ਮੋਦੀ ਨੂੰ 'ਬਹਿਰਾ' ਤੇ ਰਾਹੁਲ ਨੂੰ 'ਪੱਪੂ' ਦੱਸ ਚੁੱਕੀ ਹੈ NCW ਦੀ ਮੁਖੀ, ਟਵੀਟਸ ਵਾਇਰਲ ਹੁੰਦੇ ਹੀ ਅਕਾਊਂਟ ਕੀਤਾ ਲਾਕ

10/22/2020 2:47:52 PM

ਨੈਸ਼ਨਲ ਡੈਸਕ— ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਮਹਾਰਾਸ਼ਟਰ 'ਚ 'ਲਵ ਜਿਹਾਦ' ਦੇ ਮਾਮਲਿਆਂ 'ਚ ਹੋ ਰਹੇ ਵਾਧੇ ਸੰਬੰਧੀ ਟਿੱਪਣੀ ਕੀਤੀ ਹੈ। ਇਸ ਦੇ ਨਾਲ ਹੀ ਆਪਣੇ ਕੁਝ ਪੁਰਾਣੇ ਟਵੀਟ ਦੇ ਨਾਲ ਵੀ ਉਨ੍ਹਾਂ ਨੇ ਨਵਾਂ ਵਿਵਾਦ ਖੜ੍ਹਾ ਕਰ ਲਿਆ ਹੈ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਆਗੂ ਅਤੇ ਸਮਾਜਿਕ ਵਰਕਰਾਂ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੈ। ਹਾਲਾਂਕਿ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਅਕਾਊਂਟ ਹੈਕ ਹੋ ਗਿਆ ਹੈ ਅਤੇ ਕਿਸੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਟਟੀਵ ਕੀਤਾ ਹੈ, ਬਾਅਦ 'ਚ ਉਨ੍ਹਾਂ ਨੇ ਆਪਣਾ ਅਕਾਊਂਟ ਲਾਕ ਕਰ ਲਿਆ।

PunjabKesari

ਕੀ ਹੈ ਮਾਮਲਾ

ਦਰਅਸਲ ਰੇਖਾ ਸ਼ਰਮਾ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਸੀ ਅਤੇ 'ਲਵ ਜਿਹਾਦ' ਦੇ ਵੱਧਦੇ ਮਾਮਲਿਆਂ ਸਮੇਤ ਸੂਬੇ 'ਚ ਔਰਤਾਂ ਨਾਲ ਜੁੜੇ ਵਿਸ਼ਿਆਂ 'ਤੇ ਗੱਲਬਾਤ ਕੀਤੀ ਸੀ। ਕਮਿਸ਼ਨ ਦੇ ਇਕ ਬਿਆਨ ਮੁਤਾਬਕ ਸ਼ਰਮਾ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ 'ਚ 'ਲਵ ਜਿਹਾਦ' ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਵਿਆਹ ਅਤੇ 'ਲਵ ਜਿਹਾਦ' ਵਿਚਾਲੇ ਅੰਤਰ ਨੂੰ ਰੇਖਾਂਕਿਤ ਕਰਦੇ ਹੋਏ ਇਸ ਵਿਸ਼ੇ 'ਤੇ ਗਵਰਨਰ ਦਾ ਧਿਆਨ ਆਕਰਸ਼ਿਤ ਕੀਤਾ।

ਕਈ ਮਸ਼ਹੂਰ ਲੋਕਾਂ ਖ਼ਿਲਾਫ਼ ਸਨ ਟਵੀਟ
ਐੱਨ. ਸੀ. ਡਬਲਿਊ ਵੱਲੋਂ 'ਲਵ ਜਿਹਾਦ' ਨੂੰ ਮਾਨਤਾ ਦੇਣ 'ਤੇ ਲੋਕ ਭੜਕ ਗਏ ਅਤੇ ਉਨ੍ਹਾਂ ਦੇ ਪੁਰਾਣੇ ਟਵੀਟਸ ਖੰਗਾਲਨੇ ਸ਼ੁਰੂ ਕਰ ਦਿੱਤੇ। ਇਕ ਦੇ ਬਾਅਦ ਅਜਿਹੇ ਟਵੀਟਸ ਸਾਹਮਣੇ ਆਏ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਇਹ ਟਵੀਟ ਰੇਖਾ ਸ਼ਰਮਾ ਦੇ ਮਹਿਲਾ ਕਮਿਸ਼ਨ ਦੀ ਪ੍ਰਧਾਨ ਬਣਨ ਤੋਂ ਪਹਿਲਾਂ ਦੇ ਕੀਤੇ ਗਏ ਸਨ। ਉਨ੍ਹਾਂ ਦੇ ਅਕਾਊਂਟ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਲਾਵਾ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਕਵਿ ਕੁਮਾਰ ਵਿਸ਼ਵਾਸ, ਨਹਿਰੂ-ਗਾਂਧੀ ਪਰਿਵਾਰ ਸਮੇਤ ਕਈ ਮਸ਼ਹੂਰ ਲੋਕਾਂ ਖ਼ਿਲਾਫ਼ ਬੇਹੱਦ ਇਤਰਾਜ਼ਯੋਗ ਟਵੀਟਸ ਕੀਤੇ ਗਏ ਹਨ, ਜਿਨ੍ਹਾਂ ਦੇ ਸਕਰੀਨਸ਼ਾਟਸ ਟਵਿੱਟਰ 'ਤੇ ਵਾਇਰਲ ਹੋ ਰਹੇ ਹਨ।

ਇਹ ਵੀ  ਪੜ੍ਹੋ:  ਭਾਜਪਾ ਦੇ 'ਦਲਿਤ ਇਨਸਾਫ਼ ਮਾਰਚ' ਦੌਰਾਨ ਹੰਗਾਮਾ, ਸਾਬਕਾ ਕੇਂਦਰੀ ਮੰਤਰੀ ਸਾਂਪਲਾ ਸਣੇ ਕਈ ਆਗੂ ਲਏ ਹਿਰਾਸਤ 'ਚ

PunjabKesari

ਸੋਨੀਆ ਗਾਂਧੀ 'ਤੇ ਬੋਲਿਆ ਸੀ ਹਮਲਾ
2012 'ਚ ਇਕ ਟਵੀਟ ਦੌਰਾਨ ਰੇਖਾ ਸ਼ਰਮਾ ਨੇ ਸੋਨੀਆ ਗਾਂਧੀ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ 'ਬਹਿਰੇ' ਅਤੇ 'ਗੂੰਗੇ' ਇਨਸਾਨ ਹਨ, ਜਿਨ੍ਹਾਂ ਦੀ ਜ਼ਿੰਦਗੀ ਮਾਨਸਿਕ ਰੂਪ ਨਾਲ ਦਿਵਿਆਂਗ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਉਨ੍ਹਾਂ ਰਾਹੁਲ ਗਾਂਧੀ ਦੀ ਆਲੋਚਨਾ ਕਰਦੇ ਹੋਏ ਲਿਖਿਆ ਸੀ ਕਿ ਉਨ੍ਹਾਂ ਦੀ ਮਾਨਸਿਕ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਕਿਸੇ ਪਾਗਲਖਾਨੇ 'ਚ ਭੇਜ ਦੇਣਾ ਚਾਹੀਦਾ ਹੈ। ਇੰਨਾ ਹੀ ਨਹੀਂ 2015 'ਚ ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਇਕ ਮੀਮ ਵੀ ਸ਼ੇਅਰ ਕੀਤਾ, ਜਿਸ 'ਚ ਉਨ੍ਹਾਂ ਨੂੰ 'ਪੱਪੂ' ਕਿਹਾ ਗਿਆ ਸੀ। ਇਸ ਦੇ ਨਾਲ ਹੀ ਮੋਦੀ ਨੂੰ ਭਾਰਤ ਦਾ ਮਾਣ ਕਰਾਰ ਦਿੱਤਾ। ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਐੱਨ.ਸੀ. ਡਬਲਿਊ ਚੀਫ ਨੇ ਆਪਣੇ ਟਵੀਟ ਡਿਲੀਟ ਕਰ ਦਿੱਤੇ ਅਤੇ ਅਕਾਊਂਟ ਹੈਕ ਕਰ ਦਿੱਤਾ ਹੈ।

ਇਹ ਵੀ  ਪੜ੍ਹੋ: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)

PunjabKesari

ਰੇਖਾ ਸ਼ਰਮਾ ਨੂੰ ਅਹੁਦੇ ਤੋਂ ਹਟਾਉਣ ਦੀ ਉੱਠੀ ਮੰਗ
ਜ਼ਿਕਰਯੋਗ ਹੈ ਕਿ ਸਰਕਾਰ ਨੇ ਸੰਸਦ 'ਚ ਕਿਹਾ ਹੈ ਕਿ ਮੌਜੂਦਾ ਕਾਨੂੰਨ ਦੇ ਤਹਿਤ 'ਲਵ ਜਿਹਾਦ' ਵਰਗੀ ਕੋਈ ਸ਼ਬਦਾਵਲੀ ਦੀ ਪਰਿਭਾਸ਼ਾ ਨਹੀਂ ਹੈ ਅਤੇ ਕਿਸੇ ਕੇਂਦਰੀ ਏਜੰਸੀ ਵੱਲੋਂ ਅਜਿਹਾ ਕੋਈ ਮਾਮਲਾ ਰਿਪੋਰਟ ਨਹੀਂ ਕੀਤਾ ਗਿਆ। ਕਈ ਦੱਖਣਪੰਥੀ ਸੰਗਠਨ ਅੰਤਰ ਧਾਰਮਿਕ ਵਿਆਹ ਦੇ ਮਾਮਲਿਆਂ ਲਈ ਅਕਸਰ ਇਸ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਰੇਖਾ ਸ਼ਰਮਾ ਦੀ ਟਿੱਪਣੀ ਨੂੰ ਲੈ ਕੇ ਵਿਵਾਦ ਖੜ੍ਹਾ ਹੋਣ ਦੇ ਬਾਅਦ ਕਈ ਸਮਾਜਿਕ ਵਰਕਰਾਂ ਅਤੇ ਨੇਤਾਵਾਂ ਨੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੀ ਬੁਲਾਰਣ ਆਤਿਸ਼ੀ ਨੇ ਕਿਹਾ ਕਿ ਰੇਖਾ ਸ਼ਰਮਾ ਨੂੰ ਤੁਰੰਤ ਐੱਨ. ਸੀ. ਡਬਲਿਊ ਦੀ ਮੁਖੀ ਦੇ ਅਹੁਦੇ ਤੋਂ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਵੇਂ ਅਜਿਹੀ ਬੀਬੀ ਗ਼ਲਤ, ਘ੍ਰਿਣਤ, ਅਤੇ ਔਰਤਾਂ ਦੀ ਵਿਰੋਧੀ ਮਾਨਸਿਕਤਾ ਦੇ ਨਾਲ ਉਸ ਸੰਸਥਾ ਦੀ ਪ੍ਰਧਾਨਗੀ ਕਰ ਸਕਦੀ ਹੈ, ਜਿਸ ਦੀ ਸਥਾਪਨਾ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੀਤੀ ਗਈ ਹੈ? ਅਸੀਂ ਐੱਨ.ਸੀ. ਡਬਲਿਊ. ਪ੍ਰਧਾਨ ਅਹੁਦੇ ਤੋਂ ਰੇਖਾ ਸ਼ਰਮਾ ਨੂੰ ਤੁਰੰਤ ਪ੍ਰਭਾਵ ਤੋਂ ਹਟਾਏ ਜਾਣ ਦੀ ਮੰਗ ਕਰਦੇ ਹਾਂ।
ਇਹ ਵੀ  ਪੜ੍ਹੋ: ਟਾਂਡਾ: 6 ਸਾਲਾ ਬੱਚੀ ਦੀ ਸੜੀ ਹੋਈ ਲਾਸ਼ ਬਰਾਮਦ, ਕਤਲ ਦਾ ਖ਼ਦਸ਼ਾ


shivani attri

Content Editor

Related News