ਲੋਕਾਂ ਨੇ PM ਨੂੰ ਸੋਸ਼ਲ ਮੀਡੀਆ ਨਾ ਛੱਡਣ ਦੀ ਕੀਤੀ ਅਪੀਲ, ਟਵਿੱਟਰ ''ਤੇ ਟਰੈਂਡ ਹੋਇਆ ''ਨੋ ਸਰ''

03/03/2020 6:55:11 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੋਸ਼ਲ ਮੀਡੀਆ ਛੱਡਣ 'ਤੇ ਵਿਚਾਰ ਕਰਨ ਨਾਲ ਜੁੜਿਆ ਟਵੀਟ ਆਉਣ ਤੋਂ ਕੁਝ ਹੀ ਦੇਰ ਵਿਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਨਾ ਛੱਡਣ ਦੀ ਬੇਨਤੀ ਕੀਤੀ ਅਤੇ ਇਸ ਦੌਰਾਨ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ 'ਤੇ 'ਨੋ ਸਰ' ਕਰ ਰਿਹਾ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਸੀ ਕਿ ਉਹ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਯੂ-ਟਿਊਬ 'ਤੇ ਇਸ ਐਤਵਾਰ ਤੋਂ ਸੋਸ਼ਲ ਮੀਡੀਆ ਅਕਾਊਂਟ ਛੱਡਣ ਦੀ ਸੋਚ ਰਹੇ ਹਨ। ਇਸ ਬਾਰੇ ਜਾਣਕਾਰੀ ਸਾਂਝੀ ਕਰਦਾ ਰਹਾਂਗਾ। ਕਰੀਬ ਇਕ ਘੰਟੇ ਵਿਚ ਉਨ੍ਹਾਂ ਦਾ ਟਵੀਟ 26,000 ਵਾਰ ਰੀ-ਟਵੀਟ ਕੀਤਾ ਗਿਆ ਅਤੇ ਇਸ ਦੌਰਾਨ ਲਗਭਗ ਹਰ ਸੈਕਿੰਡ ਲੋਕ ਇਸ 'ਤੇ ਕੁਮੈਂਟ ਕਰਦੇ ਰਹੇ। ਕੁਝ ਹੀ ਮਿੰਟਾਂ ਵਿਚ ਟਵਿੱਟਰ 'ਤੇ 'ਨੋ ਸਰ' ਟ੍ਰੈਂਡ ਚੱਲ ਪਿਆ ਅਤੇ ਲੋਕ ਪ੍ਰਧਾਨ ਮੰਤਰੀ ਦੇ ਇਸ ਵਿਚਾਰ 'ਤੇ ਕਦੇ ਹੈਰਾਨ ਹੁੰਦੇ ਤੇ ਕਦੇ ਭੁਲੇਖੇ ਵਿਚ ਦਿਸੇ।

ਇੰਟਰਨੈੱਟ ਵਰਤਣ ਵਾਲੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਨਾ ਛੱਡਣ ਦੀ ਅਪੀਲ ਕੀਤੀ। ਇਕ ਵਿਅਕਤੀ ਨੇ ਟਵੀਟ ਕੀਤਾ,''ਮੋਦੀ ਜੀ ਪੂਰੀ ਦੁਨੀਆ ਵਿਚ ਲੋਕ ਤੁਹਾਨੂੰ ਪਿਆਰ ਕਰਦੇ ਹਨ, ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਤੋਂ ਕੁਝ ਸਮੇਂ ਲਈ ਬ੍ਰੇਕ ਲੈ ਲਓ ਪਰ ਨੋ ਸਰ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਹਾਨੂੰ ਸੋਸ਼ਲ ਮੀਡੀਆ ਨਹੀਂ ਛੱਡਣਾ ਚਾਹੀਦਾ। ਇਕ ਹੋਰ ਵਿਅਕਤੀ ਨੇ ਟਵੀਟ ਕੀਤਾ,''ਮੈਂ ਨਰਿੰਦਰ ਮੋਦੀ ਦਾ ਪ੍ਰਸ਼ੰਸਕ ਹਾਂ। ਜੇਕਰ ਮੋਦੀ ਜੀ ਛੱਡਦੇ ਹਨ ਤਾਂ ਮੈਂ ਵੀ ਇਸ ਨੂੰ ਛੱਡ ਦੇਵਾਂਗਾ।'' ਕੁਝ ਲੋਕਾਂ ਨੇ ਤਾਂ ਬਕਾਇਦਾ ਇਹ ਜਾਣਨਾ ਚਾਹਿਆ ਕਿ ਉਹ ਸੋਸ਼ਲ ਮੀਡੀਆ ਛੱਡਣ ਦਾ ਮਨ ਕਿਉਂ ਬਣਾ ਰਹੇ ਹਨ।

ਇਕ ਨੇ ਟਵੀਟ ਕੀਤਾ,'' ਨੋ ਸਰ... ਅਸੀਂ ਜਾਣਦੇ ਹਾਂ ਕਿ ਤੁਸੀਂ ਸੋਸ਼ਲ ਮੀਡੀਆ ਦੇ ਦੁਰਉਪਯੋਗ ਤੋਂ ਨਿਰਾਸ਼ ਹੋ ਪਰ ਸਾਨੂੰ ਤੁਹਾਡੀ ਲੋੜ ਹੈ।'' ਟਵਿੱਟਰ 'ਤੇ ਇਸ ਸਬੰਧ ਵਿਚ ਨਾ ਸਿਰਫ ਸੰਦੇਸ਼ਾਂ ਦਾ ਹੜ੍ਹ ਆ ਗਿਆ ਸਗੋਂ ਇਸ 'ਤੇ ਮੀਮਸ ਵੀ ਆਉਣ ਲੱਗੇ। ਇਕ ਮੀਮ ਵਿਚ,''ਸੋਸ਼ਲ ਮੀਡੀਆ ਦੇ ਸਾਰੇ ਮੰਚਾਂ 'ਤੇ ਲੋਕ ਮੋਦੀ ਨੂੰ ਕਹਿ ਰਹੇ ਹਨ : ਜਾਨੇ ਨਹੀਂ ਦੇਂਗੇ ਤੁਝੇ... ਨਾਲ ਹੀ 3 ਈਡੀਅਟਸ ਦੇ ਇਸ ਮਸ਼ਹੂਰ ਗੀਤ ਦਾ ਸਨੈਪਸ਼ਾਟ ਵੀ ਲਗਾਇਆ ਹੈ।''


DIsha

Content Editor

Related News