ਜਲੰਧਰ ''ਚ ਸੁਲਝਿਆ ਹਿੰਦੂ-ਮੁਸਲਿਮ ਵਿਵਾਦ, ਦੋਵਾਂ ਪੱਖਾਂ ਨੇ ਰਲਕੇ ਤਿਓਹਾਰ ਮਨਾਉਣ ਦੀ ਕੀਤੀ ਅਪੀਲ
Tuesday, Oct 07, 2025 - 04:05 PM (IST)

ਜਲੰਧਰ (ਸੋਨੂੰ/ਮਜ਼ਹਰ): ਜਲੰਧਰ 'ਚ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਵਿਚਾਲੇ ਖੜ੍ਹਾ ਕੀਤਾ ਜਾ ਰਿਹਾ ਵਿਵਾਦ ਸੁਲਝ ਗਿਆ ਹੈ। ਇਸ ਮਸਲੇ ਵਿਚ ਸ਼ਾਮਲ ਦੋਹਾਂ ਧਿਰਾਂ ਨੇ ਇਕ ਦੂਜੇ ਨੂੰ ਗਲ ਲਾ ਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੀ ਗੱਲ ਆਖੀ ਹੈ। 'ਆਈ ਲਵ ਮੁਹੰਮਦ' ਦੇ ਮਸਲੇ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਮੁਸਲਮਾਨ ਭਾਈਚਾਰੇ ਦੇ ਪ੍ਰਦਰਸ਼ਨ ਦੌਰਾਨ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਾਉਣ ਵਾਲੇ ਯੋਗੇਸ਼ ਮੈਣੀ ਅਤੇ ਉਕਤ ਪ੍ਰਦਰਸ਼ਨ ਵਿਚ ਸ਼ਾਮਲ ਮੁਸਲਮਾਨ ਭਾਈਚਾਰੇ ਦੇ ਲੀਡਰਾਂ ਵੱਲੋਂ ਆਪਸ ਵਿਚ ਸਮਝੌਤਾ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਟੁੱਟ ਗਿਆ ਬੰਨ੍ਹ! ਇਨ੍ਹਾਂ ਇਲਾਕਿਆਂ 'ਚ ਵੜਿਆ ਪਾਣੀ; ਪੰਜਾਬ 'ਚ ਬਾਰਿਸ਼ ਨੇ ਫ਼ਿਰ ਵਧਾਈਆਂ ਮੁਸ਼ਕਲਾਂ
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਲੀਡਰਾਂ ਨੂੰ ਆਪਣੇ ਘਰ ਸੱਦਿਆ ਸੀ ਤੇ ਦੋਹਾਂ ਵਿਚਾਲੇ ਰਾਜ਼ੀਨਾਮਾ ਕਰਵਾਇਆ ਹੈ। ਇਸ ਦੌਰਾਨ ਦੋਹਾਂ ਧਿਰਾਂ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਸਾਰਿਆਂ ਦੇ ਲਈ ਮਿਸਾਲ ਹੈ ਤੇ ਇਹ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਹੈ। ਇਸ ਦੌਰਾਨ ਮੁਸਲਮਾਨ ਭਾਈਚਾਰੇ ਦੇ ਆਗੂ ਆਯੂਬ ਖ਼ਾਨ ਨੇ ਵਾਅਦਾ ਕੀਤਾ ਕਿ ਅਸੀਂ ਰਲ਼ ਮਿਲ ਕੇ ਸਾਰੇ ਤਿਉਹਾਰ ਮਨਾਵਾਂਗੇ ਤੇ ਦੀਵਾਲੀ 'ਤੇ ਉਹ ਯੋਗੇਸ਼ ਮੈਣੀ ਦੇ ਘਰ ਜਾ ਕੇ ਉਨ੍ਹਾਂ ਦੇ ਨਾਲ ਖ਼ੁਸ਼ੀਆਂ ਸਾਂਝੀਆਂ ਕਰਨਗੇ। ਇਸ ਦੌਰਾਨ ਦੋਹਾਂ ਭਾਈਚਾਰਿਆਂ ਦੇ ਲੀਡਰਾਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8