PM ਮੋਦੀ ਤੋਂ ਟਵਿੱਟਰ ''ਤੇ ਹੋਈ ਗਲਤੀ, ਲੋਕਾਂ ਨੇ ਮੀਮਜ਼ ਬਣਾ ਕੇ ਖੂਬ ਲਏ ਮਜ਼ੇ
Monday, Jul 27, 2020 - 04:34 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਨੂੰ ਲੈ ਕੇ ਸ਼ਨੀਵਾਰ ਨੂੰ ਕੀਤੇ ਗਏ ਟਵੀਟ ਕਾਰਨ ਚਰਚਾ 'ਚ ਆ ਗਏ। ਦਰਅਸਲ ਮਨ ਕੀ ਬਾਤ ਪ੍ਰੋਗਰਾਮ ਲਈ ਸ਼ਨੀਵਾਰ ਨੂੰ ਕੀਤੇ ਗਏ ਟਵੀਟ 'ਚ ਇਕ ਗਲਤੀ ਸੀ, ਜਿਸ ਨੂੰ ਯੂਜ਼ਰਸ ਨੇ ਫੜ ਲਿਆ। ਫਿਰ ਕੀ ਸੀ ਇਸ ਗਲਤੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮੀਮਜ਼ ਬਣਨੇ ਸ਼ੁਰੂ ਹੋ ਗਏ। ਟਵੀਟ ਦਾ ਸਕਰੀਨ ਸ਼ਾਟ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਅਤੇ #tonorrow ਟਰੈਂਡ ਹੋਣ ਲੱਗਾ।
ਪੀ.ਐੱਮ. ਦੇ ਟਵਿੱਟਰ ਹੈਂਡਲ ਤੋਂ ਸ਼ਨੀਵਾਰ ਨੂੰ ਟਵੀਟ ਕੀਤਾ ਗਿਆ ਸੀ- Do tune in tonorrow, 26th july at 11AM #Mankibaat by ਪ੍ਰਾਈਮ ਮਿਨੀਸਟਰ ਨਰਿੰਦਰ ਮੋਦੀ। ਦਰਅਸਲ ਟਵੀਟ 'ਚ ਗਲਤੀ ਨਾਲ Tomorrow ਦੀ ਜਗ੍ਹਾ Tonorrow ਲਿੱਖ ਦਿੱਤਾ ਗਿਆ। ਸਭ ਤੋਂ ਵੱਡੀ ਗੱਲ ਇਹ ਸੀ ਕਿ ਕਈ ਨੇਤਾਵਾਂ ਇਸ ਟਵੀਟ ਨੂੰ ਇਸੇ ਤਰ੍ਹਾਂ ਹੀ ਕਾਪੀ-ਪੇਸਟ ਕਰ ਕੇ ਸ਼ੇਅਰ ਕਰ ਦਿੱਤਾ। ਯੂਜ਼ਰਸ ਨੇ ਇਸ ਗਲਤੀ ਅਤੇ ਪੀ.ਐੱਮ. ਦੇ ਟਵੀਟ 'ਤੇ ਖੂਬ ਮਜ਼ੇ ਲਈ ਫਨੀ ਕਮੈਂਟਸ ਕੀਤੇ।