ਰੈਸਟੋਰੈਂਟਾਂ ਵਾਂਗ ਹੁਣ ਰੇਹੜੀ ਵਾਲੇ ਵੀ ਆਪਣੇ ਗਾਹਕਾਂ ਨੂੰ ਕਰ ਸਕਣਗੇ ਆਨਲਾਈਨ ਡਿਲਿਵਰੀ : ਮੋਦੀ

09/09/2020 6:22:37 PM

ਭੋਪਾਲ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਯਾਨੀ ਕਿ ਅੱਜ ਮੱਧ ਪ੍ਰਦੇਸ਼ ਦੇ ਰੇਹੜੀ-ਠੇਲ੍ਹੇ ਵਾਲਿਆਂ ਨਾਲ ਰੂ-ਬ-ਰੂ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੜਕਾਂ 'ਤੇ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ 'ਸਟਰੀਟ ਫੂਡ ਵੇਂਡਰ' ਨੂੰ ਆਨਲਾਈਨ ਪਲੇਟਫਾਰਮ ਦੇਣ ਦੀ ਇਕ ਯੋਜਨਾ ਬਣਾਈ ਗਈ ਹੈ। ਜਿਸ ਨਾਲ ਵੱਡੇ-ਵੱਡੇ ਰੈਸਟੋਰੈਂਟਾਂ ਵਾਂਗ ਹੀ ਉਹ ਵੀ ਆਪਣੇ ਗਾਹਕਾਂ ਨੂੰ ਭੋਜਨ ਦੀ ਆਨਲਾਈਨ ਡਿਲਿਵਰੀ ਕਰ ਸਕਣਗੇ। ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਾਲੇ ਇਨ੍ਹਾਂ ਛੋਟੇ ਕਾਰੋਬਾਰੀਆਂ ਦੇ ਮਨ ਨੂੰ ਮੋਦੀ ਨੇ ਛੂਹ ਲਿਆ। ਉਨ੍ਹਾਂ ਨੇ ਵੀਡੀਓ ਕਾਨਫਰੈਂਸਿੰਗ ਜ਼ਰੀਏ ਸਿੱਧੀ ਗੱਲਬਾਤ ਤਾਂ ਸਿਰਫ 3 ਲਾਭਪਾਤਰੀ ਨਾਲ ਹੀ ਕੀਤੀ ਪਰ ਉਨ੍ਹਾਂ ਦੀ ਆਵਾਜ਼  ਰੇਹੜੀ-ਠੇਲ੍ਹਿਆਂ ਵਾਲਿਆਂ ਤੱਕ ਪਹੁੰਚੀ। ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਕਿ ਸਵਨਿਧੀ ਯੋਜਨਾ ਨਾਲ ਜੁੜਨ ਵਾਲੇ ਜਿਨ੍ਹਾਂ ਲਾਭਪਾਤਰੀਆਂ ਨੂੰ ਉੱਜਵਲਾ, ਬਿਜਲੀ ਕੁਨੈਕਸ਼ਨ, ਆਯੁਸ਼ਮਾਨ ਭਾਰਤ ਅਤੇ ਬੀਮਾ ਯੋਜਨਾ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਨੂੰ ਵੀ ਯੋਜਨਾਵਾਂ ਨਾਲ ਜੋੜਿਆ ਜਾਵੇਗਾ।

ਮੋਦੀ ਨੇ ਮੱਧ  ਪ੍ਰਦੇਸ਼ ਦੇ ਰੇਹੜੀ ਕਾਰੋਬਾਰੀਆਂ ਨਾਲ ਵਰਚੂਅਲ ਮਾਧਿਅਮ ਤੋਂ ਕਰੀਬ ਇਕ ਘੰਟੇ ਤੱਕ ਗੱਲ ਕੀਤੀ। ਗੱਲਬਾਤ ਦੀ ਸ਼ੁਰੂਆਤ ਇੰਦੌਰ ਜ਼ਿਲ੍ਹੇ ਦੇ ਸਾਂਵੇਰ ਖੇਤਰ ਦੇ ਛਗਨਲਾਲ ਅਤੇ ਉਨ੍ਹਾਂ ਦੀ ਪਤਨੀ ਨਾਲ ਹੋਈ। ਉਹ ਝਾੜੂ ਬਣਾ ਕੇ ਠੇਲ੍ਹੇ 'ਤੇ ਵੇਚਦੇ ਹਨ। ਕੋਰੋਨਾ ਕਾਲ ਵਿਚ ਪਰੇਸ਼ਾਨੀ ਦੇ ਦੌਰ 'ਚੋਂ ਲੰਘੇ ਛਗਨਲਾਲ ਨੂੰ ਪੀ. ਐੱਮ. ਸਵਨਿਧੀ ਯੋਜਨਾ ਤੋਂ ਸਹਾਰਾ ਮਿਲਿਆ। ਇਸ ਤਰ੍ਹਾਂ ਹੀ ਦੂਜੀ ਗੱਲਬਾਤ ਗਵਾਲੀਅਰ ਦੀ ਅਰਚਨਾ ਨਾਲ ਕੀਤੀ, ਜੋ ਕਿ ਠੇਲ੍ਹੇ 'ਤੇ ਚਾਟ ਵੇਚਦੀ ਹੈ। ਅਰਚਨਾ ਦਾ ਹੌਂਸਲਾ ਵਧਾਉਂਦੇ ਹੋਏ ਉਨ੍ਹਾਂ ਨੇ  ਸਵਾਲ ਕੀਤਾ ਕਿ ਮੈਂ ਗਵਾਲੀਅਰ ਆਵਾਂ ਤਾਂ ਟਿੱਕੀ-ਚਾਟ ਖਾਣ ਨੂੰ ਮਿਲ ਜਾਵੇਗੀ। ਇਹ ਸੁਣਦੇ ਹੀ ਅਰਚਨਾ ਨੇ ਚਿਹਰੇ 'ਤੇ ਮੁਸਕਾਨ ਲਿਆਉਂਦੇ ਹੋਏ ਕਿਹਾ ਜੀ ਬਿਲਕੁਲ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿਚ ਗਰੀਬਾਂ ਲਈ ਜਿਨ੍ਹਾਂ ਕੰਮ ਹੋਇਆ ਹੈ, ਓਨਾਂ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਗਾਹਕ ਨਕਦੀ ਪੈਸੇ ਲੈਣ-ਦੇਣ ਤੋਂ ਬਚਦੇ ਹਨ ਅਤੇ ਸਿੱਧੇ ਮੋਬਾਇਲ ਤੋਂ ਹੀ ਭੁਗਤਾਨ ਕਰਦੇ ਹਨ। ਇਸ ਲਈ ਉਨ੍ਹਾਂ ਕਿਹਾ ਕਿ ਰੇਹੜੀ ਵਾਲੇ ਸਾਥੀ ਇਸ ਡਿਜ਼ੀਟਲ ਦੁਕਾਨਦਾਰੀ ਵਿਚ ਬਿਲਕੁੱਲ ਪਿੱਛੇ ਨਾ ਰਹਿਣ ਅਤੇ ਉਹ ਇਸ ਨੂੰ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਤਾਂ ਰੇਹੜੀ ਕਾਰੋਬਾਰੀ ਨਾਲ ਕੀਤੀ ਪਰ ਉਨ੍ਹਾਂ ਦੇ ਜ਼ਰੀਏ ਗਰੀਬਾਂ ਨੂੰ ਸੰਦੇਸ਼ ਦਿੱਤਾ ਕਿ ਸੰਕਟ ਦੀ ਘੜੀ 'ਚ ਵੀ ਸਰਕਾਰ ਉਨ੍ਹਾਂ ਦੀ ਕਿੰਨੀ ਸੁਧ ਲੈ ਰਹੀ ਹੈ। ਇਹ ਵੀ ਸੰਜੋਗ ਰਿਹਾ ਕਿ ਮੋਦੀ ਜਿਨ੍ਹਾਂ ਲਾਭਪਾਤਰੀਆਂ ਨਾਲ ਗੱਲਬਾਤ ਕਰ ਰਹੇ ਸਨ, ਉਹ ਜ਼ਿਮਨੀ ਚੋਣਾਂ ਵਾਲੇ ਖੇਤਰਾਂ ਦੇ ਹਨ। ਇੰਦੌਰ ਦੇ ਸਾਂਵੇਰ, ਗਵਾਲੀਅਰ ਅਤੇ ਰਾਏਸੇਨ ਦੇ  ਸਾਂਚੀ ਵਿਧਾਨ ਸਭਾ ਵਿਚ ਜ਼ਿਮਨੀ ਚੋਣਾਂ ਹੋਣੀਆਂ ਹਨ।


Tanu

Content Editor

Related News