NCRB ਦੇ ਅੰਕੜੇ: ਡਿਊਟੀ ਤੋਂ ਜ਼ਿਆਦਾ ਹਾਦਸਿਆਂ ''ਚ ਜਾਨ ਗੁਆ ਰਹੇ ਹਨ ਜਵਾਨ

01/20/2020 4:58:11 PM

ਨਵੀਂ ਦਿੱਲੀ—ਸੁਰੱਖਿਆ ਬਲ ਦੇ ਜਵਾਨ ਡਿਊਟੀ ਤੋਂ ਜ਼ਿਆਦਾ ਹਾਦਸਿਆਂ 'ਚ ਜਾਨ ਗੁਆ ਰਹੇ ਹਨ। ਇਹ ਹੈਰਾਨ ਕਰਨ ਵਾਲਾ ਖੁਲਾਸਾ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ) ਦੀ ਹਾਲ 'ਚ ਹੀ ਜਾਰੀ ਕੀਤੀ ਗਈ ਰਿਪੋਰਟ 'ਚ ਹੋਇਆ ਹੈ। ਐੱਨ.ਸੀ.ਆਰ.ਬੀ ਮੁਤਾਬਕ 2014 ਤੋਂ 2018 ਤੱਕ ਪੰਜ ਸਾਲਾਂ ਦੌਰਾਨ ਕੇਂਦਰੀ ਹਥਿਆਰਬੰਦ ਪੁਲਸ ਬਲ (ਸੀ.ਆਰ.ਪੀ.ਐੱਫ) ਦੇ 2,200 ਜਵਾਨਾਂ ਨੇ ਹਾਦਸਿਆਂ ਅਤੇ ਖੁਦਕੁਸ਼ੀਆਂ ਦੇ ਚੱਲਦਿਆਂ ਆਪਣੀ ਜਾਨ ਗੁਆ ਦਿੱਤੀ। ਇਨ੍ਹਾਂ 'ਚ ਸਿਰਫ ਹਾਦਸਿਆਂ 'ਚ ਹੀ ਕੁੱਲ 1,902 ਜਵਾਨਾਂ ਦੀ ਮੌਤ ਹੋ ਗਈ। ਬੀਤੇ ਸਾਲ ਜਨਵਰੀ 'ਚ ਲੋਕ ਸਭਾ 'ਚ ਕੇਂਦਰੀ ਗ੍ਰਹਿ ਸੂਬਾ ਮੰਤਰੀ ਕਿਰਨ ਰਿਜਿਜੂ ਨੇ ਇਹ ਜਾਣਕਾਰੀ ਦਿੱਤੀ ਸੀ ਕਿ 2014 ਤੋਂ 2018 ਦੌਰਾਨ ਕੁੱਲ 316 ਜਵਾਨਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੁਹਿੰਮਾਂ ਦੌਰਾਨ ਸ਼ਹੀਦ ਹੋ ਗਏ ਸੀ।

ਐੱਨ.ਸੀ.ਆਰ.ਬੀ ਅੰਕੜਿਆ ਮੁਤਾਬਕ 2018 'ਚ ਹਾਦਸਿਆਂ 'ਚ ਸੀ.ਆਰ.ਪੀ.ਐੱਫ ਦੇ 104 ਜਵਾਨਾਂ ਦੀ ਮੌਤ ਹੋਈ ਜਦਕਿ 28 ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਸੀ। ਇਸ ਸਾਲ ਕੁੱਲ 132 ਲੋਕਾਂ ਦੀ ਮੌਤ ਹੋਈ। ਏ.ਸੀ.ਆਰ.ਬੀ ਨੇ 2014 'ਚ ਪਹਿਲੀ ਵਾਰ ਸੀ.ਆਰ.ਪੀ.ਐੱਫ ਸਬੰਧੀ ਇਹ ਅੰਕੜੇ ਜੁਟਾਏ ਸਨ। ਉਸੇ ਸਾਲ ਦੁਰਘਟਨਾ ਕਾਰਨ 1,232 ਜਵਾਨਾਂ ਦੀ ਜਾਨ ਗਈ ਸੀ ਅਤੇ 175 ਲੋਕਾਂ ਨੇ ਖੁਦਕੁਸ਼ੀ ਕਰ ਲਈ ਸੀ। ਹਾਦਸੇ ਕਾਰਨ 2015 'ਚ 193, 2016 'ਚ 260 ਅਤੇ 2017 'ਚ 113 ਕਰਮਚਾਰੀਆਂ ਦੀ ਮੌਤ ਹੋਈ ਜਦਕਿ 2015 'ਚ 60, 2016 'ਚ 74 ਅਤੇ 2017 'ਚ 60 ਜਵਾਨਾਂ ਨੇ ਖੁਦਕੁਸ਼ੀ ਕੀਤੀ। 2014 ਤੋਂ 2018 ਦੌਰਾਨ ਹਾਦਸਿਆਂ 'ਚ 1,902 ਅਤੇ ਖੁਦਕੁਸ਼ੀਆਂ ਕਾਰਨ 397 ਜਵਾਨਾਂ ਦੀ ਮੌਤ ਹੋਈ, ਇਸ ਦਾ ਮਤਲਬ ਕੁੱਲ 2,199 ਜਵਾਨਾਂ ਦੀ ਮੌਤ ਹੋਈ।

ਇਨ੍ਹਾਂ ਸੱਤ ਫੋਰਸਿਜ਼ ਤੋਂ ਇੱਕਠੇ ਕੀਤੇ ਅੰਕੜੇ-
ਐੱਨ.ਸੀ.ਆਰ.ਬੀ ਨੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ), ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ) ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ), ਭਾਰਤ-ਤਿੱਬਤ ਸੀਮਾ ਪੁਲਸ (ਆਈ.ਟੀ.ਬੀ.ਪੀ) ਸਾਸ਼ਤਰ ਸਰਹੱਦੀ ਬਲ (ਐੱਸ.ਐੱਸ.ਬੀ) ਤੋਂ ਇਲਾਵਾ ਆਸਾਮ ਰਾਈਫਲਜ਼ (ਏ.ਆਰ) ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐੱਨ.ਐੱਸ.ਜੀ) ਦੇ ਅੰਕੜੇ ਸ਼ਾਮਲ ਕੀਤੇ ਹਨ।

2018 'ਚ ਆਪਰੇਸ਼ਨਾਂ ਦੌਰਾਨ 32 ਫੀਸਦੀ ਗਈਆਂ ਜਾਨਾਂ-
ਐੱਨ.ਸੀ.ਆਰ.ਬੀ ਦੀ ਤਾਜ਼ਾ ਰਿਪੋਰਟ ਅਨੁਸਾਰ 1 ਜਨਵਰੀ 2018 ਨੂੰ ਸੀ.ਏ.ਪੀ.ਐੱਫ ਦੇ ਜਵਾਨਾਂ ਦੀ ਅਸਲੀ ਗਿਣਤੀ 9,29,289 ਸੀ। ਐੱਨ.ਸੀ.ਆਰ.ਬੀ ਅਨੁਸਾਰ ਸੀ.ਏ.ਪੀ.ਐੱਫ ਦੇ ਜਵਾਨਾਂ ਦੀ ਹਾਦਸਿਆਂ 'ਚ ਹੋਈ ਮੌਤ ਦੇ ਕਾਰਨਾਂ ਦਾ ਮੁਲਾਂਕਣ ਤੋਂ ਪਤਾ ਲੱਗਦਾ ਹੈ ਕਿ 2018 'ਚ 31.7 ਫੀਸਦੀ (104 'ਚੋਂ 33 ਲੋਕਾਂ ਦੀ) ਮੌਤ 'ਆਪਰੇਸ਼ਨ ਜਾਂ ਮੁੱਠਭੇੜ' ਦੌਰਾਨ ਹੋਈ। ਇਸ ਤੋਂ ਬਾਅਦ 21.2 ਫੀਸਦੀ (22 ਜਵਾਨਾਂ) ਦੀ ਮੌਤ ਹੋਰ ਕਾਰਨਾਂ ਕਰਕੇ ਹੋਈ। ਸੜਕ ਅਤੇ ਰੇਲ ਹਾਦਸਿਆਂ ਕਾਰਨ ਇਨ੍ਹਾਂ 'ਚੋਂ 20.2 ਫੀਸਦੀ ਜਵਾਨਾਂ ਦੀ ਜਾਨ ਗਈ।

36 ਫੀਸਦੀ ਮੌਤਾਂ ਦਾ ਕਾਰਨ ਪਰਿਵਾਰਿਕ ਸਮੱਸਿਆ-
2018 'ਚ ਹੀ ਖੁਦਕੁਸ਼ੀਆਂ ਦਾ ਕਾਰਨ ਦਾ ਮੁਲਾਂਕਣ ਕਰਨ 'ਤੇ ਪਤਾ ਲੱਗਦਾ ਹੈ ਕਿ ਖੁਦਕੁਸ਼ੀਆਂ ਦੇ 35.7 ਫੀਸਦੀ ਮਾਮਲਿਆਂ (28 'ਚੋਂ 10 ਖੁਦਕੁਸ਼ੀਆਂ) ਦਾ ਕਾਰਨ ਪਰਿਵਾਰਿਕ ਸਮੱਸਿਆ ਸੀ। ਇਸ ਦੇ ਨਾਲ ਹੀ 17.9 ਫੀਸਦੀ (28 'ਚੋਂ 5) ਖੁਦਕੁਸ਼ੀ ਦਾ ਕਾਰਨ ਵਿਆਹ ਸਬੰਧੀ ਮੁੱਦੇ ਅਤੇ ਸੇਵਾ ਸਬੰਧੀ ਮਸਲੇ ਸਨ।

2018 'ਚੋਂ 1,34,516 ਨੇ ਕੀਤੀ ਖੁਦਕੁਸ਼ੀ-
ਐੱਨ.ਸੀ.ਆਰ.ਬੀ ਅੰਕੜਿਆਂ ਮੁਤਾਬਕ 2018 'ਚ 1,34,516 ਲੋਕਾਂ ਨੇ ਖੁਦਕੁਸ਼ੀਆਂ ਕੀਤੀ, ਜੋ 2017 ਦੇ ਮੁਕਾਬਲੇ 3.6 ਫੀਸਦੀ ਜ਼ਿਆਦਾ ਸੀ।
 


Related News