ਅੱਤਵਾਦ ਫੈਲਾਉਣ ਵਾਲਿਆਂ ''ਚ ਸਿੱਖਿਅਤ ਲੋਕ ਵੀ ਸ਼ਾਮਲ : PM ਮੋਦੀ

02/19/2021 12:33:27 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੇ ਵਿਸ਼ਵਭਾਰਤੀ ਯੂਨੀਵਰਸਿਟੀ ਦੇ ਡਿਗਰੀ ਸਮਾਰੋਹ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕੀਤਾ। ਇਸ ਮੌਕੇ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਅਤੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੀ ਮੌਜੂਦ ਰਹੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ 'ਚ ਭਵਿੱਖ ਬਦਲਣ ਦੀ ਸ਼ਕਤੀ ਹੈ, ਤੁਹਾਨੂੰ ਤੈਅ ਕਰਨਾ ਹੋਵੇਗਾ ਕਿ ਤੁਸੀਂ ਸਮੱਸਿਆ ਹੱਲ ਕਰਨਾ ਚਾਹੁੰਦੇ ਹੋ ਜਾਂ ਸਮੱਸਿਆ ਦਾ ਹਿੱਸਾ ਬਣਨਾ ਚਾਹੁੰਦੇ ਹੋ। ਉਨ੍ਹਾਂ ਕਿਹਾ ਕਿ ਸੱਤਾ 'ਚ ਰਹਿੰਦੇ ਹੋਏ ਸੰਵੇਦਨਸ਼ੀਲ ਰਹਿਣਾ ਜ਼ਰੂਰੀ ਹੁੰਦਾ ਹੈ, ਅਜਿਹੇ 'ਚ ਹੀ ਹਰ ਵਿਦਵਾਨ ਨੂੰ ਜ਼ਿੰਮੇਵਾਰ ਹੋਣਾ ਪੈਂਦਾ ਹੈ। 

ਇਹ ਵੀ ਪੜ੍ਹੋ : ਟੂਲਕਿੱਟ ਮਾਮਲੇ 'ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਭੜਕੇ ਅਮਿਤ ਸ਼ਾਹ

ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਦੁਨੀਆ 'ਚ ਜੋ ਲੋਕ ਅੱਤਵਾਦ ਫੈਲਾ ਰਹੇ ਹਨ, ਉਨ੍ਹਾਂ 'ਚ ਕਈ ਸਿੱਖਿਅਤ ਲੋਕ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਫ਼ਲਤਾ-ਅਸਫ਼ਲਤਾ ਸਾਡਾ ਭਵਿੱਖ ਤੈਅ ਨਹੀਂ ਕਰਦੀ ਹੈ ਪਰ ਤੁਹਾਨੂੰ ਫ਼ੈਸਲਾ ਲੈਣ 'ਚ ਡਰਨਾ ਨਹੀਂ ਚਾਹੀਦਾ। ਨਵੀਂ ਸਿੱਖਿਆ ਨੀਤੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ 'ਚ ਜੋ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣੀ ਹੈ, ਉਹ ਪੁਰਾਣੀਆਂ ਬੇੜੀਆਂ ਤੋੜਨ ਦੇ ਨਾਲ ਹੀ, ਵਿਦਿਆਰਥੀਆਂ ਨੂੰ ਆਪਣੀ ਸ਼ਕਤੀ ਦਿਖਾਉਣ ਦੀ ਪੂਰੀ ਆਜ਼ਾਦੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਤਮਨਿਰਭਰਤਾ, ਦੇਸ਼ ਦੀਆਂ ਧੀਆਂ ਦੇ ਆਤਮਵਿਸ਼ਵਾਸ ਦੇ ਬਿਨਾਂ ਸੰਭਵ ਨਹੀਂ ਹੈ। ਪੀ.ਐੱਮ. ਮੋਦੀ ਨੇ ਅਪੀਲ ਨੇ ਅਪੀਲ ਕਰਦੇ ਹੋਏ ਕਿਹਾ ਕਿ ਅਗਲੇ 25 ਸਾਲਾਂ ਲਈ ਵਿਸ਼ਵ ਭਾਰਤੀ ਦੇ ਵਿਦਿਆਰਥੀ ਮਿਲ ਕੇ ਇਕ ਵਿਜ ਡਾਕਿਊਮੈਂਟ ਬਣਾਉਣ, ਸਾਲ 2047 'ਚ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਦਾ ਸਮਾਰੋਹ ਮਨਾਏਗਾ, ਉਦੋਂ ਤੱਕ ਵਿਸ਼ਵ ਭਾਰਤੀ ਦੇ 25 ਸਭ ਤੋਂ ਵੱਡੇ ਟੀਚੇ ਕੀ ਹੋਣਗੇ, ਇਹ ਇਸ ਵਿਜਨ ਡਾਕਿਊਮੈਂਟ 'ਚ ਰੱਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਆਫ਼ ਦਿ ਰਿਕਾਰਡ : ਕਿਰਨ ਬੇਦੀ ਨੂੰ ਉੱਪ ਰਾਜਪਾਲ ਅਹੁਦੇ ਤੋਂ ਹਟਾਉਣਾ ਅਮਿਤ ਸ਼ਾਹ ਦੀ ਸੋਚੀ-ਸਮਝੀ ਰਣਨੀਤੀ


DIsha

Content Editor

Related News