2006 ''ਚ ਨਕਸਲੀਆਂ ਵਲੋਂ ਨਸ਼ਟ ਕੀਤਾ ਗਿਆ ਸਕੂਲ 13 ਸਾਲ ਬਾਅਦ ਮੁੜ ਖੁੱਲ੍ਹਿਆ
Saturday, Jun 29, 2019 - 01:34 PM (IST)

ਸੁਕਮਾ— ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕੇ ਸੁਕਮਾ ਦੇ ਜਗਰਗੁੰਡਾ 'ਚ 13 ਸਾਲ ਪਹਿਲਾਂ ਇਕ ਨਕਸਲੀ ਹਮਲੇ 'ਚ ਪੂਰੀ ਤਰ੍ਹਾਂ ਨਸ਼ਟ ਹੋ ਚੁਕੇ ਸਕੂਲ ਨੂੰ ਮੁੜ ਖੋਲ੍ਹਿਆ ਗਿਆ ਹੈ। ਨਵਾਂ ਸਕੂਲ ਦੇਖ ਕੇ ਜਗਰਗੁੰਡਾ ਅਤੇ ਨੇੜੇ-ਤੇੜੇ ਦੇ ਪਿੰਡ ਦੇ ਬੱਚੇ ਅਤੇ ਮਾਤਾ-ਪਿਤਾ ਬਹੁਤ ਖੁਸ਼ ਹਨ। ਜ਼ਿਕਰਯੋਗ ਹੈ ਕਿ 2006 'ਚ ਸਲਵਾ ਜੁਡੂਮ ਨਕਸਲੀ ਅੰਦੋਲਨ ਦੌਰਾਨ ਨਕਸਲੀਆਂ ਨੇ ਇਸ ਸਕੂਲ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਸੀ।ਬੱਚੇ ਤੇ ਮਾਤਾ-ਪਿਤਾ ਹਨ ਖੁਸ਼
ਹੁਣ 13 ਸਾਲ ਬਾਅਦ ਨਕਸਲ ਪ੍ਰਭਾਵਿਤ ਜਗਰਗੁੰਡਾ ਦਾ ਇਹ ਸਕੂਲ ਇਕ ਵਾਰ ਫਿਰ ਬੱਚਿਆਂ ਦੀ ਜ਼ਿੰਦਗੀ 'ਚ ਰੋਸ਼ਨੀ ਲਿਆਉਣ ਲਈ ਤਿਆਰ ਹੈ। ਬੱਚੇ ਅਤੇ ਮਾਤਾ-ਪਿਤਾ ਖੁਸ਼ ਹਨ ਕਿ ਹੁਣ ਘਰ ਤੋਂ ਜ਼ਿਆਦਾ ਦੂਰ ਪੜ੍ਹਨ ਲਈ ਨਹੀਂ ਜਾਣਾ ਪਵੇਗਾ।ਦੂਰ ਦੇ ਪਿੰਡਾਂ 'ਚ ਪੜ੍ਹਨ ਲਈ ਭੇਜਣੇ ਪੈਂਦੇ ਸਨ ਬੱਚੇ
ਸਥਾਨਕ ਲੋਕ ਕਹਿੰਦੇ ਹਨ,''ਨਕਸਲੀ ਅੰਦੋਲਨ ਨੇ ਇੱਥੇ ਸਭ ਬਰਬਾਦ ਕਰ ਦਿੱਤਾ ਸੀ। ਸਾਨੂੰ ਦੂਰ ਦੇ ਪਿੰਡਾਂ 'ਚ ਬੱਚਿਆਂ ਨੂੰ ਪੜ੍ਹਾਉਣਾ ਲਈ ਭੇਜਣਾ ਪੈਂਦਾ ਸੀ, ਕਿਉਂਕਿ ਨਕਸਲੀਆਂ ਨੇ ਕਿਸੇ ਸਕੂਲ ਨੂੰ ਨਹੀਂ ਛੱਡਿਆ ਸੀ। ਹੁਣ ਇਹ ਦੇਖ ਕੇ ਚੰਗਾ ਲੱਗ ਰਿਹਾ ਹੈ ਕਿ ਸਾਡੇ ਪਿੰਡ 'ਚ ਵੀ ਸਕੂਲ ਹੈ।'' ਜ਼ਿਲਾ ਕਲੈਕਟਰ ਸੀ. ਕੁਮਾਰ ਕਹਿੰਦੇ ਹਨ,''ਬੱਚਿਆਂ ਨੂੰ ਮੇਨਸਟਰੀਮ ਨਾਲ ਜੋੜਨ ਲਈ ਇਹ ਵੱਡਾ ਕਦਮ ਹੈ। ਇਸ ਵਾਰ ਉਮੀਦ ਹੈ ਕਿ 300 ਤੋਂ ਵਧ ਬੱਚੇ ਇਸ ਸਕੂਲ 'ਚ ਦਾਖਲਾ ਲੈਣਗੇ। ਬੱਚਿਆਂ ਦੇ ਭਵਿੱਖ ਲਈ ਇਹ ਕਾਫੀ ਬਿਹਤਰ ਪਹਿਲ ਹੈ।