ਸੰਸਦ ’ਚ ਓਲੰਪਿਕ ਜੇਤੂ ‘ਨਾਰੀ ਸ਼ਕਤੀ’ ਨੂੰ ਸਲਾਮ’, ਸਪੀਕਰ ਬੋਲੇ- ‘ਹਾਕੀ ਖਿਡਾਰੀਆਂ ਦੀ ਸਫ਼ਲਤਾ ’ਤੇ ਮਾਣ ਹੈ’
Thursday, Aug 05, 2021 - 02:05 PM (IST)
ਨਵੀਂ ਦਿੱਲੀ— ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਟੋਕੀਓ ਓਲੰਪਿਕ ’ਚ ਹਾਕੀ ਟੀਮ ਦੀ ਸਫ਼ਲਤਾ ’ਤੇ ਪੂਰੇ ਦੇਸ਼ ਨੂੰ ਮਾਣ ਹੈ। ਬਿਰਲਾ ਨੇ ਅੱਜ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹਾਕੀ ’ਚ ਕਾਂਸੀ ਤਮਗਾ ਹਾਸਲ ਕਰਨ ’ਤੇ ਹਾਕੀ ਟੀਮ ਅਤੇ ਕਾਂਸੀ ਤਮਗਾ ਜਿੱਤਣ ਵਾਲੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਆਪਣੇ ਅਤੇ ਸਦਨ ਵਲੋਂ ਵਧਾਈ ਦਿੱਤੀ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਕਾਂਸੀ ਤਮਗਾ
ਬਿਰਲਾ ਨੇ ਕਿਹਾ ਕਿ ਭਾਰਤ ਦੀ ਹਾਕੀ ਟੀਮ ਨੇ 41 ਸਾਲਾਂ ਦੀ ਲੰਬੀ ਉਡੀਕ ਮਗਰੋਂ ਕਾਂਸੀ ਤਮਗਾ ਜਿੱਤਿਆ ਹੈ। ਪੂਰਾ ਦੇਸ਼ ਇਸ ਜਿੱਤ ਦੀ ਖੁਸ਼ੀ ਮਨਾ ਰਿਹਾ ਹੈ। ਇਹ ਹਾਕੀ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਟੋਕੀਓ ਓਲੰਪਿਕ ’ਚ ਸਾਡੇ ਦੇਸ਼ ਦੀਆਂ ਧੀਆਂ ਨੇ ਤਿੰਨ ਤਮਗੇ ਹਾਸਲ ਕਰ ਕੇ ਖ਼ਿਡਾਰੀਆਂ ਲਈ ਪ੍ਰੇਰਣਾ ਬਣੀ। ਪੂਰਾ ਸਦਨ ਨਾਰੀ ਸ਼ਕਤੀ ਨੂੰ ਸਲਾਮ ਕਰਦਾ ਹੈ। ਭਾਰਤ ਦੀਆਂ ਧੀਆਂ ਨੇ ਖੇਡ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ, ਜੋ ਬਹੁਤ ਹੀ ਸ਼ਲਾਘਾਯੋਗ ਹੈ।
ਇਹ ਵੀ ਪੜ੍ਹੋ: Tokyo Olympics: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ
ਜ਼ਿਕਰਯੋਗ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਇੱਥੇ ਟੋਕੀਓ ਓਲੰਪਿਕਸ ਵਿਚ ਜਰਮਨੀ ਨੂੰ ਹਰਾ ਕੇ 41 ਸਾਲਾਂ ਬਾਅਦ ਓਲੰਪਿਕ ਕਾਂਸੀ ਦਾ ਤਗਮਾ ਜਿੱਤ ਕੇ ਤਮਗੇ ਦਾ ਸੋਕਾ ਖ਼ਤਮ ਕੀਤਾ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ਤੋਂ ਬਾਅਦ ਇਹ ਭਾਰਤ ਦਾ ਪਹਿਲਾ ਓਲੰਪਿਕ ਹਾਕੀ ਤਗਮਾ ਹੈ। ਜਰਮਨੀ ਨੂੰ ਜਿੱਥੇ ਨਿਰਾਸ਼ਾ ਮਿਲੀ, ਉਥੇ ਹੀ ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ।