ਪੰਜਾਬ ਵਿਚ ਤਬਾਦਲਿਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ, ਮੁਲਾਜ਼ਮ ਦੇਣ ਧਿਆਨ

Saturday, Jun 14, 2025 - 10:42 AM (IST)

ਪੰਜਾਬ ਵਿਚ ਤਬਾਦਲਿਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ, ਮੁਲਾਜ਼ਮ ਦੇਣ ਧਿਆਨ

ਚੰਡੀਗੜ੍ਹ : ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅਧਿਆਪਕਾਂ ਦੇ ਤਬਾਦਲਿਆਂ ਨੂੰ ਲੈ ਕੇ ਇਕ ਅਹਿਮ ਨੋਟਿਸ ਜਾਰੀ ਕੀਤਾ ਹੈ। ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਵੱਲੋਂ ਜਾਰੀ ਕੀਤੇ ਗਏ ਇਸ ਹੁਕਮ ਵਿਚ ਉਨ੍ਹਾਂ ਅਧਿਆਪਕਾਂ ਅਤੇ ਕਰਮਚਾਰੀਆਂ ਦਾ ਡਾਟਾ ਅਪਡੇਟ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਦੇ ਤਬਾਦਲੇ ਤਾਂ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਪੁਰਾਣੇ ਸਟੇਸ਼ਨਾਂ ਤੋਂ ਅਜੇ ਤੱਕ ਰਿਲੀਵ ਨਹੀਂ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ 31 ਜੁਲਾਈ ਤੱਕ ਲੱਗ ਗਈਆਂ ਸਖ਼ਤ ਪਾਬੰਦੀਆਂ, ਜਾਰੀ ਹੋਏ ਹੁਕਮ

ਦਰਅਸਲ ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਪਿਛਲੇ ਸਮੇਂ ਵਿਚ ਹੋਈਆਂ ਆਨਲਾਈਨ ਬਦਲੀਆਂ ਦੇ ਬਾਵਜੂਦ ਕਈ ਅਧਿਆਪਕਾਂ ਨੇ ਅਜੇ ਤੱਕ ਆਪਣੇ ਨਵੇਂ ਸਕੂਲਾਂ ਵਿਚ ਜੁਆਇਨ ਨਹੀਂ ਕੀਤਾ ਹੈ। ਲਿਹਾਜ਼ਾ ਜਿਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਦੀ ਬਦਲੀ ਹੋਈ ਹੈ, ਉੱਥੇ ਅਸਾਮੀਆਂ ਖਾਲ੍ਹੀ ਪਈਆਂ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਮਸਲੇ ਨੂੰ ਹੱਲ ਕਰਨ ਲਈ ਵਿਭਾਗ ਨੇ ਸਕੂਲ ਮੁਖੀਆਂ/ਡੀ.ਡੀ.ਓ. ਦੇ ਲਾਗਇਨ 'ਤੇ ਇਕ ਵਿਸ਼ੇਸ਼ ਲਿੰਕ ਬਣਾਇਆ ਹੈ। ਇਹ ਲਿੰਕ ਮਿਤੀ 10 ਜੂਨ 2025 ਤੋਂ 11 ਜੂਨ 2025 ਤੱਕ ਕਾਰਜਸ਼ੀਲ ਰਹੇਗਾ।

 

ਇਹ ਵੀ ਪੜ੍ਹੋ : ਪੰਜਾਬ : ਆਰ. ਸੀ. ਤੇ ਡਰਾਈਵਿੰਗ ਲਾਇਸੈਂਸ ਬਨਾਉਣ ਵਾਲਿਆਂ ਨੂੰ ਝਟਕਾ, ਖੜ੍ਹੀ ਹੋਈ ਨਵੀਂ ਮੁਸੀਬਤ

 

ਇਸ ਲਿੰਕ 'ਤੇ ਸਿਰਫ਼ ਉਨ੍ਹਾਂ ਅਧਿਆਪਕਾਂ ਦਾ ਡਾਟਾ ਅਪਡੇਟ ਕੀਤਾ ਜਾਣਾ ਹੈ, ਜਿਨ੍ਹਾਂ ਦੀ ਬਦਲੀ 50 ਪ੍ਰਤੀਸ਼ਤ ਸਟਾਫ਼ ਦੀ ਸ਼ਰਤ ਜਾਂ ਕਿਸੇ ਹੋਰ ਵਿਭਾਗੀ ਕਾਰਨ ਕਰਕੇ ਲਾਗੂ ਨਹੀਂ ਹੋ ਸਕੀ ਸੀ। ਇਸ ਪ੍ਰਕਿਰਿਆ ਦਾ ਉਦੇਸ਼ ਪ੍ਰਭਾਵਿਤ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨਾ ਅਤੇ ਪੜ੍ਹਾਈ ਦੇ ਮਾਹੌਲ ਨੂੰ ਸੁਚਾਰੂ ਬਣਾਉਣਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਡਾਟਾ ਨੂੰ ਇਕੱਠਾ ਕਰਕੇ ਜਲਦ ਤੋਂ ਜਲਦ ਅਜਿਹੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ।

 

ਇਹ ਵੀ ਪੜ੍ਹੋ : ਪੰਜਾਬ 'ਚ ਆਵੇਗਾ ਤੂਫ਼ਾਨ ਤੇ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 

 


author

Gurminder Singh

Content Editor

Related News