‘ਕਿਸਾਨ ਸੰਸਦ’ ਬੇਤੁਕੀ, ਅੰਦੋਲਨ ਨਹੀਂ ਗੱਲਬਾਤ ਰਾਹੀਂ ਹੀ ਨਿਕਲੇਗਾ ਹੱਲ : ਤੋਮਰ

Sunday, Jul 25, 2021 - 11:23 AM (IST)

‘ਕਿਸਾਨ ਸੰਸਦ’ ਬੇਤੁਕੀ, ਅੰਦੋਲਨ ਨਹੀਂ ਗੱਲਬਾਤ ਰਾਹੀਂ ਹੀ ਨਿਕਲੇਗਾ ਹੱਲ : ਤੋਮਰ

ਗਵਾਲੀਅਰ- ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਨਾਲ ਜੁੜੇ ਆਗੂ ਮੁੜ ਸਰਗਰਮ ਹੋ ਰਹੇ ਹਨ। ਕਿਸਾਨ ਅੰਦੋਲਨ ਮੁੜ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਸੰਸਦ ਸੈਸ਼ਨ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਜੰਤਰ-ਮੰਤਰ ’ਤੇ ਮੁਕਾਬਲੇ ਦੀ ਸੰਸਦ ਚਲਾਏ ਜਾਣ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਡਾ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ: ਸਰਕਾਰ ਕਿਸਾਨਾਂ ਨਾਲ ਖੁੱਲ੍ਹੇ ਮਨ ਨਾਲ ਚਰਚਾ ਲਈ ਤਿਆਰ: ਨਰੇਂਦਰ ਤੋਮਰ

 

PunjabKesari

ਦਿੱਲੀ ’ਚ ਕਿਸਾਨ ਜਥੇਬੰਦੀਆਂ ਵਲੋਂ ਜੰਤਰ-ਮੰਤਰ ’ਤੇ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਤੋਮਰ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੇਸ਼ ਵਿਚ ਸੰਸਦ ਇਕ ਹੀ ਹੁੰਦੀ ਹੈ ਜਿਸ ਨੂੰ ਲੋਕ ਚੁਣਦੇ ਹਨ। ਯੂਨੀਅਨ ਦੇ ਲੋਕ ਅਜਿਹੀਆਂ ਗੱਲਾਂ ਕਰ ਰਹੇ ਹਨ ਅਤੇ ਅੰਦੋਲਨ ਕਰ ਰਹੇ ਹਨ ਉਹ ਬੇਕਾਰ ਹੈ। ਕਿਸਾਨ ਜਥੇਬੰਦੀਆਂ ਦੀ ਸੰਸਦ ਬੇਤੁਕੀ ਹੈ। ਅਸੀਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਕਿ ਕਿਸਾਨ ਜਥੇਬੰਦੀਆਂ ਅੰਦੋਲਨ ਦਾ ਰਾਹ ਛੱਡ ਕੇ ਗੱਲਬਾਤ ਦਾ ਰਾਹ ਅਪਣਾਉਣ। ਸਰਕਾਰ ਹਰ ਤਰ੍ਹਾਂ ਨਾਲ ਗੱਲਬਾਤ ਲਈ ਤਿਆਰ ਹੈ। ਮੈਂ ਕਿਸਾਨ ਜਥੇਬੰਦੀਆਂ ਨੂੰ ਮੁੜ ਕਹਿਣਾ ਚਾਹੁੰਦਾ ਹਾਂ ਕਿ ਉਹ ਗੱਲਬਾਤ ਲਈ ਅੱਗੇ ਆਉਣ।

ਇਹ ਵੀ ਪੜ੍ਹੋ: ਜੰਤਰ-ਮੰਤਰ: ‘ਕਿਸਾਨ ਸੰਸਦ’ ’ਚ ਸੋਨੀਆ ਮਾਨ ਵੀ ਪੁੱਜੀ, ਕਿਹਾ- ਕਿਸਾਨਾਂ ਦੀਆਂ ਮੰਗਾਂ ਕਰੋ ਪੂਰੀਆਂ

ਤੋਮਰ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਬਿਨਾਂ ਸ਼ਰਤ ਗੱਲਬਾਤ ਦੇ ਬਿਆਨ ’ਤੇ ਕਿਹਾ ਕਿ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਅਤੇ ਹੁਣ ਮੁੜ ਕਹਿ ਰਹੇ ਹਾਂ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਅੰਦੋਲਨ ਸਮੱਸਿਆ ਦਾ ਹੱਲ ਨਹੀਂ। ਦੱਸਣਯੋਗ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ 'ਤੇ ਕਿਸਾਨ ਸੰਸਦ ਚਲਾ ਰਹੇ ਹਨ। 22 ਜੁਲਾਈ ਨੂੰ ਕਿਸਾਨ ਸੰਸਦ ਸ਼ੁਰੂ ਹੋਈ ਅਤੇ ਇਹ 9 ਅਗਸਤ ਤੱਕ ਚਲੇਗੀ, ਜਿਸ 'ਚ ਰੋਜ਼ਾਨਾ 200 ਕਿਸਾਨ ਬੱਸਾਂ ਵਿਚ ਸਵਾਰ ਹੋ ਕੇ ਪੁਲਸ ਦੀ ਨਿਗਰਾਨੀ 'ਚ ਪ੍ਰਦਰਸ਼ਨ ਕਰਨਗੇ। 

ਇਹ ਵੀ ਪੜ੍ਹੋ: ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਤੰਬੂਆਂ ਨੂੰ ਲੱਗੀ ਭਿਆਨਕ ਅੱਗ, ਜਤਾਇਆ ਵੱਡੀ ਸਾਜ਼ਿਸ਼ ਦਾ ਖਦਸ਼ਾ (ਵੀਡੀਓ)


author

Tanu

Content Editor

Related News