ਉਦਯੋਗਿਕ ਸ਼ਹਿਰਾਂ ਲਈ ਕੇਂਦਰ ਨੇ ਦਿੱਤੀ 7,725 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ, 3 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ

Wednesday, Dec 30, 2020 - 05:02 PM (IST)

ਉਦਯੋਗਿਕ ਸ਼ਹਿਰਾਂ ਲਈ ਕੇਂਦਰ ਨੇ ਦਿੱਤੀ 7,725 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ, 3 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਉਦਯੋਗਿਕ ਸ਼ਹਿਰਾਂ ਦੇ ਵਿਕਾਸ ਲਈ 7,725 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਵਲੋਂ ਲਏ ਗਏ ਇਸ ਫ਼ੈਸਲੇ ਨਾਲ ਆਉਣ ਵਾਲੇ ਸਮੇਂ 'ਚ ਤਿੰਨ ਲੱਖ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ 7,725 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 3 ਲੱਖ ਰੁਜ਼ਗਾਰ ਪੈਦਾ ਕਰਨ ਦੀ ਯੋਜਨਾ ਨੂੰ ਬੁੱਧਵਾਰ ਨੂੰ ਮਨਜ਼ੂਰੀ ਮਿਲੀ ਹੈ।

ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨਾਂ ਵਿਚਾਲੇ ਅੱਜ ਹੋਵੇਗੀ ਗੱਲਬਾਤ, ਕਿਸਾਨ ਆਗੂ ਬੋਲੇ- ਸੋਧ ਮਨਜ਼ੂਰ ਨਹੀਂ

ਜਾਵਡੇਕਰ ਨੇ ਅੱਗੇ ਕਿਹਾ, ਇਸ ਪ੍ਰਾਜੈਕਟ ਨਾਲ ਕ੍ਰਿਸ਼ਨਪੱਟਨਮ ਬੰਦਰਗਾਹ 'ਚ 2,139 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗਿਕ ਖੇਤਰ ਦਾ ਵਿਕਾਸ ਹੋਵੇਗਾ। 2 ਟਰੇਡ ਕੋਰੀਡੋਰ ਬਣ ਰਹੇ ਹਨ। ਜਿਸ ਨਾਲ ਮਾਲ ਢੋਹਾਈ ਚੰਗੀ ਤਰ੍ਹਾਂ ਹੋਵੇਗੀ। ਜਿੱਥੇ ਮਾਲ ਢੋਹਿਆ ਗਿਆ, ਉਸ ਕੋਰੀਡੋਰ ਨਾਲ ਜਿੱਥੇ ਐਕਸਪ੍ਰੈੱਸ ਵੇਅ ਹਨ, ਬੰਦਰਗਾਹ ਹਨ, ਰੇਲਵੇ ਦੀ ਸਹੂਲਤ ਹੈ ਅਤੇ ਏਅਰਪੋਰਟ ਵੀ ਹਨ। ਅਜਿਹੀ ਜਗ੍ਹਾ ਉਦਯੋਗਿਕ ਸ਼ਹਿਰਾਂ ਦਾ ਵਿਕਾਸ ਕਰਨ ਦਾ ਫੈਸਲਾ ਇਕੋਨਾਮਿਕ ਅਫੇਅਰਜ਼ ਨੇ ਲਿਆ ਹੈ।

ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਐਸਟੋਨੀਆ, ਪੈਰਾਗਵੇ ਅਤੇ ਡੋਮੀਨਿਕਨ ਗਣਰਾਜ 'ਚ ਭਾਰਤੀ ਮਿਸ਼ਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਕੈਬਨਿਟ ਦੀ ਬੈਠਕ 'ਚ ਭਾਰਤ-ਭੂਟਾਨ ਦਰਮਿਆਨ ਐੱਸ.ਓ.ਯੂ. 'ਤੇ ਹੋਏ ਦਸਤਖ਼ਤ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਮਝੌਤੇ ਦੇ ਅਧੀਨ ਦੋਹਾਂ ਦੇਸ਼ਆਂ 'ਚ ਆਊਟਰ ਸਪੇਸ ਦੇ ਸ਼ਾਂਤੀਪੂਰਨ ਇਸਤੇਮਾਲ ਨੂੰ ਲੈ ਕੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਦੇਸ਼ 'ਚ ਇਥੈਨਾਲ ਉਤਪਾਦਨ ਸਮਰੱਥਾ ਵਧਾਉਣਲਈ ਸੋਧ ਯੋਜਨਾ ਮਨਜ਼ੂਰ ਕੀਤੀ। ਉੱਥੇ ਹੀ ਰੱਖਿਆ ਖੇਤਰ 'ਚ ਵੱਡਾ ਫ਼ੈਸਲਾ ਲੈਂਦੇ ਹੋਏ ਕੇਂਦਰੀ ਕੈਬਨਿਟ ਨੇ ਆਕਾਸ਼ ਮਿਜ਼ਾਈਲ ਸਿਸਟਮ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ,''ਆਕਾਸ਼ ਮਿਜ਼ਾਈਲ ਦਾ ਨਿਰਯਾਤ ਕੀਤਾ ਜਾਣ ਵਾਲਾ ਐਡੀਸ਼ਨ ਮੌਜੂਦਾ ਸਮੇਂ ਭਾਰਤੀ ਸੁਰੱਖਿਆ ਫ਼ੋਰਸਾਂ ਕੋਲ ਮੌਜੂਦ ਮਿਜ਼ਾਈਲ ਤੋਂ ਵੱਖ ਹੋਵੇਗਾ।'' ਧਰਮੇਂਦਰ ਪ੍ਰਧਾਨ ਨੇ ਕਿਹਾ, ਦੇਸ਼ 'ਚ ਪਹਿਲੀ ਪੀੜ੍ਹੂੀ (ਆਈ.ਜੀ.) ਇਥੈਨਾਲ ਦੇ ਉਤਪਾਦਨ ਲਈ ਸੋਧ ਯੋਜਨਾ ਦੇ ਅਧੀਨ ਅਨਾਜ, ਗੰਨਾ, ਚੀਨੀ ਪੱਤਾ ਆਦਿ ਨਾਲ ਇਥੈਨਾਲ ਦੇ ਉਤਪਾਦਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਹੋਰ ਵੱਡਾ ਬਣਿਆ ਮੰਚ, ਲੰਬੀ ਲੜਾਈ ਦੀ ਤਿਆਰੀ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News