ਮਮਤਾ ਦੀ ਬਾਇਓਪਿਕ ''ਤੇ ਪਾਬੰਦੀ ਲਗਾਉਣ ਦੀ ਮੰਗ, ਭਾਜਪਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

Wednesday, Apr 17, 2019 - 05:45 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਇਓਪਿਕ 'ਤੇ ਰੋਕ ਲੱਗਣ ਤੋਂ ਬਾਅਦ ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਜੀਵਨ 'ਤੇ ਬਣੀ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਇਕ ਨਿਊਜ਼ ਏਜੰਸੀ ਅਨੁਸਾਰ,''ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਚੋਣ ਕਮਿਸ਼ਨ ਨੂੰ ਮਮਤਾ ਬੈਨਰਜੀ ਦੀ ਬਾਇਓਪਿਕ ਵਿਰੁੱਧ ਸ਼ਿਕਾਇਤੀ ਪੱਤਰ ਲਿਖਿਆ ਹੈ। ਦੱਸਣਯੋਗ ਹੈ ਕਿ ਮਮਤਾ ਦੇ ਜੀਵਨ 'ਤੇ ਬਣੀ 'ਬਾਘਿਨੀ' ਨਾਂ ਦੀ ਫਿਲਮ 3 ਮਈ ਨੂੰ ਰਿਲੀਜ਼ ਹੋਣੀ ਹੈ। ਭਾਜਪਾ ਨੇ ਮਮਤਾ ਤੋਂ ਸਵਾਲ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧ ਰਹੀ ਤਾਂ ਹੁਣ ਚੁੱਪ ਕਿਉਂ ਹੈ?''PunjabKesariਇਸ ਤੋਂ ਇਲਾਵਾ ਸੀ.ਪੀ.ਆਈ. (ਐੱਮ) ਦੇ ਨੇਤਾਵਾਂ ਨੇ ਵੀ ਇਸ ਸਿਲਸਿਲੇ 'ਚ  ਚੋਣ ਕਮਿਸ਼ਨ ਨਾਲ ਮੁਲਾਕਾਤ ਕਰ ਕੇ ਫਿਲਮ ਦੇ ਟਰੇਲਰ 'ਤੇ ਬੈਨ ਲਗਾਉਣ ਦੀ ਅਪੀਲ ਕੀਤੀ ਹੈ। ਸੀ.ਪੀ.ਆਈ. (ਐੱਮ) ਨੇ ਕਿਹਾ ਕਿ ਇਸ ਫਿਲਮ ਦਾ ਅਸਰ ਚੋਣਾਂ 'ਤੇ ਪੈ ਸਕਦਾ ਹੈ। ਉੱਥੇ ਹੀ ਫਿਲਮ ਦੇ ਨਿਰਮਾਤਾ ਨੇਹਾਲ ਦੱਤ ਦਾ ਦਾਅਵਾ ਹੈ ਕਿ ਇਹ ਬਾਇਓਪਿਕ ਨਹੀਂ ਸਗੋਂ ਔਰਤਾਂ ਦੇ ਸੰਘਰਸ਼ ਦੀ ਕਹਾਣੀ ਹੈ। 

ਜ਼ਿਕਰਯੋਗ ਹੈ ਕਿ 10 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ 'ਤੇ ਬਣੀ ਫਿਲਮ ਦੀ ਰਿਲੀਜ਼ 'ਤੇ ਚੋਣ ਕਮਿਸ਼ਨ ਪਾਬੰਦੀ ਲੱਗਾ ਚੁਕਿਆ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ 15 ਅਪ੍ਰੈਲ ਨੂੰ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਉਹ ਵਿਵੇਕ ਓਬਰਾਏ ਅਭਿਨੀਤ ਪੀ.ਐੱਮ. ਮੋਦੀ ਦੀ ਬਾਇਓਪਿਕ ਨੂੰ ਦੇਖਣ ਅਤੇ ਇਸ ਗੱਲ ਦਾ ਫੈਸਲਾ ਲੈਣ ਕਿ ਉਸ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਜਾਂ ਨਹੀਂ। ਕੋਰਟ ਨੇ ਕਮਿਸ਼ਨ ਨੂੰ ਕਿਹਾ ਸੀ ਕਿ ਉਹ ਆਪਣਾ ਜਵਾਬ 22 ਅਪ੍ਰੈਲ ਤੱਕ ਇਕ ਸੀਲਬੰਦ ਲਿਫਾਫੇ 'ਚ ਦੇਣ। ਕਮਿਸ਼ਨ ਵਲੋਂ ਫਿਲਮ 'ਤੇ ਪਾਬੰਦੀ ਲਗਾਏ ਜਾਣ ਵਿਰੁੱਧ ਫਿਲਮ ਨਿਰਮਾਤਾ ਸੁਪਰੀਮ ਕੋਰਟ ਪਹੁੰਚੇ ਸਨ।


DIsha

Content Editor

Related News