ਬਜਟ ਤੋਂ ਪਹਿਲਾਂ ਉਦਯੋਗਪਤੀਆਂ ਨਾਲ ਚਰਚਾ, ਰਾਹੁਲ ਗਾਂਧੀ ਨੇ PM ਮੋਦੀ 'ਤੇ ਕੱਸਿਆ ਤੰਜ਼

01/10/2020 2:32:44 PM

ਨਵੀਂ ਦਿੱਲੀ— ਇਸ ਸਾਲ ਦਾ ਬਜਟ ਪੇਸ਼ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਡੇ ਉਦਯੋਗਪਤੀਆਂ ਨਾਲ ਬੈਠਕ ਕਰ ਕੇ ਸੁਝਾਅ ਮੰਗੇ। ਇਸ ਬੈਠਕ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ਸੂਟ-ਬੂਟ ਬਜਟ ਕਰਾਰ ਦਿੱਤਾ। ਰਾਹੁਲ ਨੇ ਬਜਟ ਲਈ ਆਯੋਜਿਤ ਬੈਠਕ ਨੂੰ ਦੇਸ਼ ਦੇ ਕੁਝ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਣ ਵਾਲਾ ਕਰਾਰ ਦਿੱਤਾ।

ਸੂਟ-ਬੂਟ ਵਾਲਾ ਬਜਟ ਅਟੈਕ
ਟਵਿੱਟਰ ਅਤੇ ਫੇਸਬੁੱਕ 'ਤੇ ਲਿਖੇ ਪੋਸਟ 'ਚ ਰਾਹੁਲ ਨੇ ਲਿਖਿਆ,''ਬਜਟ 'ਤੇ ਮੋਦੀ ਦੇ ਸਭ ਤੋਂ ਵੱਡੇ ਸਲਾਹਕਾਰ ਪੂੰਜੀਪਤੀਆਂ ਦੇ ਗਠਜੋੜ, ਪੂੰਜੀਪਤੀ ਦੋਸਤ ਅਤੇ ਕੁਝ ਧਨੀ ਲੋਕਾਂ ਤੱਕ ਸੀਮਿਤ ਹੈ। ਉਨ੍ਹਾਂ ਨੂੰ ਸਾਡੇ ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਅਤੇ ਜਨਤਕ ਉੱਦਮਾਂ 'ਚ ਕੰਮ ਕਰਨ ਵਾਲਿਆਂ ਦੇ ਹਿੱਤ ਅਤੇ ਚਿੰਤਾਵਾਂ ਦੀ ਕੋਈ ਫਿਰਕ ਨਹੀਂ ਹੈ ਅਤੇ ਨਾ ਹੀ ਛੋਟੇ ਬਿਜ਼ਨੈੱਸਮੈਨ ਅਤੇ ਮਿਡਿਲ ਕਲਾਸ ਟੈਕਸਦਾਤਾਵਾਂ ਦੀ।'' ਇਸ ਟਵੀਟ ਨਾਲ ਰਾਹੁਲ ਗਾਂਧੀ ਨੇ ਹੈੱਸ਼ਟੈਗ #SuitBootBudget ਵੀ ਪ੍ਰਯੋਗ ਕੀਤਾ ਹੈ।

PunjabKesariਪੀ.ਐੱਮ. ਮੋਦੀ ਨੇ ਮੰਗੇ ਸੀ ਸੁਝਾਅ
ਇਕ ਫਰਵਰੀ ਨੂੰ ਵਿੱਤ ਮੰਤਰੀ ਸੰਸਦ 'ਚ ਬਜਟ ਪੇਸ਼ ਕਰੇਗੀ। ਪੀ.ਐੱਮ. ਨਰਿੰਦਰ ਮੋਦੀ ਨੇ ਬਜਟ ਤੋਂ ਪਹਿਲਾਂ ਅਰਥ ਸ਼ਾਸਤਰੀਆਂ, ਉਦਯੋਗ ਜਗਤ ਦੇ ਦਿੱਗਜਾਂ ਨਾਲ ਬੈਠਕ ਕੀਤੀ ਹੈ। ਬਜਟ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਦੇਸ਼ ਵਾਸੀਆਂ ਤੋਂ ਵੀ ਸੁਝਾਅ ਮੰਗੇ। ਹਾਲਾਂਕਿ ਪੀ.ਐੱਮ. ਮੋਦੀ ਦੇ ਉਦਯੋਗਪਤੀਆਂ ਨਾਲ ਬੈਠਕ ਕਰਨ 'ਤੇ ਰਾਹੁਲ ਗਾਂਧੀ ਅਤੇ ਵਿਰੋਧੀ ਦਲਾਂ ਨੇ ਨਿਸ਼ਾਨਾ ਸਾਧਿਆ।

ਇਕ ਫਰਵਰੀ ਨੂੰ ਪੇਸ਼ ਹੋਵੇਗਾ ਬਜਟ
ਇਕ ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰੇਗੀ। ਕੇਂਦਰੀ ਬਜਟ ਦੀ ਤਿਆਰੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਆਪਣੇ ਟਵਿੱਟਰ ਹੈਂਡਰ ਤੋਂ ਟਵੀਟ ਕਰ ਕੇ ਜਨਤਾ ਤੋਂ ਉਨ੍ਹਾਂ ਦੀ ਰਾਏ ਮੰਗੀ ਹੈ। 5 ਜਨਵਰੀ ਨੂੰ  MyGov  ਹੈਂਡਲ ਤੋਂ ਬਜਟ ਨੂੰ ਲੈ ਕੇ ਟਵੀਟ ਕਰ ਕੇ ਕਿਸਾਨਾਂ ਦੀ ਹਾਲਤ ਅਤੇ ਸਿੱਖਿਆ 'ਚ ਸੁਧਾਰ ਦੇ ਸੰਬੰਧ 'ਚ ਸੁਝਾਅ ਮੰਗੇ ਸਨ। ਪੀ.ਐੱਮ. ਨੇ ਇਸ ਨੂੰ ਰੀਟਵੀਟ ਕੀਤਾ ਸੀ।


DIsha

Content Editor

Related News