ਕੋਵਿਡ-19 ਖ਼ਿਲਾਫ ਭਾਰਤ ਦੀ ਜੰਗ; ਨੱਕ ਤੋਂ ਦਿੱਤੀ ਜਾਣ ਵਾਲੀ ਵੈਕਸੀਨ ਨੂੰ ਮਿਲੀ ਮਨਜ਼ੂਰੀ
Tuesday, Sep 06, 2022 - 04:32 PM (IST)
ਨਵੀਂ ਦਿੱਲੀ- ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (CDSCO) ਨੇ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ’ਚ ਵਿਕਸਿਤ ਅਤੇ ਬਣਾਈ ਗਈ ਨੇਜਲ (ਨੱਕ ਤੋਂ ਦਿੱਤੀ ਜਾਣ ਵਾਲੀ) ਵੈਕਸੀਨ 'CHAD-36' ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਮੁੜ ਚਰਚਾ 'ਚ SYL ਮਾਮਲਾ, ਕੇਂਦਰ ਨੇ SC ’ਚ ਕਿਹਾ- ਪੰਜਾਬ ਨਹੀਂ ਕਰ ਰਿਹਾ ਸਹਿਯੋਗ
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਇਸ ਬਾਬਤ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰ ਕੇ ਕਿਹਾ, ‘‘ਕੋਵਿਡ-19 ਖ਼ਿਲਾਫ ਭਾਰਤ ਦੀ ਲੜਾਈ ਨੂੰ ਵੱਡਾ ਹੁਲਾਰਾ! ਨੱਕ ਤੋਂ ਪ੍ਰਯੋਗ ਕੀਤੇ ਜਾਣ ਵਾਲੇ 'CHAD-36' ਟੀਕੇ ਨਾਲ ਕੋਵਿਡ ਲਾਗ ਵਿਰੁੱਧ ਭਾਰਤ ਦੇ ਸੰਘਰਸ਼ ਨੂੰ ਮਜ਼ਬੂਤ ਕਰੇਗਾ। ਇਹ ਕੋਵਿਡ-19 ਖ਼ਿਲਾਫ਼ ਭਾਰਤ ਦਾ ਪਹਿਲਾ ਨੱਕ ਦਾ ਟੀਕਾ ਹੋਵੇਗਾ।’’
ਮਾਂਡਵੀਆ ਨੇ ਇਸ ਦੇ ਨਾਲ ਹੀ ਕਿਹਾ ਕਿ ਭਾਰਤੀ ਫਾਰਮਾ ਕੰਪਨੀ ਭਾਰਤ ਬਾਇਓਟੈਕ ਵਲੋਂ ਨਿਰਮਿਤ ‘'CHAD-36' ਕੋਵਿਡ ਵੈਕਸੀਨ ਨੂੰ CDSCO ਨੇ ਮਨਜ਼ੂਰੀ ਦੇ ਦਿੱਤੀ ਹੈ। ਕੋਵਿਡ ਲਾਗ ’ਚ ਐਮਰਜੈਂਸੀ ਸਥਿਤੀ ’ਚ ਇਸ ਦੀ ਵਰਤੋਂ ਪ੍ਰਾਇਮਰੀ ਪੱਧਰ ’ਤੇ ਕੀਤੀ ਜਾ ਸਕਦੀ ਹੈ। ਟੀਕੇ ਦੀ ਵਰਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜ਼ੂਰ ਕੀਤੀ ਗਈ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਖ਼ਿਲਾਫ ਸੰਘਰਸ਼ ’ਚ ਇਹ ਕਦਮ ਸਮੂਹਿਕ ਕੋਸ਼ਿਸ਼ਾਂ ਨੂੰ ਮਜ਼ਬੂਤੀ ਦੇਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਗਿਆਨ ਅਧਾਰਿਤ ਪ੍ਰਣਾਲੀ ਅਤੇ ਸਾਰਿਆਂ ਦੇ ਯਤਨਾਂ ਦੀ ਮਦਦ ਨਾਲ ਅਸੀਂ ਕੋਵਿਡ ਵਿਰੁੱਧ ਲੜਾਈ ’ਚ ਜਿੱਤ ਹਾਸਲ ਕਰਾਂਗੇ।
ਇਹ ਵੀ ਪੜ੍ਹੋ- ਆਟੋ ਡਰਾਈਵਰ ਜੋ ਬਣ ਗਿਆ ਦੇਸ਼ ਦਾ ਸਭ ਤੋਂ ਵੱਡਾ ‘ਕਾਰ ਚੋਰ’, 27 ਸਾਲਾਂ ’ਚ ਚੋਰੀ ਕੀਤੀਆਂ 5000 ਕਾਰਾਂ