ਸਾਲ 2021 'ਚ PM ਮੋਦੀ ਦੀ ਅੱਜ ਪਹਿਲੀ 'ਮਨ ਕੀ ਬਾਤ', ਕੀ ਕਿਸਾਨਾਂ 'ਤੇ ਕਰਨਗੇ ਚਰਚਾ
Sunday, Jan 31, 2021 - 09:26 AM (IST)
ਨਵੀਂ ਦਿੱਲੀ- ਸਾਲ 2021 'ਚ ਅੱਜ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਡੀਓ 'ਤੇ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਨਗੇ। ਇਹ ਪ੍ਰੋਗਰਾਮ ਸਵੇਰੇ 11 ਵਜੇ ਪ੍ਰਸਾਰਿਤ ਹੋਵੇਗਾ। ਪੀ.ਐੱਮ. ਮੋਦੀ ਦਾ ਇਹ ਪ੍ਰੋਗਰਾਮ ਉਦੋਂ ਹੋ ਰਿਹਾ ਹੈ, ਜਦੋਂ ਨਵੀਂ ਦਿੱਲੀ 'ਚ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਤੇਜ਼ ਹੈ ਅਤੇ ਇਕ ਦਿਨ ਬਾਅਦ ਹੀ ਯਾਨੀ ਸੋਮਵਾਰ ਨੂੰ ਦੇਸ਼ ਦਾ ਆਮ ਬਜਟ ਵੀ ਸੰਸਦ 'ਚ ਪੇਸ਼ ਹੋਣ ਵਾਲਾ ਹੈ।
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਵੱਲੋ ਦਿੱਤੇ ਬਿਆਨ 'ਤੇ ਕਿਹਾ- ਅਸੀਂ ਗੱਲਬਾਤ ਦੇ ਰਸਤੇ ਬੰਦ ਨਹੀਂ ਕੀਤੇ
ਦੱਸਣਯੋਗ ਹੈ ਕਿ ਸਾਲ 2020 ਦੇ ਆਖਰੀ 'ਮਨ ਕੀ ਬਾਤ' ਪ੍ਰੋਗਰਾਮ 'ਚ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਮਹਾਮਾਰੀ ਦੌਰਾਨ ਮੈਂ ਦੇਸ਼ 'ਚ ਉਮੀਦ ਦਾ ਇਕ ਅਦਭੁੱਤ ਲਹਿਰ ਦੇਖੀ ਹੈ। ਚੁਣੌਤੀਆਂ ਬਹੁਤ ਆਈਆਂ, ਆਫ਼ਤਾਂ ਵੀ ਕਈ ਆਈਆਂ। ਕੋਰੋਨਾ ਕਾਰਨ ਦੁਨੀਆ 'ਚ ਸਪਲਾਈ ਚੈਨ ਨੂੰ ਲੈ ਕੇ ਕਈ ਰੁਕਾਵਟਾਂ ਵੀ ਆਈਆਂ ਪਰ ਅਸੀਂ ਹਰ ਆਫ਼ਤ ਤੋਂ ਨਵੇਂ ਸਬਕ ਲਏ, ਜ਼ੀਰੋ ਇਫੈਕਟ ਅਤੇ ਜ਼ੀਰੋ ਡਿਫੈਕਟ ਦੀ ਸੋਚ ਨਾਲ ਕੰਮ ਕਰਨ ਦਾ ਇਹ ਉੱਚਿਤ ਸਮਾਂ ਹੈ। ਮੈਂ ਦੇਸ਼ ਦੇ ਮੈਨਿਊਫੈਕਚਰ ਅਤੇ ਇੰਡਸਟਰੀ ਲੀਡਰ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਦੇ ਲੋਕਾਂ ਨੇ ਮਜ਼ਬੂਤ ਕਦਮ ਚੁੱਕਿਆ ਹੈ, ਇਸ ਨੂੰ ਹੁਣ ਅੱਗੇ ਵਧਾਉਣਾ ਹੈ।