ਥਾਣਾ ਬਾਘਾਪੁਰਾਣਾ ਦੇ ਇੰਸਪੈਕਟਰ ਜਸਵਰਿੰਦਰ ਸਿੱਧੂ ਬਣੇ DSP
Saturday, Jun 07, 2025 - 12:55 AM (IST)

ਬਾਘਾਪੁਰਾਣਾ (ਅਜੇ ਅਗਰਵਾਲ) - ਥਾਣਾ ਬਾਘਾਪੁਰਾਣਾ ਦੇ ਐਸ.ਐਚ.ਓ. ਇੰਸਪੈਕਟਰ ਜਸਵਰਿੰਦਰ ਸਿੰਘ ਵੱਲੋਂ ਬਾਘਾਪੁਰਾਣਾ ਵਿਖੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ ਤਰੱਕੀ ਦੇ ਕੇ ਉਪ ਪੁਲਸ ਕਪਤਾਨ ਬਣਾਉਣ 'ਤੇ ਇਲਾਕੇ ਅੰਦਰ ਖ਼ੁਸ਼ੀ ਪਾਈ ਜਾ ਰਹੀ ਹੈ।
ਜਸਵਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਇਲਾਕੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਜਗ੍ਹਾ-ਜਗ੍ਹਾ 'ਤੇ ਵੱਡੇ ਇਕੱਠ ਕਰਕੇ ਲੋਕਾਂ ਨੂੰ ਬੜੀ ਨਿਮਰਤਾ ਨਾਲ ਨਸ਼ਿਆਂ ਦੀ ਭੈੜੀ ਆਦਤ ਛੱਡਣ ਲਈ ਪ੍ਰੇਰਿਆ। ਇੰਸਪੈਕਟਰ ਜਸਵਰਿੰਦਰ ਸਿੰਘ ਨੇ ਮਾੜੇ ਅਨਸਰਾਂ ਨੂੰ ਫੜਨ ਵਿਚ ਵੀ ਕੋਈ ਕਸਰ ਨਹੀਂ ਛੱਡੀ।