ਨੀਰਜ ਕੁੰਦਨ ਬਣੇ ਐੱਨ.ਐੱਸ.ਯੂ.ਆਈ. ਦੇ ਨਵੇਂ ਪ੍ਰਧਾਨ
Wednesday, Feb 13, 2019 - 09:41 PM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨੀਰਜ ਕੁੰਦਨ ਨੂੰ ਕਾਂਗਰਸ ਦੇ ਵਿਦਿਆਰਥੀ ਸੰਗਠਨ ਐੱਨ.ਐੱਸ.ਯੂ.ਆਈ. (NSUI) ਦਾ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਹੈ। ਨੀਰਜ ਕੁੰਦਨ ਇਸ ਸਮੇਂ ਐੱਨ.ਐੱਸ.ਯੂ.ਆਈ. ਦੇ ਰਾਸ਼ਟਰੀ ਸਕੱਤਰ ਹਨ ਤੇ ਇਸ ਤੋਂ ਪਹਿਲਾਂ ਨੀਰਜ ਐੱਨ.ਐੱਸ.ਯੂ.ਆਈ. ਦੇ ਜੰਮੂ ਕਸ਼ਮੀਰ ਸੂਬੇ ਦੇ ਪ੍ਰਧਾਨ ਸਨ। ਲੋਕ ਸਭਾ ਚੋਣਾਂ ਲਈ 7 ਫਰਵਰੀ ਨੂੰ ਕੁੰਦਨ ਨੂੰ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਇਸ ਨਿਯੁਕਤੀ 'ਤੇ ਨੀਰਜ ਨੇ ਰਾਹੁਲ ਗਾਂਧੀ ਨੂੰ ਧੰਨਵਾਦ ਕਿਹਾ ਹੈ।