ਕੌਮੀ ਸਿੱਖਿਆ ਨੀਤੀ 2020: ਰਾਜਪਾਲਾਂ ਦਾ ਸੰਮੇਲਨ ਅੱਜ, ਰਾਸ਼ਟਰਪਤੀ ਅਤੇ ਮੋਦੀ ਕਰਨਗੇ ਸੰਬੋਧਨ

9/7/2020 10:13:28 AM

ਨਵੀਂ ਦਿੱਲੀ— ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਸੋਮਵਾਰ ਯਾਨੀ ਕਿ ਅੱਜ ਸਵੇਰੇ 10.30 ਵਜੇ ਕੌਮੀ ਸਿੱਖਿਆ ਨੀਤੀ (ਐੱਨ. ਈ. ਪੀ.) 'ਤੇ ਰਾਜਪਾਲਾਂ ਅਤੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੇ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬਧੋਨ ਕਰਨਗੇ। ਇਸ ਸੰਮੇਲਨ ਦਾ ਵਿਸ਼ਾ ਉੱਚ ਸਿੱਖਿਆ ਦੇ ਬਦਲਾਅ 'ਚ ਕੌਮੀ ਸਿੱਖਿਆ ਨੀਤੀ 2020 (ਨੈਸ਼ਨਲ ਐਜੂਕੇਸ਼ਨ ਪਾਲਿਸੀ 2020) ਦੀ ਭੂਮਿਕਾ 'ਚ ਆਯੋਜਿਤ ਕੀਤਾ ਜਾ ਰਿਹਾ ਹੈ।

7 ਸਤੰਬਰ ਯਾਨੀ ਕਿ ਅੱਜ ਨੂੰ ਰਾਜਪਾਲਾਂ ਦੇ ਸੰਮੇਲਨ ਵਿਚ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀਆਂ, ਸੂਬਾ ਯੂਨੀਵਰਸਿਟੀਆਂ ਦੇ ਉੱਪ-ਕੁਲਪਤੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਵਲੋਂ ਵੀ ਹਿੱਸਾ ਲਿਆ ਜਾ ਰਿਹਾ ਹੈ। ਨਵੀਂ ਕੌਮੀ ਸਿੱਖਿਆ ਨੀਤੀ ਭਾਰਤ ਨੂੰ ਬਰਾਬਰ ਅਤੇ ਜਾਗਰੂਕ ਸਮਾਜ ਬਣਾਉਣ ਲਈ ਯਤਨਸ਼ੀਲ ਹੈ। ਇਹ ਇਕ ਭਾਰਤ-ਕੇਂਦਰਿਤ ਸਿੱਖਿਆ ਪ੍ਰਣਾਲੀ ਦੀ ਕਲਪਨਾ ਕਰਦਾ ਹੈ, ਜੋ ਭਾਰਤ ਨੂੰ ਗਲੋਬਲ ਮਹਾਸ਼ਕਤੀ 'ਚ ਤਬਦੀਲ ਕਰਨ 'ਚ ਸਿੱਧਾ ਯੋਗਦਾਨ ਦਿੰਦਾ ਹੈ। ਦੱਸਣਯੋਗ ਹੈ ਕਿ ਕੇਂਦਰੀ ਕੈਬਨਿਟ ਨੇ 29 ਜੁਲਾਈ ਨੂੰ ਕੌਮੀ ਸਿੱਖਿਆ ਨੀਤੀ 2020 ਨੂੰ ਮਨਜ਼ੂਰੀ ਦਿੱਤੀ। 

ਕੌਮੀ ਸਿੱਖਿਆ ਨੀਤੀ 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ, ਜਿਸ ਨੂੰ ਪਿਛਲੀ ਕੌਮੀ ਸਿੱਖਿਆ ਨੀਤੀ 1986 ਦੇ 34 ਸਾਲਾਂ ਬਾਅਦ ਐਲਾਨ ਕੀਤਾ ਗਿਆ ਸੀ। ਸਕੂਲ ਅਤੇ ਉੱਚ ਸਿੱਖਿਆ ਦੋਹਾਂ ਪੱਧਰਾਂ 'ਚ ਵੱਡੇ ਸੁਧਾਰਾਂ ਲਈ ਨਿਰਦੇਸ਼ਿਤ ਕੀਤਾ ਜਾਂਦਾ ਹੈ। ਇਹ ਸਿੱਖਿਆ ਨੀਤੀ 34 ਸਾਲ ਬਾਅਦ ਆਈ, ਜਦਕਿ ਇਸ ਤੋਂ ਪਹਿਲਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 1986 ਵਿਚ ਨਵੀਂ ਸਿੱਖਿਆ ਨੀਤੀ ਦਾ ਐਲਾਨ ਕੀਤਾ ਸੀ। ਇਹ 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ ਅਤੇ ਇਹ 34 ਸਾਲ ਪੁਰਾਣੀ ਸਿੱਖਿਆ ਨੀਤੀ (ਐੱਨ. ਈ. ਪੀ.) 1986 ਦੀ ਥਾਂ ਲਵੇਗੀ।


Tanu

Content Editor Tanu