NDA ਨੇ ਕੀਤਾ ਸਰਕਾਰ ਬਣਾਉਣ ਦਾ ਦਾਅਵਾ, ਰਾਸ਼ਟਰਪਤੀ ਨੂੰ ਸੌਂਪਿਆ ਸਮਰਥਨ ਪੱਤਰ

Saturday, May 25, 2019 - 09:05 PM (IST)

NDA ਨੇ ਕੀਤਾ ਸਰਕਾਰ ਬਣਾਉਣ ਦਾ ਦਾਅਵਾ, ਰਾਸ਼ਟਰਪਤੀ ਨੂੰ ਸੌਂਪਿਆ ਸਮਰਥਨ ਪੱਤਰ

ਨਵੀਂ ਦਿੱਲੀ— ਐਨ.ਡੀ.ਏ. ਨੇ ਰਾਸ਼ਟਰਪਤੀ ਨਾਲ ਮਿਲਕੇ ਸਰਕਾਰ ਬਣਾਉਣ ਦਾ ਦਾਅਵਾ ਦਾਅਵਾ ਕੀਤਾ ਹੈ। ਰਾਤ ਕਰੀਬ ਸਾਢੇ 8 ਵਜੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ 'ਚ ਐੱਨ.ਡੀ.ਏ. ਦੇ ਨੇਤਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸਮਰਥਨ ਪੱਤਰ ਸੌਪਿਆ। ਅਮਿਤ ਸ਼ਾਹ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ, ਰਾਜਨਾਥ ਸਿੰਘ, ਨੀਤੀਸ਼ ਕੁਮਾਰ, ਰਾਮਵਿਲਾਸ ਪਾਸਵਾਨ, ਸੁਸ਼ਮਾ ਸਵਰਾਜ, ਉਦਵ ਠਾਕਰੇ, ਨਿਤੀਨ ਗਡਕਰੀ, ਕੇ. ਪਲਾਨੀਸਵਾਮੀ, ਕੋਨਾਰਡ ਸੰਗਾਮਾ, ਨ੍ਰਿਫੋਯੋ ਰਿਓ ਸ਼ਾਮਲ ਸਨ।

ਪੀ.ਐੱਮ. ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਐੱਨ.ਡੀ.ਏ. ਦੇ ਦਲ ਨੇ 353 ਸੰਸਦ ਮੈਂਬਰਾਂ ਦਾ ਸਮਰਥਨ ਪੱਤਰ ਰਾਸ਼ਰਪਤੀ ਨੂੰ ਸੌਂਪਿਆ। ਰਾਸ਼ਟਰਪਤੀ ਵੱਲੋਂ ਸਹੁੰ ਚੁੱਕ ਦਾ ਸੱਦਾ ਮਿਲਿਆ ਹੈ। ਇਸ ਬਾਰੇ ਜਲਦ ਹੀ ਸੂਚਿਤ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਐੱਨ.ਡੀ.ਏ. ਨੇ ਮੈਨੂੰ ਅਪਣਾ ਨੇਤਾ ਚੁਣਿਆ ਹੈ। ਉਨ੍ਹਾਂ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ।
ਪੀ.ਐੱਮ. ਮੋਦੀ ਨੇ ਕਿਹਾ ਸਾਡੀ ਸਰਕਾਰ ਨਵੇਂ ਭਾਰਤ ਦੇ ਨਿਰਮਾਣ ਲਈ ਵਚਨਬੱਧ ਹੈ। ਅਸੀਂ ਜਨਤਾ ਦੀਆਂ ਉਮੀਦਾਂ 'ਤੇ ਜ਼ਰੂਰ ਖਰੇ ਉਤਰਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਇੱਛਾਵਾਂ ਵੀ ਜੁੜੀਆਂ ਹੋਈਆਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਨਵੇਂ ਮਿਜਾਜ਼ ਨਾਲ ਕੰਮ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਨਾਂ ਰੂਕੇ ਤੇਜੀ ਨਾਲ ਕੰਮ ਕਰੇਗੀ।

 


author

Inder Prajapati

Content Editor

Related News