ਕੇਂਦਰ ਦਾ ਕਿਸਾਨਾਂ ਨੂੰ ਦੀਵਾਲੀ Gift! ਹਾੜ੍ਹੀ ਦੀਆਂ ਫਸਲਾਂ ਦੀ ਵਧਾਈ MSP
Wednesday, Oct 01, 2025 - 05:36 PM (IST)

ਵੈੱਬ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਹਰ ਵਰਗ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ। ਮੀਟਿੰਗ 'ਚ ਕੁੱਲ 1.20 ਲੱਖ ਕਰੋੜ ਦੇ ਮਹੱਤਵਪੂਰਨ ਫੈਸਲੇ ਲਏ ਗਏ। ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (DA) 'ਚ 3 ਫੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਵੱਡੀ ਰਾਹਤ ਦਿੱਤੀ ਗਈ ਹੈ।
OMG! ਜਵਾਕ ਦਾ ਨਾਂ ਰੱਖਣ ਲਈ 27 ਲੱਖ ਰੁਪਏ ਫੀਸ, ਫਿਰ ਵੀ ਦੌੜੇ ਆਉਂਦੇ ਨੇ ਲੋਕ
ਕਿਸਾਨਾਂ ਲਈ ਤੋਹਫ਼ਾ, ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ
ਸਰਕਾਰ ਨੇ 2026-27 ਦੇ ਮਾਰਕੀਟਿੰਗ ਸੀਜ਼ਨ ਲਈ ਸਾਰੀਆਂ ਲਾਜ਼ਮੀ ਹਾੜ੍ਹੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧਾ ਕੀਤਾ ਹੈ।
ਸਭ ਤੋਂ ਵੱਧ ਵਾਧਾ - ਸੂਰਜਮੁਖੀ - 600 ਰੁਪਏ/ਕੁਇੰਟਲ
ਦਾਲ - 300 ਰੁਪਏ/ਕੁਇੰਟਲ
ਸਰ੍ਹੋਂ/ਰਾਈ - 250 ਰੁਪਏ/ਕੁਇੰਟਲ
ਛੋਲੇ - 225 ਰੁਪਏ/ਕੁਇੰਟਲ
ਜੌਂ - 170 ਰੁਪਏ/ਕੁਇੰਟਲ
ਕਣਕ - 160 ਰੁਪਏ/ਕੁਇੰਟਲ
ਵੱਡੀਆਂ ਬੀਮਾ ਕੰਪਨੀਆਂ ਕਰ ਰਹੀਆਂ ਸਨ ਲੋਕਾਂ ਨੂੰ ਖੱਜਲ-ਖੁਆਰ, ਕੰਜ਼ਿਊਮਰ ਕਮਿਸ਼ਨ ਨੇ ਕਰ'ਤੇ ਸਿੱਧੇ
ਦਾਲਾਂ 'ਚ ਸਵੈ-ਨਿਰਭਰਤਾ ਲਈ ਮਿਸ਼ਨ
ਸਰਕਾਰ ਨੇ 11,440 ਕਰੋੜ ਰੁਪਏ ਦੀ ਲਾਗਤ ਨਾਲ ‘ਦਾਲਾਂ ਵਿੱਚ ਸਵੈ-ਨਿਰਭਰਤਾ ਲਈ ਮਿਸ਼ਨ’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮਿਸ਼ਨ 2025-26 ਤੋਂ 2030-31 ਤੱਕ ਚੱਲੇਗਾ ਅਤੇ ਇਸ ਦਾ ਉਦੇਸ਼ ਦਾਲਾਂ ਦੇ ਆਯਾਤ ‘ਤੇ ਨਿਰਭਰਤਾ ਨੂੰ ਖਤਮ ਕਰਨਾ ਹੈ। ਇਸੇ ਤਹਿਤ ਕਿਸਾਨਾਂ ਨੂੰ 126 ਲੱਖ ਕੁਇੰਟਲ ਪ੍ਰਮਾਣਿਤ ਬੀਜ ਵੰਡੇ ਜਾਣਗੇ। ਦਾਲਾਂ ਲਈ 35 ਲੱਖ ਹੈਕਟੇਅਰ ਵਾਧੂ ਜ਼ਮੀਨ ਦੀ ਕਾਸ਼ਤ ਕੀਤੀ ਜਾਵੇਗੀ। 1,000 ਪ੍ਰੋਸੈਸਿੰਗ ਯੂਨਿਟ ਸਥਾਪਤ ਕੀਤੇ ਜਾਣਗੇ। NAFED ਅਤੇ NCCF ਕਿਸਾਨਾਂ ਤੋਂ 100 ਫੀਸਦੀ ਦਾਲਾਂ ਦੀ ਖਰੀਦ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e