ਸਾਡੀ ਜ਼ਮੀਨ 'ਤੇ ਅੱਖ ਚੁੱਕ ਕੇ ਦੇਖਣ ਵਾਲਿਆਂ ਨੂੰ ਭਾਰਤ ਜਵਾਬ ਦੇਣਾ ਜਾਣਦਾ ਹੈ : PM ਮੋਦੀ

06/28/2020 12:17:51 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨਾਲ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਦੇਸ਼ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੋਰੋਨਾ ਦੀ ਆਫ਼ਤ ਤੋਂ ਕੀਤੀ। ਉਨ੍ਹਾਂ ਕਿਹਾ ਕਿ ਲੋਕ ਚਰਚਾ ਕਰ ਰਹੇ ਹਨ ਕਿ ਆਖਰ ਇਹ ਸਾਲ ਕਦੋਂ ਲੰਘੇਗਾ? ਲੋਕ ਦੋਸਤਾਂ ਨੂੰ ਕਹਿ ਰਹੇ ਹਨ ਕਿ ਇਹ ਸਾਲ ਚੰਗਾ ਨਹੀਂ ਹੈ, 2020 ਸ਼ੁੱਭ ਨਹੀਂ ਹੈ। ਹੋ ਸਕਦਾ ਹੈ ਅਜਿਹੀ ਗੱਲਬਾਤ ਦੇ ਕੁਝ ਕਾਰਨ ਵੀ ਹੋਣ। ਅਸੀਂ ਕਿੱਥੇ ਜਾਣਦੇ ਸੀ ਕਿ ਕੋਰੋਨਾ ਜਿਹੀ ਭਿਆਨਕ ਆਫ਼ਤ ਆਵੇਗੀ। ਦੇਸ਼ ਵਿਚ ਨਿੱਤ ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਦੇਸ਼ ਦੇ ਪੂਰਬੀ ਹਿੱਸਿਆਂ ਵਿਚ ਤੂਫਾਨ ਆਏ। ਕਿਸਾਨ ਭਰਾ ਟਿੱਡੀ ਦਲ ਦੇ ਹਮਲੇ ਤੋਂ ਪਰੇਸ਼ਾਨ ਹਨ। ਕੋਰੋਨਾ ਦੀ ਆਫ਼ਤ 'ਚ ਦੇਸ਼ ਤਾਲਾਬੰਦੀ ਤੋਂ ਬਾਹਰ ਨਿਕਲ ਆਇਆ ਹੈ। ਅਨਲਾਕ 'ਚ ਕੋਰੋਨਾ ਨੂੰ ਹਰਾਉਣ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ 'ਤੇ ਜ਼ੋਰ ਦੇਣਾ ਹੈ। ਮੋਦੀ ਨੇ ਮਾਸਕ ਪਹਿਨਣ, ਦੋ ਗਜ਼ ਦੀ ਦੂਰੀ ਦਾ ਪਾਲਣ ਕਰਨ ਨੂੰ ਕਿਹਾ ਹੈ। 

ਪ੍ਰਧਾਨ ਮੰਤਰੀ ਨੇ ਆਖਿਆ ਕਿ ਚੁਣੌਤੀਆਂ ਆਉਂਦੀਆਂ ਹਨ। ਇਕ ਸਾਲ ਵਿਚ ਇਕ ਚੁਣੌਤੀ ਆਏ ਜਾਂ 50 ਆਉਣ। ਇਸ ਨਾਲ ਸਾਲ ਖਰਾਬ ਨਹੀਂ ਹੁੰਦਾ। ਭਾਰਤ ਦਾ ਇਤਿਹਾਸ ਚੁਣੌਤੀਆਂ ਨਾਲ ਭਰਿਆ ਰਿਹਾ ਹੈ। ਸੈਂਕੜੇ ਹਮਲਾਵਰਾਂ ਨੇ ਦੇਸ਼ 'ਤੇ ਹਮਲਾ ਕੀਤਾ ਪਰ ਇਸ ਤੋਂ ਭਾਰਤ ਹੋਰ ਵੀ ਮਜ਼ਬੂਤ ਹੋ ਕੇ ਸਾਹਮਣੇ ਆਇਆ, ਇਨ੍ਹਾਂ ਚੁਣੌਤੀਆਂ ਤੋਂ ਉੱਭਰਿਆ ਹੈ। ਦੁਨੀਆ ਨੇ ਭਾਰਤ ਦੀ ਗਲੋਬਲ ਪੱਧਰ 'ਤੇ ਦੋਸਤੀ ਦੀ ਭਾਵਨਾ ਨੂੰ ਮਹਿਸੂਸ ਕੀਤਾ ਹੈ। ਦੁਨੀਆ ਨੇ ਭਾਰਤ ਦੀ ਤਾਕਤ ਅਤੇ ਵਚਨਬੱਧਤਾ ਨੂੰ ਵੀ ਦੇਖਿਆ ਹੈ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਲੱਦਾਖ 'ਚ ਹੋਈ ਹਿੰਸਕ ਝੜਪ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤ ਵੱਲ ਅੱਖ ਚੁੱਕਣ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ। ਭਾਰਤ ਮਿੱਤਰਤਾ ਨਿਭਾਉਣਾ ਜਾਣਦਾ ਹੈ ਤਾਂ ਅੱਖ 'ਚ ਅੱਖ ਪਾ ਕੇ ਦੇਖਣਾ ਅਤੇ ਉੱਚਿਤ ਜਵਾਬ ਦੇਣਾ ਵੀ ਜਾਣਦਾ ਹੈ। ਸਾਡੇ ਵੀਰ ਫ਼ੌਜੀਆਂ ਨੇ ਵਿਖਾ ਦਿੱਤਾ ਹੈ ਕਿ ਉਹ ਕਦੇ ਵੀ ਮਾਂ ਭਾਰਤੀ ਦੇ ਮਾਣ 'ਤੇ ਮੁਸੀਬਤ ਨਹੀਂ ਆਉਣ ਦੇਣਗੇ। ਲੱਦਾਖ ਵਿਚ ਸਾਡੇ ਜਵਾਨ ਸ਼ਹੀਦ ਹੋ। ਉਨ੍ਹਾਂ ਦੇ ਸਾਹਸ ਨੂੰ ਪੂਰਾ ਦੇਸ਼ ਨਮਨ ਕਰ ਰਿਹਾ ਹੈ, ਸ਼ਰਧਾਂਜਲੀ ਦੇ ਰਿਹਾ ਹੈ। ਪੂਰਾ ਦੇਸ਼ ਉਨ੍ਹਾਂ ਦਾ ਰਿਣੀ ਹੈ, ਉਨ੍ਹਾਂ ਦੇ ਸਾਹਮਣੇ ਨਤਮਸਤਕ ਹੈ। ਇਨ੍ਹਾਂ ਸਾਥੀਆਂ ਦੇ ਪਰਿਵਾਰਾਂ ਵਾਂਗ ਹੀ ਹਰ ਭਾਰਤੀ ਇਨ੍ਹਾਂ ਨੂੰ ਗੁਆਉਣ ਦਾ ਦਰਦ ਵੀ ਅਨੁਭਵ ਕਰ ਰਿਹਾ ਹੈ।


Tanu

Content Editor

Related News