ਸ਼ਹੀਦੀ ਸਮਾਗਮਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ DSGMC ਵਿਚਾਲੇ ਵਿਵਾਦ
Thursday, Oct 02, 2025 - 04:20 PM (IST)

ਨੈਸ਼ਨਲ ਡੈਸਕ : ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ 350ਵੇਂ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਿਚਕਾਰ ਟਕਰਾਅ ਖੜ੍ਹਾ ਹੋ ਗਿਆ ਹੈ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਪਰਮਜੀਤ ਸਿੰਘ ਸਰਨਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਨੇ ਆਪਣੀ ਪ੍ਰਤੀਕਿਰਿਆ ਜਾਹਰ ਕੀਤੀ।
ਜ਼ਿਕਰਯੋਗ ਹੈ ਕਿ SGPC ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸਜਾਇਆ ਜਾ ਰਿਹਾ ਨਗਰ ਕੀਰਤਨ 22 ਅਕਤੂਬਰ ਨੂੰ ਦਿੱਲੀ ਪਹੁੰਚੇਗਾ, ਜਿਸ ਦੇ ਤਹਿਤ 24 ਅਕਤੂਬਰ ਨੂੰ ਨਾਨਕ ਪਿਆਉ ਗੁਰਦੁਆਰੇ 'ਚ ਸਮਾਗਮ ਹੋਵੇਗਾ, ਜਦਕਿ 25 ਅਕਤੂਬਰ ਨੂੰ ਰਕਾਬਗੰਜ ਸਾਹਿਬ 'ਚ ਕੀਰਤਨ ਦਰਬਾਰ ਦਾ ਆਯੋਜਨ ਕਰਨ ਦੀ ਯੋਜਨਾ ਹੈ। ਮਾਮਲਾ ਉਸ ਸਮੇਂ ਗੰਭੀਰ ਹੋਇਆ, ਜਦ SGPC ਨੇ DSGMC ਨੂੰ ਪ੍ਰੋਗਰਾਮ ਲਈ ਪੱਤਰ ਲਿਖਿਆ ਤੇ ਜਗ੍ਹਾ ਦੀ ਇਜਾਜ਼ਤ ਲਈ। ਸ਼ੁਰੂ ਵਿੱਚ ਦਿੱਲੀ ਕਮੇਟੀ ਨੇ ਸ਼ਰਤਾਂ ਨਾਲ ਇਜਾਜ਼ਤ ਦਿੱਤੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ 25 ਅਕਤੂਬਰ ਨੂੰ ਰਕਾਬਗੰਜ ਸਾਹਿਬ ਦਾ ਹਾਲ ਪਹਿਲਾਂ ਹੀ ਬੁੱਕ ਹੈ। ਇਸ ਕਰ ਕੇ SGPC ਦੇ ਕੀਰਤਨ ਸਮਾਗਮ ਲਈ ਥਾਂ ਉਪਲਬਧ ਨਹੀਂ ਕਰਵਾਈ ਜਾ ਰਹੀ। ਸ਼੍ਰੋਮਣੀ ਅਕਾਲੀ ਦਲ ਨੇ DSGMC ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਦ SGPC ਨੇ ਦਿੱਲੀ ਕਮੇਟੀ ਦੇ ਕੀਰਤਨ ਸਮਾਗਮ ਲਈ ਆਨੰਦਪੁਰ ਸਾਹਿਬ ਵਿੱਚ ਇਜਾਜ਼ਤ ਦਿੱਤੀ ਸੀ ਤਾਂ ਹੁਣ DSGMC ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8