ਫਰਜ਼ੀ ਨੋਟਿਸ ਤੋਂ ਬਾਅਦ PIB ਨੇ ਕਿਹਾ- 21 ਮਈ ਨੂੰ ਹੀ ਹੋਵੇਗੀ NEET-PG ਪ੍ਰੀਖਿਆ

Saturday, May 07, 2022 - 06:17 PM (IST)

ਫਰਜ਼ੀ ਨੋਟਿਸ ਤੋਂ ਬਾਅਦ PIB ਨੇ ਕਿਹਾ- 21 ਮਈ ਨੂੰ ਹੀ ਹੋਵੇਗੀ NEET-PG ਪ੍ਰੀਖਿਆ

ਨਵੀਂ ਦਿੱਲੀ (ਭਾਸ਼ਾ)- ਪੱਤਰ ਸੂਚਨਾ ਦਫ਼ਤਰ (ਪੀ.ਆਈ.ਬੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਸਾਲ ਦੀ ਨੀਟ-ਪੀਜੀ ਪ੍ਰੀਖਿਆ ਮੁਲਤਵੀ ਨਹੀਂ ਕੀਤੀ ਗਈ ਹੈ ਅਤੇ ਇਹ 21 ਮਈ ਦੀ ਤੈਅ ਤਾਰੀਖ਼ ਨੂੰ ਹੀ ਹੋਵੇਗੀ। ਇਸ ਨੇ ਕਿਹਾ ਕਿ ਰਾਸ਼ਟਰੀ ਪ੍ਰੀਖਿਆ ਬੋਰਡ ਦੇ ਨਾਮ ਤੋਂ ਜਾਰੀ ਉਹ ਨੋਟਿਸ ਫਰਜ਼ੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਹ ਪ੍ਰੀਖਿਆ ਹੁਣ 9 ਜੁਲਾਈ ਨੂੰ ਹੋਵੇਗੀ। ਆਯੂਰਵਿਗਿਆਨ ਸੰਬੰਧੀ ਰਾਸ਼ਟਰੀ ਪ੍ਰੀਖਿਆ ਬੋਰਡ (ਐੱਨ.ਬੀ.ਈ.ਐੱਮ.ਐੱਸ.) ਨੇ ਵੀ ਸ਼ਨੀਵਾਰ ਨੂੰ ਹਿੱਤਧਾਰਕਾਂ ਨੂੰ ਚੌਕਸ ਕੀਤਾ ਕਿ ਉਹ ਉਸ ਦੇ ਨਾਮ ਤੋਂ ਜਾਰੀ ਹੋ ਰਹੀ ਫਰਜ਼ੀ ਸੂਚਨਾ ਨੂੰ ਲੈ ਕੇ ਸਾਵਧਾਨ ਰਹਿਣ। ਇਹ ਬਿਆਨ ਮੀਡੀਆ ਦੇ ਇਕ ਤਬਕੇ 'ਚ ਆਈ ਇਸ ਖ਼ਬਰ ਤੋਂ ਬਾਅਦ ਆਇਆ ਹੈ ਇਸ ਸਾਲ ਨੀਟ-ਪੀਜੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਇਹ ਹੁਣ 9 ਜੁਲਾਈ ਨੂੰ ਹੋਵੇਗੀ। ਪੱਤਰ ਸੂਚਨਾ ਦਫ਼ਤਰ ਦੇ 'ਫੈਕਟ ਚੈੱਕ' ਹੈਂਡਲ 'ਤੇ ਇਕ ਟਵੀਟ 'ਚ ਕਿਹਾ ਗਿਆ ਹੈ,''ਰਾਸ਼ਟਰੀ ਪ੍ਰੀਖਿਆ ਬੋਰਡ ਦੇ ਨਾਮ ਤੋਂ ਜਾਰੀ ਇਕ ਫਰਜ਼ੀ ਨੋਟਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਨੀਟ-ਪੀਜੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਇਹ 9 ਜੁਲਾਈ 2022 ਨੂੰ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਮੁਲਤਵੀ ਨਹੀਂ ਕੀਤੀ ਗਈ ਹੈ। ਇਹ 21 ਮਈ 2022 ਨੂੰ ਹੀ ਹੋਵੇਗੀ।''

PunjabKesari

ਸ਼ਨੀਵਾਰ ਨੂੰ ਜਾਰੀ ਇਕ ਨੋਟਿਸ 'ਚ ਐੱਨ.ਬੀ.ਈ.ਐੱਮ.ਐੱਸ. ਨੇ ਕਿਹਾ ਕਿ ਉਹ ਆਪਣੀਆਂ ਗਤੀਵਿਧੀਆਂ ਨਾਲ ਸੰਬੰਧਤ ਵੱਖ-ਵੱਖ ਨੋਟਿਸ ਆਪਣੀ ਵੈੱਬਸਾਈਟ 'ਤੇ ਹੀ ਪ੍ਰਕਾਸ਼ਿਤ ਕਰਦਾ ਹੈ। ਇਸ ਨੇ ਕਿਹਾ,''ਹਿੱਤਧਾਰਕਾਂ ਨੂੰ ਐੱਨ.ਬੀ.ਈ.ਐੱਮ.ਐੱਸ. ਬਾਰੇ ਮੌਜੂਦਾ ਅਤੇ ਸਹੀ ਜਾਣਕਾਰੀ ਲਈ ਸੰਬੰਧਤ ਵੈੱਬਸਾਈਟ ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ।'' ਐੱਨ.ਬੀ.ਈ.ਐੱਮ.ਐੱਸ. ਨੇ ਕਿਹਾ ਕਿ ਉਸ ਦੇ ਨੋਟਿਸ 'ਚ ਆਇਆ ਹੈ ਕਿ ਕੁਝ ਸ਼ਰਾਰਤੀ ਅਨਸਰਾ ਉਸ ਦੇ ਨਾਮ ਤੋਂ ਫਰਜ਼ੀ ਨੋਟਿਸ ਦਾ ਉਪਯੋਗ ਕਰ ਕੇ ਝੂਠੀ ਅਤੇ ਗਲਤ ਜਾਣਕਾਰੀ ਪ੍ਰਸਾਰਿਤ ਕਰ ਰਹੇ ਹਨ ਅਤੇ ਹਿੱਤਧਾਰਕਾਂ ਨੂੰ ਚੌਕਸ ਰਹਿਣਾ ਚਾਹੀਦਾ।

PunjabKesari


author

DIsha

Content Editor

Related News