ਮੋਦੀ ਨੂੰ ਮਿਲੇ 2772 ਤੋਹਫਿਆਂ ਦੀ 14 ਸਤੰਬਰ ਨੂੰ ਹੋਵੇਗੀ ਆਨਲਾਈਨ ਨੀਲਾਮੀ

09/11/2019 2:24:46 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ 2700 ਤੋਂ ਵਧ ਤੋਹਫਿਆਂ ਦੀ 14 ਸਤੰਬਰ ਨੂੰ ਨੀਲਾਮੀ ਕੀਤੀ ਜਾਵੇਗੀ। ਸੰਸਕ੍ਰਿਤੀ ਮੰਤਰੀ ਪ੍ਰਹਿਲਾਦ ਪਟੇਲ ਨੇ ਦੱਸਿਆ ਕਿ ਕੁੱਲ 2772 ਤੋਹਫਿਆਂ ਦੀ ਆਨਲਾਈਨ ਨੀਲਾਮੀ ਕੀਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਇਨ੍ਹਾਂ ਦੀ ਘੱਟੋ-ਘੱਟ ਰਾਸ਼ੀ 200 ਰੁਪਏ ਅਤੇ ਵਧ ਤੋਂ ਵਧ ਰਾਸ਼ੀ 2.5 ਲੱਖ ਰੁਪਏ ਹੋਵੇਗੀ। ਪ੍ਰਧਾਨ ਮੰਤਰੀ ਨੂੰ ਮਿਲੇ ਕਰੀਬ 1800 ਤੋਹਫਿਆਂ ਦੀ ਨੀਲਾਮੀ ਕਰੀਬ 2 ਹਫਤੇ ਪਹਿਲਾਂ ਹੀ ਕੀਤੀ ਗਈ ਸੀ। ਇਹ ਨੀਲਾਮੀ ਜਨਵਰੀ 'ਚ ਸ਼ੁਰੂ ਹੋਈ ਸੀ। ਨੀਲਾਮੀ ਤੋਂ ਇਕੱਠੀ ਹੋਈ ਰਾਸ਼ੀ ਨੂੰ ਕੇਂਦਰ ਸਰਕਾਰ ਦੀ ਗੰਗਾ ਸਫ਼ਾਈ ਦੀ ਯੋਜਨਾ 'ਨਮਾਮੀ ਗੰਗੇ' ਲਈ ਦਿੱਤਾ ਜਾਵੇਗਾ।

ਤੋਹਫਿਆਂ 'ਚ ਸਭ ਤੋਂ ਕੀਮਤੀ 2 ਪੇਂਟਿੰਗਜ਼ ਹਨ। ਇਕ ਪੇਂਟਿੰਗ ਬਨਾਰਸ ਦੇ ਕਲਾਕਾਰਾਂ ਵਲੋਂ ਬਣਾਈ ਗਈ ਹੈ, ਜੋ ਬਨਾਰਸੀ ਸਾੜੀ 'ਚ ਪ੍ਰਧਾਨ ਮੰਤਰੀ ਦੀ ਸ਼ਕਲ ਬਣਾਉਂਦੀ ਹੈ। ਦੂਜੀ ਆਇਲ ਪੇਂਟਿੰਗ ਹੈ, ਜਿਸ 'ਚ ਇਕ ਪਾਸੇ ਗਾਂਧੀ ਜੀ ਅਤੇ ਦੂਜੇ ਪਾਸੇ ਨਰਿੰਦਰ ਮੋਦੀ ਹਨ। ਇਨ੍ਹਾਂ ਦੀ ਬੋਲੀ 2.30 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ, ਜੋ ਕਿ ਸਭ ਤੋਂ ਵੱਡੀ ਬੋਲੀ ਹੋਵੇਗੀ। ਇਸ ਤੋਂ ਇਲਾਵਾ ਹੋਰ ਵੀ ਬੇਸ਼ਕੀਮਤੀ ਸਾਮਾਨ ਹਨ। ਨੀਲਾਮੀ 'ਚ ਚਾਂਦੀ ਦੇ 6 ਰੱਥ ਰੱਖੇ ਗਏ ਹਨ, ਜੋ ਬੇਹੱਦ ਖੂਬਸੂਰਤ ਹਨ। ਇਸ ਨੂੰ ਮਹਾਭਾਰਤ ਦੇ ਆਧਾਰ 'ਤੇ ਬਣਾਇਆ ਗਿਆ ਹੈ। ਉੱਥੇ ਹੀ ਸੋਨੇ ਦਾ ਮੋਰ ਵੀ ਕਾਫੀ ਆਕਰਸ਼ਕ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੀਆਂ ਪੱਗੜੀਆਂ ਹਨ, ਜਿਨ੍ਹਾਂ 'ਚ ਸਭ ਤੋਂ ਸੁੰਦਰ ਮਣੀਪੁਰ ਦੇ ਮੁੱਖ ਮੰਤਰੀ ਵਲੋਂ ਨਰਿੰਦਰ ਮੋਦੀ ਨੂੰ ਦਿੱਤੀ ਗਈ ਪੱਗੜੀ ਹੈ।


DIsha

Content Editor

Related News