ਦੇਸ਼ ਦੇ ਜਵਾਨਾਂ ਨੂੰ PM ਮੋਦੀ ਦਾ ਨਮਨ, ਵਾਰ ਮੈਮੋਰੀਅਲ 'ਚ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Sunday, Jan 26, 2020 - 10:04 AM (IST)

ਦੇਸ਼ ਦੇ ਜਵਾਨਾਂ ਨੂੰ PM ਮੋਦੀ ਦਾ ਨਮਨ, ਵਾਰ ਮੈਮੋਰੀਅਲ 'ਚ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗਣਤੰਤਰ ਦਿਵਸ 'ਤੇ 48 ਸਾਲ ਪੁਰਾਣੀ ਪਰੰਪਰਾ ਤੋੜਦੇ ਹੋਏ ਨਵੀਂ ਪਰੰਪਰਾ ਸ਼ੁਰੂ ਕਰ ਦਿੱਤੀ ਹੈ। ਪੀ.ਐੱਮ. ਮੋਦੀ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ ਨਹੀਂ ਗਏ ਸਗੋਂ ਨਾਲ ਹੀ ਨਵੇਂ ਬਣੇ ਰਾਸ਼ਟਰੀ ਯੁੱਧ ਸਮਾਰਕ (ਵਾਰ ਮੈਮੋਰੀਅਲ) ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਤੋਂ ਇਲਾਵਾ ਤਿੰਨੋਂ ਫੌਜਾਂ ਦੇ ਮੁਖੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਪਹਿਲੀ ਵਾਰ ਸੀ.ਡੀ.ਐੱਸ. ਨੇ ਵੀ ਗਣਤੰਤਰ ਦਿਵਸ ਸਮਾਰੋਹ 'ਚ ਲਿਆ ਹਿੱਸਾ
1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਸ਼ਹੀਦਾਂ ਦੀ ਯਾਦ 'ਚ ਅਮਰ ਜਵਾਨ ਜੋਤੀ ਨੂੰ ਇੰਡੀਆ ਗੇਟ 'ਤ 1972 'ਚ ਤਾਰ ਕੀਤਾ ਗਿਆ ਸੀ। ਤਿੰਨੋਂ ਫੌਜਾਂ ਦੇ ਮੁਖੀ ਰਾਸ਼ਟਰੀ ਮਹੱਤਵ ਦੇ ਮੁੱਖ ਮੌਕਿਆਂ- ਆਜ਼ਾਦੀ ਦਿਵਸ, ਗਣਤੰਤਰ ਦਿਵਸ 'ਤੇ ਅਮਰ ਜਵਾਨ ਜੋਤੀ 'ਤੇ ਸ਼ਰਧਾਂਜਲੀ ਦਿੰਦੇ ਸਨ। ਇਸ ਵਾਰ ਪਹਿਲੀ ਵਾਰ ਸੀ.ਡੀ.ਐੱਸ. ਵੀ ਗਣਤੰਤਰ ਦਿਵਸ ਸਮਾਰੋਹ 'ਚ ਹਿੱਸਾ ਲੈ ਰਹੇ ਹਨ।

PunjabKesariਬਿਪਿਨ ਰਾਵਤ ਨੇ ਇਕ ਜਨਵਰੀ ਨੂੰ ਸੰਭਾਲਿਆ ਸੀ ਅਹੁਦਾ
ਸਾਬਕਾ ਆਰਮੀ ਚੀਫ ਜਨਰਲ ਬਿਪਿਨ ਰਾਵਤ ਨੇ ਇਕ ਜਨਵਰੀ ਨੂੰ ਸੀ.ਡੀ.ਐੱਸ. ਦਾ ਅਹੁਦਾ ਸੰਭਾਲਿਆ ਹੈ। ਆਰਮੀ ਚੀਫ ਜਨਰਲ ਮਨੋਜ ਮੁਕੁੰਦ ਨਰਵਾਣੇ, ਹਵਾਈ ਫੌਜ ਮੁਖੀ ਆਰ.ਕੇ.ਐੱਸ. ਭਦੌਰੀਆ ਅਤੇ ਜਲ ਸੈਨਾ ਮੁਖੀ ਕਰਮਬੀਰ ਸਿੰਘ ਨੇ ਪਿਛਲੇ ਸਾਲ ਹੀ ਫੌਜ ਦੇ ਸੀਨੀਅਰ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲੀ ਹੈ।

ਵਾਰ ਮੈਮੋਰੀਅਲ ਚਾਰ ਸਰਕਲ 'ਚ ਬਣਿਆ ਹੋਇਆ ਹੈ
44 ਏਕੜ 'ਚ ਫੈਲੇ ਵਾਰ ਮੈਮੋਰੀਅਲ ਚਾਰ ਸਰਕਲ 'ਚ ਬਣਿਆ ਹੋਇਆ ਹੈ- ਅਮਰ ਚੱਕਰ, ਵੀਰਤਾ ਚੱਕਰ, ਤਿਆਗ ਚੱਕਰ ਅਤੇ ਰਕਸ਼ਕ ਚੱਕਰ। ਇਨ੍ਹਾਂ 'ਚ 25,942 ਜਵਾਨਾਂ ਦੇ ਨਾਂ ਗ੍ਰੇਨਾਈਡ ਦੇ ਟੈਬਲੇਟ 'ਤੇ ਸੁਨਹਿਰੀ ਅੱਖਾਂ 'ਚ ਲਿਖੇ ਹੋਏ ਹਨ। ਪੀ.ਐੱਮ. ਨੇ ਹੀ ਪਿਛਲੇ ਸਾਲ 25 ਫਰਵਰੀ ਨੂੰ ਦੇਸ਼ ਨੂੰ 44 ਏਕੜ 'ਚ ਫੈਲਿਆ ਵਾਰ ਮੈਮੋਰੀਅਲ ਸਮਰਪਿਤ ਕੀਤਾ ਸੀ।


author

DIsha

Content Editor

Related News