ਕੋਰੋਨਾ ਦਾ ਖੌਫ : ਮਹਿਲਾ ਸੰਸਦ ਮੈਂਬਰ ਨੇ ਸੰਸਦ ''ਚ ਮਾਸਕ ਲਾ ਕੇ ਪੁੱਛਿਆ ਸਵਾਲ

Thursday, Mar 05, 2020 - 05:38 PM (IST)

ਕੋਰੋਨਾ ਦਾ ਖੌਫ : ਮਹਿਲਾ ਸੰਸਦ ਮੈਂਬਰ ਨੇ ਸੰਸਦ ''ਚ ਮਾਸਕ ਲਾ ਕੇ ਪੁੱਛਿਆ ਸਵਾਲ

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਵਧਾਨੀ ਵਰਤਣ ਦੀ ਅਪੀਲ ਦਰਮਿਆਨ ਸੰਸਦ ਮੈਂਬਰ ਨਵਨੀਤ ਕੌਰ ਰਾਣਾ ਨੇ ਵੀਰਵਾਰ ਨੂੰ ਲੋਕ ਸਭਾ 'ਚ ਮਾਸਕ ਪਹਿਨ ਕੇ ਪਹੁੰਚੀ ਅਤੇ ਪ੍ਰਸ਼ਨਕਾਲ ਦੌਰਾਨ ਪ੍ਰਸ਼ਨ ਪੁੱਛਿਆ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਦੀ ਪੁਸ਼ਟੀ ਹੋਣ ਨਾਲ ਹੀ ਸਾਵਧਾਨੀ ਦੇ ਤੌਰ 'ਤੇ ਮਾਸਕ ਦਾ ਇਸਤੇਮਾਲ ਕਰ ਰਹੇ ਹਨ। 

ਲੋਕ ਸਭਾ 'ਚ ਮਹਾਰਾਸ਼ਟਰ ਦੇ ਅਮਰਾਵਤੀ ਦਾ ਨੁਮਾਇੰਦਗੀ ਕਰਨ ਵਾਲੀ ਨਵਨੀਤ ਕੌਰ ਨੇ ਮਾਸਕ ਪਹਿਨ ਕੇ ਹੀ ਬਿਜਲੀ ਸਪਲਾਈ ਦੇ ਵਿਸ਼ੇ 'ਤੇ ਪੂਰਕ ਪ੍ਰਸ਼ਨ ਪੁੱਛਿਆ। ਓਧਰ ਸੰਸਦ ਕੰਪਲੈਕਸ 'ਚ ਵੀ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ, ਜੈਰਾਮ ਰਮੇਸ਼ ਅਤੇ ਕੁਝ ਹੋਰ ਨੇਤਾ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰਦੇ ਨਜ਼ਰ ਆਏ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵੀ ਸੰਸਦ ਕੰਪਲੈਕਸ 'ਚ ਮਾਸਕ ਪਹਿਨੇ ਨਜ਼ਰ ਆਏ।


author

Tanu

Content Editor

Related News