ਕੁੜੀ ਨੂੰ ਸਕੂਲੀ ਵੀਜ਼ੇ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ ਠੱਗੀ, ਮਾਮਲਾ ਦਰਜ
Monday, Jul 01, 2024 - 04:06 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ’ਚ ਇਕ ਲੜਕੀ ਨੂੰ ਸਕੂਲੀ ਵੀਜ਼ੇ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 1 ਲੱਖ 36 ਹਜ਼ਾਰ 500 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਕੁੱਲਗੜੀ ਪੁਲਸ ਨੇ ਦੋ ਜਣਿਆਂ ਖ਼ਿਲਾਫ 420, 120-ਬੀ, 13 ਪੰਜਾਬ ਪਰਿਵੈਨ ਆਫ ਹਿਊਮਨ ਟਰੈਫਿਕਿੰਗ ਐਕਟ 2012 ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁਖਜੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਬੱਧਨੀ ਜੈਮਲ ਸਿੰਘ ਵਾਲਾ ਨੇ ਦੱਸਿਆ ਕਿ ਮਨਦੀਪ ਕੁਮਾਰ ਉਰਫ ਰਾਹੁਲ ਨਰੂਲਾ ਅਤੇ ਸਿਮਰਤ ਢਿੱਲੋਂ ਉਰਫ ਸਰਨ ਕੇਅਰ ਆਫ ਉਰੇਜ ਉਵਰਸੀਜ ਕੰਸਲਟੈਂਟ ਸੈਕਟਰ 70 ਮੋਹਾਲੀ ਕੰਪਨੀ ਚਲਾਉਂਦੇ ਹਨ ਨੇ ਉਸ ਦੀ ਲੜਕੀ ਨੂੰ ਸਕੂਲੀ ਵੀਜ਼ੇ 'ਤੇ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 1 ਲੱਖ 36 ਹਜ਼ਾਰ 500 ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਵਿਪਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ ਮਾਮਲਾ ਦਰਜ ਕਰ ਗਿਆ ਹੈ।