ਨਵੇਂ ਸੰਸਦ ਭਵਨ 'ਚ PM ਮੋਦੀ ਨੇ ਡਾਕ ਟਿਕਟ ਅਤੇ 75 ਰੁਪਏ ਦਾ ਸਿੱਕਾ ਕੀਤਾ ਜਾਰੀ

Sunday, May 28, 2023 - 01:07 PM (IST)

ਨਵੇਂ ਸੰਸਦ ਭਵਨ 'ਚ PM ਮੋਦੀ ਨੇ ਡਾਕ ਟਿਕਟ ਅਤੇ 75 ਰੁਪਏ ਦਾ ਸਿੱਕਾ ਕੀਤਾ ਜਾਰੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਕਰ ਦਿੱਤਾ ਹੈ। ਧਾਰਮਿਕ ਮੰਤਰ ਉੱਚਾਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਂਗੇਲ ਨਵੇਂ ਸੰਸਦ ਭਵਨ 'ਚ ਸਥਾਪਤ ਕਰ ਦਿੱਤਾ ਗਿਆ ਹੈ ਅਤੇ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਡਾਕ ਵਿਭਾਗ ਦੇ ਸਮਾਰਕ ਡਾਕ ਟਿਕਟ ਜਾਰੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਵਿੱਤ ਵਿਭਾਗ ਵਲੋਂ ਤਿਆਰ ਕੀਤੇ ਗਏ 75 ਰੁਪਏ ਦਾ ਸਿੱਕਾ ਜਾਰੀ ਕੀਤਾ।

ਇਹ ਵੀ ਪੜ੍ਹੋ- PM ਮੋਦੀ ਦੀ ਅਪੀਲ 'ਤੇ ਅੱਗੇ ਆਏ ਇਹ ਅਦਾਕਾਰ, ਨਵੇਂ ਸੰਸਦ ਭਵਨ ਦੇ ਵੀਡੀਓ ਨੂੰ ਦਿੱਤੀ ਆਪਣੀ ਆਵਾਜ਼

PunjabKesari

ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਨੂੰ ਯਾਦਗਾਰ ਬਣਾਉਣ ਲਈ ਜਾਰੀ ਕੀਤੇ ਗਏ ਸਿੱਕੇ ਦਾ ਵਜ਼ਨ 33 ਗ੍ਰਾਮ ਹੈ। ਦੱਸਿਆ ਜਾ ਰਿਹਾ ਹੈ ਕਿ 50 ਫ਼ੀਸਦੀ ਚਾਂਦੀ, 40 ਫ਼ੀਸਦੀ ਕਾਪਰ ਅਤੇ 5-5 ਫ਼ੀਸਦੀ ਜਿੰਕ ਦੇ ਮਿਸ਼ਰਣ ਨਾਲ ਤਿਆਰ ਇਸ ਸਿੱਕੇ ਦਾ ਵਿਆਸ 44 ਮਿਲੀਮੀਟਰ ਹੈ। ਇਸ ਸਿੱਕੇ 'ਤੇ ਨਵੇਂ ਸੰਸਦ ਭਵਨ ਦੀ ਤਸਵੀਰ ਹੈ ਅਤੇ ਇਸ ਦੇ ਹੇਠਾਂ ਸਾਲ 2023 ਲਿਖਿਆ ਹੈ। 75 ਰੁਪਏ ਦੇ ਇਸ ਸਿੱਕੇ 'ਤੇ ਹਿੰਦੀ ਵਿਚ ਭਾਰਤ ਅਤੇ ਅੰਗਰੇਜ਼ੀ ਵਿਚ ਇੰਡੀਆ ਵੀ ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ- 'ਮਨ ਕੀ ਬਾਤ' ਦੇ 101ਵੇਂ ਐਪੀਸੋਡ 'ਚ PM ਮੋਦੀ ਬੋਲੇ- ਵਿਭਿੰਨਤਾ 'ਚ ਹੀ ਭਾਰਤ ਦੀ ਤਾਕਤ

PunjabKesari


author

Tanu

Content Editor

Related News