ਖੱਟੜ ਜੀ ਆਪਣੇ ਖਰਾਬ ਗਲੇ ਦਾ ਇਲਾਜ ਆਯੂਸ਼ ਸਿਹਤ ਕੇਂਦਰ ’ਚ ਕਰਵਾ ਲੈਣ : ਮੋਦੀ

08/30/2019 5:58:37 PM

ਹਰਿਆਣਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਿਹਾ ਕਿ ਉਹ ਆਪਣੇ ਖਰਾਬ ਗਲੇ ਦੇ ਇਲਾਜ ਲਈ ਆਯੂਸ਼ ਸਿਹਤ ਕੇਂਦਰ ਦੀ ਵਰਤੋਂ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਮਜ਼ਾਕੀਆ ਅੰਦਾਜ ’ਚ ਕਿਹਾ ਕਿ ਮੁੱਖ ਮੰਤਰੀ ਨੂੰ ਜਨਤਕ ਸਭਾਵਾਂ ’ਚ ਬੋਲਦੇ ਸਮੇਂ ਇਹ ਖਰਾਬੀ ਤਾਂ ਜ਼ਰੂਰ ਹੀ ਆਉਂਦੀ ਹੋਵੇਗੀ। ਹਰਿਆਣਾ ’ਚ 10 ਆਯੂਸ਼ ਕੇਂਦਰਾਂ ਦਾ ਉਦਘਾਟਨ ਕਰਦੇ ਸਮੇਂ ਉਨ੍ਹਾਂ ਨੇ ਇਹ ਗੱਲ ਕਹੀ। ਖੱਟੜ ਪੰਚਕੂਲਾ ’ਚ ਉਨ੍ਹਾਂ ਦੇ ਭਾਸ਼ਣ ਨੂੰ ਸੁਣ ਰਹੇ ਸਨ, ਜਿੱਥੇ ਹਰਿਆਣਾ ਸਰਕਾਰ ਨੇ ਇਕ ਸਮਾਰੋਹ ਦਾ ਆਯੋਜਨ ਕੀਤਾ ਸੀ। ਭਾਜਪਾ ਦੇ ਕਈ ਵਿਧਾਇਕ ਅਤੇ ਪਾਰਟੀ ਨੇਤਾ ਇੱਥੇ ਮੌਜੂਦ ਸਨ। ਮੋਦੀ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੁਝੇ ਦੌਰੇ ਕਾਰਨ ਖੱਟੜ ਦਾ ਗਲਾ ਪ੍ਰਭਾਵਿਤ ਹੋਇਆ ਹੈ।

ਖੱਟੜ ਜੀ ਆਯੂਸ਼ ਕੇਂਦਰ ’ਚ ਕਰਵਾ ਲੈਣ ਇਲਾਜ
ਮੋਦੀ ਨੇ ਕਿਹਾ,‘‘ਇੰਨੀਂ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਪਿੰਡ-ਪਿੰਡ ਜਾ ਰਹੇ ਹਨ ਅਤੇ ਉਹ ਮਿਹਨਤ ਕਰ ਰਹੇ ਹਨ। ਮੈਂ ਦੇਖ ਰਿਹਾ ਹਾਂ ਕਿ ਉਹ ਬੋਲ ਵੀ ਨਹੀਂ ਪਾ ਰਹੇ, ਇਹ ਸਾਡੇ ਸਾਹਮਣੇ ਆਉਣ ਵਾਲੀ ਪੇਸ਼ੇਵਰ ਸਮੱਸਿਆ ਹੈ। ਚੋਣਾਂ ਦੌਰਾਨ ਮੈਨੂੰ ਵੀ ਇਸ ’ਚੋਂ ਲੰਘਣਾ ਪਿਆ ਸੀ।’’ ਮੋਦੀ ਨੇ ਮਜ਼ਾਕੀਆ ਅੰਦਾਜ ’ਚ ਕਿਹਾ ਕਿ ਮੈਂ ਤੁਹਾਨੂੰ ਇਕ ਰਾਜ਼ ਦੱਸਦਾ ਹਾਂ, ਮੈਂ ਯੋਗ ਕਰਦਾ ਹਾਂ ਅਤੇ ਆਯੂਰਵੇਦ ਦਾ ਸਹਾਰਾ ਲੈਂਦਾ ਹੈ। ਮੈਂ ਇਨ੍ਹਾਂ ਦੇ ਦਮ ’ਤੇ ਹੀ ਇਹ ਸਭ ਕਰ ਪਾਉਂਦਾ ਹਾਂ। ਹੁਣ ਜਦੋਂ ਹਰਿਆਣਾ ’ਚ ਆਯੂਸ਼ ਅਤੇ ਕਲਿਆਣ ਕੇਂਦਰ ਖੁੱਲ੍ਹ ਗਏ ਹਨ ਤਾਂ ਮੈਂ ਖੱਟੜ ਜੀ ਨੂੰ ਕਹਾਂਗਾ ਕਿ ਆਪਣੇ ਗਲੇ ਦਾ ਇਲਾਜ ਉੱਥੇ ਕਰਵਾ ਲੈਣ। ਇਸ ਗੱਲ ’ਤੇ ਖੱਟੜ ਠਹਾਕੇ ਮਾਰ ਕੇ ਹੱਸਣ ਲੱਗੇ।

ਇਨ੍ਹਾਂ ਥਾਂਵਾਂ ’ਤੇ 10 ਆਯੂਸ਼ ਕੇਂਦਰਾਂ ਦਾ ਹੋਇਆ ਉਦਘਾਟਨ
ਪੰਚਕੂਲਾ, ਅੰਬਾਲਾ, ਕੈਥਲ, ਕਰਨਾਲ, ਜੀਂਦ, ਹਿਸਾਰ, ਸੋਨੀਪਤ, ਗੁਰੂਗ੍ਰਾਮ, ਫਰੀਦਾਬਾਦ ਅਤੇ ਨੂੰਹ ’ਚ ਮੋਦੀ ਨੇ 10 ਆਯੂਸ਼ ਕੇਂਦਰਾਂ ਦਾ ਉਦਘਾਟਨ ਕੀਤਾ ਹੈ। ਖੱਟੜ ਨੇ ਇਨ੍ਹਾਂ ਕੇਂਦਰਾਂ ਦਾ ਉਦਘਾਟਨ ਕਰਨ ਲਈ ਮੋਦੀ ਦਾ ਸ਼ੁਕਰੀਆ ਵੀ ਅਦਾ ਕੀਤਾ।


DIsha

Content Editor

Related News