USA 'ਚ ਕਸ਼ਮੀਰੀ ਪੰਡਤ ਤੇ ਸਿੱਖ ਭਾਈਚਾਰੇ ਨੂੰ ਮਿਲੇ PM ਮੋਦੀ (ਵੀਡੀਓ)

09/22/2019 9:39:36 AM

ਹਿਊਸਟਨ— ਯੂ. ਐੱਸ. ਪੁੱਜੇ ਪੀ. ਐੱਮ. ਨਰਿੰਦਰ ਮੋਦੀ ਦਾ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। 'ਹਾਓਡੀ ਮੋਦੀ' ਇਵੈਂਟ 'ਤੇ ਪੁੱਜਣ ਤੋਂ ਪਹਿਲਾਂ ਸਿੱਖ ਭਾਈਚਾਰੇ, ਕਸ਼ਮੀਰੀ ਪੰਡਤਾਂ ਅਤੇ ਬੋਹਰਾ ਭਾਈਚਾਰੇ ਨਾਲ ਪੀ. ਐੱਮ. ਮੋਦੀ ਨੇ ਮੁਲਾਕਾਤ ਕੀਤੀ। ਸਿੱਖ ਭਾਈਚਾਰੇ ਨੇ ਇਕ ਪਾਸੇ ਕਸ਼ਮੀਰ ਤੋਂ ਧਾਰਾ 370 ਹਟਾਉਣ ਲਈ ਮੋਦੀ ਜੀ ਦੀ ਤਰੀਫ ਕੀਤੀ ਤਾਂ ਦੂਜੇ ਪਾਸੇ ਕਰਤਾਰਪੁਰ ਕਾਰੀਡੋਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 



ਸਿੱਖ ਭਾਈਚਾਰੇ ਦੇ ਲੋਕਾਂ ਨੇ ਪੀ. ਐੱਮ. ਨਾਲ ਮੁਲਾਕਾਤ ਕਰਕੇ ਇਕ ਮੈਮੋਰੈਂਡਮ ਵੀ ਸੌਂਪਿਆ। ਇਸ 'ਚ ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ, ਭਾਰਤੀ ਸੰਵਿਧਾਨ ਦੇ ਧਾਰਾ 25, ਆਨੰਦ ਮੈਰਿਜ ਐਕਟ ਅਤੇ ਪਾਸਪੋਰਟ ਵਰਗੇ ਮੁੱਦਿਆਂ ਨੂੰ ਚੁੱਕਿਆ ਹੈ। ਇਸ ਦੇ ਇਲਾਵਾ 'ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ' ਦਾ ਨਾਂ ਬਦਲ ਕੇ 'ਗੁਰੂ ਨਾਨਕ ਦੇਵ ਇੰਟਰਨੈਸ਼ਨਲ ਏਅਰਪੋਰਟ' ਕਰਨ ਦੀ ਮੰਗ ਰੱਖੀ ਹੈ। ਕੈਲੀਫੋਰਨੀਆ, ਅਰਵਿਨ ਦੇ ਮੌਜੂਦਾ ਕਮਿਸ਼ਨਰ ਅਰਵਿੰਦ ਚਾਵਲਾ ਨੇ ਕਿਹਾ,''ਅਸੀਂ ਮੋਦੀ ਜੀ ਨੂੰ ਇਕ ਮੈਮੋਰੈਂਡਮ ਸੌਂਪਿਆ ਹੈ। ਮੋਦੀ ਜੀ ਨੇ ਸਿੱਖ ਭਾਈਚਾਰੇ ਲਈ ਜੋ ਕੁੱਝ ਕੀਤਾ ਹੈ, ਉਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਅਸੀਂ ਕਰਤਾਰਪੁਰ ਕੋਰੀਡੋਰ ਲਈ ਧੰਨਵਾਦ ਕੀਤਾ ਹੈ।''
 

 

 

 

ਕਸ਼ਮੀਰੀ ਪੰਡਤਾਂ ਦੇ ਇਕ ਵਫਦ ਨੇ ਪੀ. ਐੱਮ. ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ 'ਤੇ ਪੀ. ਐੱਮ. ਦਾ ਧੰਨਵਾਦ ਕੀਤਾ ਅਤੇ ਇਕ ਮੈਂਬਰ ਨੇ ਉਨ੍ਹਾਂ ਦਾ ਹੱਥ ਚੁੰਮਿਆ। ਕਸ਼ਮੀਰੀ ਭਾਈਚਾਰੇ ਨੇ ਭਾਵੁਕ ਹੁੰਦਿਆਂ ਕਿਹਾ,''7 ਲੱਖ ਕਸ਼ਮੀਰੀ ਪੰਡਤਾਂ ਵਲੋਂ ਤੁਹਾਡਾ ਧੰਨਵਾਦ।'' ਪੀ. ਐੱਮ. ਨੇ ਉਨ੍ਹਾਂ ਦਾ ਹਾਲ ਚਾਲ ਪੁੱਛਣ ਮਗਰੋਂ ਕਿਹਾ,''ਤੁਸੀਂ ਲੋਕਾਂ ਨੇ ਜੋ ਦੁੱਖ ਝੱਲਿਆ ਹੈ, ਉਹ ਘੱਟ ਨਹੀਂ ਹੈ।'' ਜ਼ਿਕਰਯੋਗ ਹੈ ਕਿ ਹਾਓਡੀ ਮੋਦੀ ਪ੍ਰੋਗਰਾਮ 'ਚ ਡੋਨਾਲਡ ਟਰੰਪ ਵੀ ਆ ਰਹੇ ਹਨ।

 

PM ਮੋਦੀ ਦਾ ਟਵੀਟ

 

 


Related News