ਅੱਲ੍ਹਾ ਹੂ ਅਕਬਰ ਕਹਿ ਕੇ ਬੁਰੇ ਫਸੇ ਸਿੱਧੂ

04/21/2019 10:45:48 PM

ਨਵੀਂ ਦਿੱਲੀ(ਇੰਟ.)-ਸਾਬਕਾ ਕ੍ਰਿਕਟਰ ਤੇ ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਬਿਆਨਾਂ ਕਾਰਨ ਫਿਰ ਵਿਵਾਦਾਂ 'ਚ ਫਸ ਸਕਦੇ ਹਨ। ਬਿਹਾਰ ਦੇ ਕਟਿਹਾਰ 'ਚ ਦਿੱਤੇ ਬਿਆਨਾਂ ਤੋਂ ਬਾਅਦ ਸਿੱਧੂ ਹੁਣ ਮੁਸਲਮਾਨਾਂ ਦੇ ਸਮਰਥਨ ਲਈ ਅੱਲ੍ਹਾ ਹੂ ਅਕਬਰ ਕਹਿ ਕੇ ਘਿਰ ਗਏ ਹਨ। ਛੱਤੀਸਗੜ੍ਹ ਸਿੱਖ ਸੰਗਠਨ ਦੇ ਮੁਖੀ ਅਮਰਜੀਤ ਸਿੰਘ ਨੇ ਸਿੱਧੂ ਖਿਲਾਫ ਮੋਰਚਾ ਖੋਲ੍ਹਿਆ ਹੈ। ਅਮਰਜੀਤ ਸਿੰਘ ਛਾਬੜਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਚਿੱਠੀ 'ਚ ਲਿਖਿਆ ਹੈ ਕਿ ਸਿੱਧੂ ਨੇ ਮੁਸਲਿਮ ਸਮਰਥਨ ਲਈ ਅੱਲ੍ਹਾ ਹੂ ਅਕਬਰ ਕਹਿ ਕੇ ਸਿੱਖ ਧਰਮ ਦੀ ਪ੍ਰੰਪਰਾ ਦੀ ਉਲੰਘਣਾ ਕੀਤੀ ਹੈ।
ਛਾਬੜਾ ਨੇ ਕਿਹਾ ਕਿ ਚੋਟੀ ਦੀ ਅਦਾਲਤ ਨੇ ਅਕਤੂਬਰ 2016 'ਚ ਜਾਰੀ ਆਪਣੇ ਹੁਕਮ 'ਚ ਕਿਹਾ ਸੀ ਕਿ ਕੋਈ ਵੀ ਧਰਮ ਦੇ ਨਾਂ 'ਤੇ ਵੋਟ ਨਹੀਂ ਮੰਗ ਸਕਦਾ। ਓਧਰ ਐੱਸ. ਜੀ. ਪੀ. ਸੀ. ਦਫਤਰ ਦੇ ਸੂਤਰਾਂ ਅਨੁਸਾਰ ਫੈਕਸ ਰਾਹੀਂ ਅਮਰਜੀਤ ਸਿੰਘ ਛਾਬੜਾ ਨੇ ਸ਼ਿਕਾਇਤ ਭੇਜੀ ਹੈ।
ਯਾਦ ਰਹੇ ਕਿ ਉਹ ਇਸ ਤੋਂ ਪਹਿਲਾਂ ਕਟਿਹਾਰ 'ਚ ਦਿੱਤੇ ਬਿਆਨਾਂ ਨੂੰ ਲੈ ਕੇ ਘਿਰੇ ਸਨ। ਇਸ ਮਾਮਲੇ 'ਚ ਚੋਣ ਕਮਿਸ਼ਨ ਨੇ ਸਿੱਧੂ ਦੇ ਉਸ ਬਿਆਨ 'ਤੇ ਉਸ ਕੋਲੋਂ ਸਫਾਈ ਮੰਗੀ ਹੈ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣ ਲਈ ਸਾਰੇ ਮੁਸਲਿਮ ਵੋਟਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਸੀ।


satpal klair

Content Editor

Related News