ਨੌ-ਸੈਨਾ ਦੇ INS ਜਹਾਜ਼ ''ਚ ਲੱਗੀ ਅੱਗ, ਇਕ ਅਧਿਕਾਰੀ ਸ਼ਹੀਦ

Friday, Apr 26, 2019 - 09:08 PM (IST)

ਨੌ-ਸੈਨਾ ਦੇ INS ਜਹਾਜ਼ ''ਚ ਲੱਗੀ ਅੱਗ, ਇਕ ਅਧਿਕਾਰੀ ਸ਼ਹੀਦ

ਨਵੀਂ ਦਿੱਲੀ - ਨੌ-ਸੈਨਾ ਦੇ ਜਹਾਜ਼ ਕੈਰੀਅਰ ਆਈ. ਐੱਨ. ਐੱਸ. ਵਿਕ੍ਰਮਆਦਿਤਿਆ 'ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ 'ਚ ਭਾਰਤੀ ਨੌ-ਸੈਨਾ ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ। ਹਾਦਸੇ ਦੇ ਸਮੇਂ ਇਹ ਪੋਤ ਕਰਨਾਟਕ ਦੇ ਕਾਰਵਾਰ ਬੰਦਰਗਾਹ 'ਚ ਦਾਖਲ ਹੋ ਰਿਹਾ ਸੀ। ਸਰਕਾਰ ਨੇ ਇਹ ਜਾਣਕਾਰੀ ਦਿਤੀ ਹੈ।
ਨੌ-ਸੈਨਾ ਵੱਲੋਂ ਜਾਰੀ ਬਿਆਨ ਮੁਤਾਬਕ, 'ਲੈਫਟੀਨੈਂਟ ਕਮਾਂਡਰ ਡੀ. ਐੱਸ. ਚੌਹਾਨ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਧੂੰਏ ਕਾਰਨ ਬੇਹੋਸ਼ ਹੋ ਗਏ। ਬਿਆਨ ਮੁਤਾਬਕ ਚੌਹਾਨ ਨੇ ਪੋਤ ਦੇ ਕਾਮਬੈੱਟ ਸਮਰਥਾ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਲਈ ਤੁਰੰਤ ਕਦਮ ਚੁੱਕੇ ਅਤੇ ਇਸ ਦੌਰਾਨ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਕਾਰਵਾਰ ਸਥਿਤ ਨੌ-ਸੈਨਾ ਦੇ ਆਈ. ਐੱਨ. ਐੱਚ. ਐੱਸ. ਪੰਤਜਲੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਬਿਆਨ ਮੁਤਾਬਕ, 'ਅਧਿਕਾਰੀ ਨੂੰ ਹਾਲਾਂਕਿ ਬਚਾਇਆ ਨਹੀਂ ਜਾ ਸਕਿਆ। ਘਟਨਾ ਦੇ ਹਲਾਤਾਂ ਦੀ ਜਾਂਚ ਲਈ ਬੋਰਡ ਆਫ ਇੰਕੁਆਇਰੀ ਬੁਲਾਈ ਗਈ ਹੈ।


author

Khushdeep Jassi

Content Editor

Related News