ਕੋਵਿਡ-19 ''ਤੇ ਜਾਗਰੂਕਤਾ ਪੈਦਾ ਕਰਨ ''ਚ ਮੀਡੀਆ ਅਸਾਧਾਰਣ ਕੰਮ ਕਰ ਰਿਹਾ ਹੈ : ਨਰਿੰਦਰ ਮੋਦੀ

11/16/2020 4:41:51 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਸ਼ਟਰੀ ਪ੍ਰੈੱਸ ਦਿਵਸ ਮੌਕੇ ਕਿਹਾ ਕਿ ਮੀਡੀਆ ਨੇ ਕੋਵਿਡ-19 ਨੂੰ ਲੈ ਕੇ ਜਾਗਰੂਕਤਾ ਫੈਲਾ ਕੇ ਅਸਾਧਾਰਣ ਸੇਵਾ ਕੀਤੀ ਹੈ ਅਤੇ ਸਰਕਾਰ ਦੀ ਪਹਿਲ ਨੂੰ ਅੱਗੇ ਵਧਾਉਣ 'ਚ ਹਿੱਤਧਾਰਕ ਦੇ ਤੌਰ 'ਤੇ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਲਿਖਤੀ ਸੰਦੇਸ਼ 'ਚ ਕਿਹਾ ਕਿ ਭਾਵੇਂ ਸਕਾਰਾਤਮਕ ਤਰੀਕੇ ਨਾਲ ਆਲੋਚਨਾ ਹੋਵੇ ਜਾਂ ਸਫ਼ਲਤਾ ਦੀ ਗਾਥਾ ਦਾ ਜ਼ਿਕਰ ਕਰ ਕੇ, ਮੀਡੀਆ ਭਾਰਤ ਦੇ ਲੋਕਤੰਤਰੀ ਮੁੱਲਾਂ ਨੂੰ ਲਗਾਤਾਰ ਮਜ਼ਬੂਤ ਕਰਨ ਦਾ ਕੰਮ ਕਰ ਰਿਹਾ ਹੈ। ਭਾਰਤੀ ਪ੍ਰੈੱਸ ਪ੍ਰੀਸ਼ਦ ਨੇ ਇਸ ਮੌਕੇ ਇਕ ਵੈਬਿਨਾਰ ਦਾ ਆਯੋਜਨ ਕੀਤਾ, ਇਸ 'ਚ ਪ੍ਰਧਾਨ ਮੰਤਰੀ ਦਾ ਸੰਦੇਸ਼ ਪੜ੍ਹਿਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ,''ਫਾਇਦੇ ਲਈ ਮਹੱਤਵਪੂਰਨ ਮੁੱਦਿਆਂ 'ਤੇ ਜਨ ਜਾਗਰੂਕਤਾ ਪੈਦਾ ਕਰਨ ਤੋਂ ਲੈ ਕੇ ਸਮਾਜ 'ਚ ਤਬਦੀਲੀ ਲਿਆਉਣ ਲਈ ਅਸੀਂ ਦੇਖਿਆ ਕਿ ਮਿਡੀਆ ਨੇ ਕਿਸ ਤਰ੍ਹਾਂ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ 'ਚ ਹਿੱਤਧਾਰਕ ਦੀ ਭੂਮਿਕਾ ਅਦਾ ਕੀਤੀ ਹੈ। ਪਿਛਲੇ ਕੁਝ ਸਾਲਾਂ 'ਚ ਜਨ ਭਾਗੀਦਾਰੀ ਵਧਾਉਣ ਲਈ ਸਵੱਛ ਭਾਰਤ ਅਤੇ ਜਲ ਸੁਰੱਖਿਆ ਵਰਗੀਆਂ ਕਈ ਮੁਹਿੰਮਾਂ 'ਚ ਵੀ ਉਸ ਨੇ ਮਦਦ ਕੀਤੀ ਹੈ।''

ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ

ਪ੍ਰਧਾਨ ਮੰਤਰੀ ਦਾ ਇਹ ਸੰਦੇਸ਼ ਪੀ.ਸੀ.ਆਈ. ਦੇ ਚੇਅਰਮੈਨ ਸੀ.ਕੇ. ਪ੍ਰਸਾਦ ਨੇ ਪੜ੍ਹਿਆ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪ੍ਰੀਸ਼ਦ ਪ੍ਰੈੱਸ ਦਿਵਸ ਦਾ ਆਯੋਜਨ ਕਰ ਰਹੀ ਹੈ। ਕੋਵਿਡ-19 ਮਹਾਮਾਰੀ ਦੌਰਾਨ ਮੀਡੀਆ ਦੀ ਭੂਮਿਕਾ ਅਤੇ ਮੀਡੀਆ 'ਤੇ ਇਸ ਦਾ ਅਸਰ ਵਿਸ਼ੇ 'ਤੇ ਵੈਬਿਨਾਰ ਦਾ ਆਯੋਜਨ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਕੋਵਿਡ-19 ਕਾਰਨ ਦੁਨੀਆ ਸੰਕਟ ਦਾ ਸਾਹਮਣਾ ਕਰ ਰਹੀ ਹੈ, ਮਹਾਮਾਰੀ ਵਿਰੁੱਧ ਦੇਸ਼ ਦੀ ਲੜਾਈ 'ਚ ਉਸ ਦੇ 130 ਕਰੋੜ ਨਾਗਰਿਕਾਂ ਨੇ ਆਪਣੀ ਦ੍ਰਿੜਤਾ ਅਤੇ ਸੰਕਲਪ ਨੂੰ ਦਿਖਾਇਆ ਹੈ।

ਇਹ ਵੀ ਪੜ੍ਹੋ : 20 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨ ਹੋਇਆ 'ਰਿਸ਼ੀਕੇਸ਼', ਅੰਤਿਮ ਸੰਸਕਾਰ ਸਮੇਂ ਹਰ ਅੱਖ ਹੋਈ ਨਮ


DIsha

Content Editor

Related News