PM ਮੋਦੀ ਨੇ ਕੀਤਾ ਸੰਸਦ ਮੈਂਬਰਾਂ ਲਈ ਨਵੇਂ ਫਲੈਟਾਂ ਦਾ ਉਦਘਾਟਨ, ਕਿਹਾ- ਅਸੀਂ ਪੂਰੀਆਂ ਕੀਤੀਆਂ ਅਟਕੀਆਂ ਯੋਜਨਾਵਾਂ

Monday, Nov 23, 2020 - 12:02 PM (IST)

PM ਮੋਦੀ ਨੇ ਕੀਤਾ ਸੰਸਦ ਮੈਂਬਰਾਂ ਲਈ ਨਵੇਂ ਫਲੈਟਾਂ ਦਾ ਉਦਘਾਟਨ, ਕਿਹਾ- ਅਸੀਂ ਪੂਰੀਆਂ ਕੀਤੀਆਂ ਅਟਕੀਆਂ ਯੋਜਨਾਵਾਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜਧਾਨੀ ਦਿੱਲੀ 'ਚ ਸੰਸਦ ਮੈਂਬਰਾਂ ਲਈ ਡਾ. ਬੀਡੀ ਮਾਰਗ 'ਤੇ ਬਣਾਏ ਗਏ ਬਹੁ ਮੰਜ਼ਲਾਂ ਫਲੈਟਾਂ ਦਾ ਉਦਘਾਟਨ ਕੀਤਾ। ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਇਸ ਉਦਘਾਟਨ ਸਮਾਰੋਹ 'ਚ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਸੰਸਦ ਦੀ ਰਿਹਾਇਸ਼ ਕਮੇਟੀ ਦੇ ਪ੍ਰਧਾਨ ਸੀ.ਆਰ. ਪਾਟਿਲ ਵੀ ਸ਼ਾਮਲ ਹੋਏ। ਬਿਰਲਾ ਨੇ 2017 'ਚ ਇਸ ਪ੍ਰਾਜੈਕਟ ਦਾ ਨੀਂਹ ਪੱਧਰ ਰੱਖਿਆ ਸੀ। ਬਿਰਲਾ ਨੇ ਦੱਸਿਆ ਕਿ ਇਸ ਦੇ ਨਿਰਮਆਣ 'ਚ 27 ਮਹੀਨੇ ਲੱਗੇ ਅਤੇ ਇਸ 'ਚ ਕੁੱਲ ਲਾਗਤ 188 ਕਰੋੜ ਰੁਪਏ ਦੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਨਿਰਮਾਣ ਕੰਮ 'ਚ ਅਨੁਮਾਨਤ ਲਾਗਤ ਨਾਲ 30 ਕਰੋੜ ਦੀ ਬਚਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਮੈਂਬਰਾਂ ਦੇ ਘਰ ਦੀਆਂ ਹਮੇਸ਼ਾ ਪਰੇਸ਼ਾਨੀਆਂ ਆਉਂਦੀਆਂ ਸਨ ਅਤੇ ਉਨ੍ਹਾਂ ਨੂੰ ਹੋਟਲਾਂ 'ਚ ਰੁਕਣਾ ਪੈਂਦਾ ਸੀ, ਜਿਸ ਨਾਲ ਸਰਕਾਰ 'ਤੇ ਆਰਥਿਕ ਬੋਝ ਵੀ ਪੈਂਦਾ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ 18ਵੀਂ ਲੋਕ ਸਭਾ ਦੀ ਜਦੋਂ ਸ਼ੁਰੂਆਤ ਹੋਵੇਗੀ ਤਾਂ ਕਿਸੇ ਵੀ ਸੰਸਦ ਮੈਂਬਰ ਨੂੰ ਹੋਟਲ 'ਚ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ। ਲੋਕ ਸਭਾ ਸਕੱਤਰੇਤ ਅਨੁਸਾਰ 80 ਸਾਲ ਤੋਂ ਵੱਧ ਪੁਰਾਣੇ 8 ਬੰਗਲਿਆਂ ਦੀ ਜਗ੍ਹਾ 'ਤੇ 76 ਫਲੈਟਾਂ ਦਾ ਨਿਰਮਾਣ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਦਾਜ ਲਈ ਪੈਸੇ ਨਹੀਂ ਜੁਟਾ ਸਕਿਆ ਪਿਤਾ, ਵਿਆਹ ਵਾਲੇ ਕਾਰਡ 'ਤੇ ਸੁਸਾਈਡ ਨੋਟ ਲਿਖ ਦਿੱਤੀ ਜਾਨ

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਨ੍ਹਾਂ ਫਲੈਟਾਂ 'ਚ ਹਰ ਉਹ ਸਹੂਲਤ ਦਿੱਤੀ ਗਈ ਹੈ, ਜੋ ਸੰਸਦ ਮੈਂਬਰਾਂ ਨੂੰ ਕੰਮ ਕਰਨ 'ਚ ਆਸਾਨੀ ਹੋਵੇਗੀ। ਦਿੱਲੀ 'ਚ ਸੰਸਦ ਮੈਂਬਰਾਂ ਲਈ ਭਵਨ ਲਈ ਪਰੇਸ਼ਾਨੀ ਕਾਫ਼ੀ ਸਮੇਂ ਤੋਂ ਰਹੀ ਹੈ। ਸੰਸਦ ਮੈਂਬਰਾਂ ਨੂੰ ਹੋਟਲ 'ਚ ਰਹਿਣਾ ਹੁੰਦਾ ਹੈ, ਜਿਸ ਕਾਰਨ ਆਰਥਿਕ ਬੋਝ ਆਉਂਦਾ ਸੀ। ਪੀ.ਐੱਮ. ਨੇ ਕਿਹਾ ਕਿ ਦਹਾਕਿਆਂ ਤੋਂ ਚੱਲੀ ਆ ਰਹੀਆਂ ਸਮੱਸਿਆਵਾਂ ਟਾਲਣ ਨਾਲ ਨਹੀਂ ਉਨ੍ਹਾਂ ਨੂੰ ਪੂਰਾ ਕਰਨ ਨਾਲ ਹੀ ਖਤਮ ਹੋਣਗੀਆਂ। ਮੋਦੀ ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਸਦਨ ਦੇ ਅੰਦਰ ਸਮੇਂ ਦੀ ਬਚਤ ਕਰਵਾਉਂਦੇ ਹਨ ਅਤੇ ਬਾਹਰ ਫਲੈਟ ਬਣਵਾਉਣ 'ਚ ਵੀ ਉਨ੍ਹਾਂ ਦੀ ਧਨ ਦੀ ਬਚਤ ਕੀਤੀ। ਇਨ੍ਹਾਂ ਫਲੈਟਸ ਦੇ ਨਿਰਮਾਣ 'ਚ ਵਾਤਾਵਰਣ ਦਾ ਧਿਆਨ ਰੱਖਿਆ ਗਿਆ ਹੈ। ਕੋਰੋਨਾ ਕਾਲ 'ਚ ਵੀ ਸਹੀ ਰੂਪ ਨਾਲ ਸਦਨ ਦੀ ਕਾਰਵਾਈ ਚੱਲੀ ਅਤੇ ਇਤਿਹਾਸਕ ਤਰੀਕੇ ਨਾਲ ਕੰਮ ਹੋਇਆ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਾਲਾਂ ਤੋਂ ਅਟਕੀਆਂ ਯੋਜਨਾਵਾਂ ਪੂਰੀਆਂ ਕੀਤੀਆਂ ਹਨ। ਇਨ੍ਹਾਂ ਫਲੈਟਾਂ 'ਚ ਸੁਆਹ ਅਤੇ ਮਲਬੇ ਨਾਲ ਬਣੀਆਂ ਇੱਟਾਂ, ਤਾਪ ਦੀ ਰੋਕਥਾਮ ਲਈ ਡਬਲ ਗੇਜਡ ਵਿੰਡੋ ਅਤੇ ਊਰਜਾ ਦੀ ਦ੍ਰਿਸ਼ਟੀ ਨਾਲ ਕਿਫ਼ਾਇਤੀ ਐੱਲ.ਈ.ਡੀ. ਲਾਈਟ ਫਿਟਿੰਗਜ਼, ਬਿਜਲੀ ਦੀ ਘੱਟ ਖਪਤ ਲਈ ਵੀ.ਆਰ.ਵੀ. ਪ੍ਰਣਾਲੀ, ਮੀਂਹ, ਪਾਣੀ ਸੁਰੱਖਿਆ ਪ੍ਰਣਾਲੀ ਅਤੇ ਰੂਫ਼ ਟਾਪ ਸੋਲਰ ਪਲਾਂਟ ਸ਼ਾਮਲ ਹਨ।

ਇਹ ਵੀ ਪੜ੍ਹੋ : ਪ੍ਰੇਮਿਕਾ ਨੂੰ ਮਿਲਣ ਪੁੱਜੇ ਪ੍ਰੇਮੀ ਦੀ ਕੁੜੀ ਵਾਲਿਆਂ ਨੇ ਪੂਰੀ ਰਾਤ ਲਾਈ ਝਾੜ, ਸਵੇਰੇ ਬਣਾ ਲਿਆ 'ਜਵਾਈ'


author

DIsha

Content Editor

Related News