ਛੱਤੀਸਗੜ੍ਹ ਅਤੇ ਬਿਹਾਰ 'ਚ ਨਕਸਲੀ ਹਮਲਾ, ਸੜਕ ਨਿਰਮਾਣ ਵਾਹਨਾਂ ਨੂੰ ਲਗਾਈ ਅੱਗ
Wednesday, May 15, 2019 - 11:47 AM (IST)

ਦੰਤੇਵਾੜਾ/ਗਯਾ—ਲੋਕ ਸਭਾ ਚੋਣਾਂ ਦੇ ਆਖਰੀ ਪੜਾਅ 'ਤੇ ਵੋਟਿੰਗ ਰਹਿ ਚੁੱਕੀ ਹੈ ਪਰ ਦੇਸ਼ 'ਚ ਨਕਸਲੀ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਨਕਸਲੀਆਂ ਨੇ ਛੱਤੀਸਗੜ੍ਹ ਅਤੇ ਬਿਹਾਰ 'ਚ ਸੜਕ ਨਿਰਮਾਣ ਕੰਮਾਂ 'ਚ ਲੱਗੇ ਵਾਹਨਾਂ ਅਤੇ ਮਸ਼ੀਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਨਕਸਲੀਆਂ ਨੇ ਛੱਤੀਸਗੜ੍ਹ ਦੇ ਦੰਤੇਵਾੜਾ 'ਚ ਕਿਰੰਦੁਲ ਥਾਣੇ ਦੇ ਨੇੜੇ ਤਿੰਨ ਟਰੱਕਾਂ, ਇੱਕ ਪੋਕਲੇਨ ਮਸ਼ੀਨ ਅਤੇ ਬਿਹਾਰ ਦੇ ਗਯਾ ਸਥਿਤ ਬਾਰਾਚਟੀ 'ਚ 1 ਪੋਕਲੇਨ ਮਸ਼ੀਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਹਾਦਸੇ ਤੋਂ ਬਾਅਦ ਨਕਸਲੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਨਕਲਸੀਆਂ ਨੇ ਉਕਤ ਏਜੰਸੀ ਤੋਂ ਲੇਵੀ ਦੇ ਤੌਰ 'ਤੇ ਕਾਫੀ ਪੈਸਿਆਂ ਦੀ ਮੰਗ ਕੀਤੀ ਸੀ ਪਰ ਪੈਸੇ ਨਾ ਮਿਲਣ ਕਾਰਨ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ 1 ਮਈ ਨੂੰ ਨਕਸਲੀਆਂ ਨੇ ਪੁਲਸ ਦੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਆਈ. ਈ. ਡੀ ਬਲਾਸਟ ਕੀਤਾ ਸੀ। ਇਸ ਹਮਲੇ 'ਚ ਸੀ-60 ਫੋਰਸ ਦੇ 15 ਜਵਾਨ ਅਤੇ 1 ਡਰਾਈਵਰ ਸ਼ਹੀਦ ਹੋ ਗਏ ਸੀ। ਇਹ ਹਮਲਾ ਕੁਰਖੇੜਾ ਤਹਿਸੀਲ ਦੇ ਜਾਮਭੁਰਖੇੜਾ ਪਿੰਡ 'ਚ ਹੋਇਆ ਸੀ।