਮੈਨ ਮੁਹੰਮਦ ਅਕਬਰ ਅਲੀ ਨੇ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਕਿ ਉਹ ਦੇਸ਼ ਵਿੱਚ ਮੁਸਲਮਾਨਾਂ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਮੰਗ ਪੱਤਰ ਦੇਣ ਜਾ ਰਹੇ ਸਨ। ਉਨ੍ਹਾਂ ਨੇ ਮੰਨਿਆ ਕਿ ਇਕ ਵਿਅਕਤੀ ਨੇ ਉਨ੍ਹਾਂ ਨੂੰ ਵੇਖ ਕੇ "ਜੈ ਸ਼੍ਰੀ ਰਾਮ" ਦੇ ਨਾਅਰੇ ਲਗਾਏ। ਉਨ੍ਹਾਂ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਝੂਠਾ ਦੱਸਿਆ ਅਤੇ ਕਿਹਾ ਕਿ ਖੋਹੀ ਗਈ ਸਕੂਟਰੀ ਦੀ ਚਾਬੀ ਵਾਪਸ ਕਰਵਾ ਦਿੱਤੀ ਗਈ ਸੀ।

PunjabKesari

ਕਨ੍ਹੱਈਆ ਮਿੱਤਲ ਦੀ ਐਂਟਰੀ
ਇਸ ਵਿਵਾਦ ਵਿੱਚ ਭਜਨ ਗਾਇਕ ਕਨ੍ਹੱਈਆ ਮਿੱਤਲ ਦੀ ਵੀ ਐਂਟਰੀ ਹੋ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ "ਕਹਿ ਕਹਿ ਥੱਕ ਗਏ ਹੁਣ ਸਮਝੇ ਜਲੰਧਰ ਵਾਲੇ। ਦੇਰ ਆਏ ਦਰੁਸਤ ਆਏ। ਆਈ ਲਵ ਰਾਮ।''

ਇਹ ਵੀ ਪੜ੍ਹੋ: ਪੰਜਾਬ 'ਚ ਮਹਿਲਾ ਨਾਲ ਤਹਿਖਾਨੇ 'ਚੋਂ ਫੜਿਆ ਗਿਆ 'ਡੇਰਾ ਮੁਖੀ' ! ਅੰਦਰ ਪਿਆ ਸਾਮਾਨ ਵੇਖ ਉੱਡੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News